ਪੰਜਾਬ ''ਚ ਅੱਜ ਤੱਕ ਕੋਈ ਵੀ ਕੇਸ ਬਰਡ ਫਲੂ ਦਾ ਨਹੀਂ ਆਇਆ : ਵਿਜੇ ਕੁਮਾਰ ਜੰਜਵਾ

01/14/2021 8:44:08 PM

ਗੁਰਦਾਸਪੁਰ, (ਹਰਮਨ,ਅਦਿਤਯਾ)- ਅੱਜ ਪਸੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜ‌ਵਾ ਆਈ. ਏ. ਐਸ. ਅਤੇ ਡਾਇਰੈਕਟਰ ਪਸੂ ਪਾਲਣ ਵਿਭਾਗ ਨੇ ਦੱਸਿਆ ਕਿ ਬਰਡ ਫਲੂ ਦੇ ਜੋ ਸੈਂਪਲ ਵੱਖ ਵੱਖ ਜਿਲ੍ਹਿਆਂ ਤੋਂ ਰੀਜਨਲ ਡਾਇਗਨੋਸਟਿਕ ਡਜੀਜ ਲੈਬਾਰਟਰੀ ਜਲੰਧਰ ਨੂੰ ਪ੍ਰਾਪਤ ਹੋਏ ਸੀ ਉਨ੍ਹਾਂ ਵਿਚ ਜ਼ਿਲ੍ਹਾ ਪਟਿਆਲਾ ਤੋਂ 24 ਸੈਂਪਲ ਨੈਗਟਿਵ ਪਾਏ ਗਏ। ਇਨ੍ਹਾਂ ਵਿਚ‌ ਬਰਡ ਫਲੂ ਬੀਮਾਰੀ ਦੀ ਪੁਸਟੀ ਨਹੀਂ ਹੋਈ ਪੋਲਟਰੀ ਫਾਰਮਾਂ ਵਿਚ ਜਾ ਕੇ ਵਿਭਾਗ‌ ਦੇ ਅਧਿਕਾਰੀ ਅਤੇ ਕਰਮਚਾਰੀ ਬੀਮਾਰ ਹੋਏ ਬਰਡ ਦੇ ਗਲੇ ਦੇ ਸੈਂਪਲ ਅਤੇ ਵਿਥਾ ਦੇ ਸੈਂਪਲ ਅਤੇ ਵਾਤਾਵਰਣ‌ ਦੇ ਸੈਂਪਲ ਲੈ ਰਹੇ ਹਨ ਜੋ ਆਰ. ਡੀ. ਡੀ. ਐਲ. ਭੇਜੇ ਜਾ ਰਹੇ ਹਨ।
ਜਿਨ੍ਹਾਂ ਦੀ ਜਾਂਚ ਦਾ ਕੰਮ ਡਾਕਟਰ ਮਹਿੰਦਰ ਪਾਲ ਜਾਇੰਟ ਡਾਇਰੈਕਟਰ ਦੀ ਨਿਗਰਾਨੀ ਹੇਠ ਆਰ. ਡੀ. ਡੀ. ਐਲ. ਦੀਆਂ ਟੀਮਾਂ ਜੰਗੀ ਪੱਧਰ 'ਤੇ ਕਰ ਰਹੀਆਂ ਹਨ। ਸ੍ਰੀ ਵਿਜੇ ਕੁਮਾਰ‌ ਜੰਜਵਾ ਅਤੇ ਡਾਕਟਰ ਹਰਬਿੰਦਰ ਸਿੰਘ ਕਾਹਲੋਂ‌ ਨੇ ਪੰਜਾਬ ਦੇ ਪੋਲਟਰੀ ਫਾਰਮਰ ਅਤੇ ਪੰਜਾਬ ਵਾਸੀਆਂ ਨੂੰ ਵਿਸਵਾਸ ਦਿਵਾਇਆ ਕਿ ਉਨ੍ਹਾਂ ਨੂੰ ਡਰਨ ਦੀ ਜਰੂਰਤ ਨਹੀਂ ਹੈ ਕਿਉਂਕਿ ਆਰ. ਡੀ. ਡੀ. ਐਲ. ਤੋਂ ਪ੍ਰਾਪਤ ਹੋ ਰਹੀਆਂ ਰਿਪੋਰਟਾਂ ਵਿਚ ਕਿਸੇ ਵੀ ਬਰਡ ਵਿਚ ਬਰਡ ਫਲੂ ਬੀਮਾਰੀ ਦੇ ਲੱਛਣ ਨਹੀਂ ਪਾਏ ਗ‌ਏ। ਇਸ ਦੇ ਨਾਲ ਹੀ ਪ੍ਰਵਾਸੀ ਪੰਛੀ ਜੋ ਦਰਿਆਵਾਂ ਜਾਂ ਝੀਲਾਂ 'ਤੇ ਆਉਂਦੇ‌ ਹਨ ਜੋ ਵਿਭਾਗ ਦੀ ਗ੍ਰਿਫਤ ਤੋਂ ਬਾਹਰ ਹੁੰਦੇ ਹਨ ਉਨ੍ਹਾਂ ਦੀਆਂ ਵਿਥਾ ਅਤੇ‌ ਦਰਿਆਵਾਂ 'ਤੇ ਨਦੀਆਂ ਦੇ ਪਾਣੀ ਦੇ ਸੈਂਪਲ ਲੈ ਕੇ ਰੀਜਨਲ ਡਾਇਗਨੋਸਿਕ ਡਜੀਜ ਲੈਬਾਰਟਰੀ‌ ਭੇਜੇ ਗਏ ਸੀ। ਉਨ੍ਹਾਂ ਦੇ ਸੈਂਪਲ ਵੀ ਅੱਜ ਤੱਕ ਨੈਗਟਿਵ ਪਾ‌ਏ ਗ‌ਏ ਹਨ ਇਹ ਜਾਣਕਾਰੀ ਵਧੀਕ ਮੁੱਖ ਸਕੱਤਰ ਪਸੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸ੍ਰੀ ਵਿਜੇ ਕੁਮਾਰ ਜੰਜਵਾ ਆਈ. ਏ. ਐਸ. ਅਤੇ ਡਾਇਰੈਕਟਰ ਪਸੂ ਪਾਲਣ‌ ਵਿਭਾਗ‌ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਨੇ ਦਿਤੀ। ਵਿਭਾਗ ਦੇ ਕੈਬਨਿਟ ਮੰਤਰੀ‌ ਪਸੂ ਪਾਲਣ ਮੱਛੀ ਪਾਲਣ ਅਤੇ ਡੇਅਰੀ‌ ਵਿਕਾਸ ਵਿਭਾਗ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਯੋਗ ਅਤੇ ਸਚੂੱਜੀ ਅਗਵਾਈ ਹੇਠ ਬਾਜਵਾ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਰਡ ਫਲੂ ਬੀਮਾਰੀ ਦੀ ਰੋਕਥਾਮ ਲ‌ਈ ਦਿਨ ਰਾਤ ਸੈਂਪਲਿੰਗ ਦਾ ਕੰਮ‌ ਨਿਰਵਿਘਨ ਚੱਲ ਰਿਹਾ ਹੈ।
 


Bharat Thapa

Content Editor

Related News