ਪਰਲ ਗਰੁੱਪ ਦੇ ਮਾਲਕ ਨਿਰਮਲ ਭੰਗੂ ਦੀ ਮੌਤ ਤੋਂ ਬਾਅਦ ਧੀ ਨੇ ਕੀਤਾ ਵੱਡਾ ਐਲਾਨ

Wednesday, Aug 28, 2024 - 06:22 PM (IST)

ਚੰਡੀਗੜ੍ਹ : ਪਰਲ ਗਰੁੱਪ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਧੀ ਬਰਿੰਦਰ ਕੌਰ ਭੰਗੂ ਨੇ ਵੱਡਾ ਐਲਾਨ ਕੀਤਾ ਹੈ। ਬਰਿੰਦਰ ਕੌਰ ਨੇ ਆਖਿਆ ਹੈ ਕਿ ਉਹ ਨਿਰਮਲ ਸਿੰਘ ਭੰਗੂ ਪਰਲਜ਼ ਗਰੁਪ ਦੇ ਹਰ ਨਿਵੇਸ਼ਕ ਨੂੰ ਪੈਸੇ ਵਾਪਸ ਕਰਨਗੇ। ਇਸ ਸੰਬੰਧੀ ਬਕਾਇਦਾ ਉਨ੍ਹਾਂ ਨੇ ਨੋਟਿਸ ਕੱਢ ਕੇ ਸੂਚਿਤ ਕੀਤਾ ਹੈ। ਨੋਟਿਸ ਵਿਚ ਉਨ੍ਹਾਂ ਆਖਿਆ ਹੈ ਕਿ ਉਹ ਸਭ ਨੂੰ ਸੂਚਿਤ ਕਰਦੇ ਹਨ ਕਿ ਨਿਰਮਲ ਸਿੰਘ ਭੰਗੂ ਪਰਲਜ਼ ਗਰੁੱਪ ਦੇ ਹਰ ਨਿਵੇਸ਼ਕ ਦੇ ਪੈਸੇ ਵਾਪਸ ਕਰਨ ਦੇ ਇੱਕੋ-ਇਕ, ਅਟੱਲ ਸੁਫਨੇ ਪ੍ਰਤੀ ਪ੍ਰਤੀਬੱਧ ਸਨ। 

ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ ਵਿਚ ਦਹਿਸ਼ਤ, ਪਿੰਡ-ਪਿੰਡ ਅਨਾਊਂਸਮੈਂਟ ਕਰ ਦਿੱਤੀ ਜਾ ਰਹੀ ਚਿਤਾਵਨੀ

ਪੀ. ਏ. ਸੀ. ਐੱਲ ਲਿਮਟਿਡ ਅਤੇ ਪੀ. ਜੀ. ਐੱਫ. ਲਿਮਟਿਡ ਦੇ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਸੰਬੰਧੀ ਮਾਮਲਿਆਂ ਤੇ ਮਾਣਯੋਗ ਸੁਪਰੀਮ ਕੋਰਟ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਵਲੋਂ ਪੀ. ਏ. ਸੀ. ਐੱਲ. ਲਿਮਟਿਡ ਅਤੇ ਪੀ. ਜੀ. ਐੱਫ. ਲਿਮਟਿਡ ਦੇ ਨਿਵੇਸ਼ਕਾਂ ਨੂੰ ਪੈਸਾ ਵਾਪਸ ਕਰਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਲਈ ਬਕਾਇਦਾ ਦੋ ਕਮੇਟੀਆਂ (ਲੋਢਾ ਕਮੇਟੀ ਅਤੇ ਵਿਸ਼ੇਸ਼ ਕਮੇਟੀ) ਦਾ ਵੀ ਗਠਨ ਕੀਤਾ ਹੈ। 

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫ਼ੈਸਲੇ ’ਤੇ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ, 2 ਦਿਨ ਬਾਕੀ

ਪਰਲਜ਼ ਗਰੁਪ ਪਰਿਵਾਰ ਵਲੋਂ ਅਤੇ ਆਪਣੇ ਪਿਤਾ ਦੇ ਮਾਣ ਸਤਿਕਾਰ ਵਿਚ ਮੈਂ ਤੁਹਾਨੂੰ ਸਭ ਨੂੰ ਯਕੀਨ ਦਿਵਾਉਂਦੀ ਹਾਂ ਕਿ ਮੈਂ ਪਰਲਜ਼ ਗਰੁਪ ਦੇ ਹਰ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਸੰਬੰਧੀ ਨਿਆਇਕ ਅਤੇ ਅਰਧ ਨਿਆਇਕ ਅਥਾਰਟੀਜ਼ ਨੂੰ ਆਪਣਾ ਪੂਰਾ ਸਹਿਯੋਗ ਅਤੇ ਮੁਕੰਮਲ ਸਮਰਥਨ ਦੇਵਾਂਗੀ। ਮੈਂ ਓਨੀ ਦੇਰ ਤਕ ਚੈਨ ਨਾਲ ਨਹੀਂ ਬੈਠਾਂਗੀ ਜਿੰਨੀ ਦੇਰ ਤਕ ਮੇਰੇ ਪਿਤਾ ਜੀ ਦਾ ਸੁਫਨਾ ਜਿਸ ਸੁਫਨੇ ਲਈ ਉਹ ਜਿਊਂਦੇ ਸਨ ਅਤੇ ਜਿਸ ਲਈ ਪ੍ਰਾਣ ਤਿਆਗੇ ਸਾਕਾਰ ਨਹੀਂ ਹੋ ਜਾਂਦਾ। ਪੀ. ਏ. ਸੀ. ਐੱਲ. ਲਿਮਟਿਡ ਅਤੇ ਪੀ. ਜੀ. ਐੱਫ. ਲਿਮਟਿਡ ਦੇ ਹਰ ਨਿਵੇਸ਼ਕ ਨੂੰ ਉਹ ਯਕੀਨ ਦਿਵਾਉਂਦੀ ਹੈ ਕਿ ਸਾਰਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਉਹ ਓਨੀ ਦੇਰ ਤਕ ਇਸ ਕੰਮ ਵਿਚ ਲੱਗੀ ਰਹੇਗੀ ਜਦੋਂ ਤਕ ਸਭ ਦੇ ਪੈਸੇ ਵਾਪਸ ਨਹੀਂ ਹੋ ਜਾਂਦੇ। 

ਇਹ ਵੀ ਪੜ੍ਹੋ : ਮੌਤ ਤੋਂ ਕੁਝ ਪਲ ਪਹਿਲਾਂ 23 ਸਾਲਾ ਕੁੜੀ ਦੀ ਵੀਡੀਓ, ਨਹੀਂ ਦੇਖ ਹੁੰਦਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News