'ਨਿਰੰਕਾਰੀ ਮਿਸ਼ਨ ਕਿਸੇ ਦੇ ਖਿਲਾਫ ਨਹੀਂ, ਕਰ ਰਹੇ ਹਾਂ ਅਲਰਟ ਰਹਿਣ ਦੀ ਕੋਸ਼ਿਸ਼'

Monday, Nov 19, 2018 - 12:01 AM (IST)

ਜਲੰਧਰ, (ਵੈਬ ਡੈਸਕ)—ਐਤਵਾਰ ਨੂੰ ਰਾਜਾਸਾਂਸੀ 'ਚ ਸੰਤ ਨਿਰੰਕਾਰ ਸਮਾਗਮ 'ਚ ਹੋਏ ਬੰਬ ਧਮਾਕੇ ਮਗਰੋਂ ਇਸ ਮਾਮਲੇ 'ਚ ਨਿਰੰਕਾਰੀ ਮਿਸ਼ਨ ਦੇ ਬੁਲਾਰੇ ਵਿਵੇਕ ਜੋਸ਼ੀ ਦਾ ਬਿਆਨ ਸਾਹਮਣੇ ਆਇਆ ਹੈ। ਨਵੀਂ ਦਿੱਲੀ 'ਚ ਇਸ ਮਾਮਲੇ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਵੇਕ ਜੋਸ਼ੀ ਨੇ ਕਿਹਾ ਕਿ ਸਤਸੰਗ ਸੁਣ ਰਹੀ ਸੰਗਤ 'ਤੇ ਹਮਲਾ ਬੇਹੱਦ ਮੰਦਭਾਗਾ ਹੈ। ਨਿਰੰਕਾਰੀ ਮਿਸ਼ਨ ਕਿਸੇ ਦੇ ਖਿਲਾਫ ਨਹੀਂ ਹੈ। ਅਸੀਂ ਪੁਲਸ ਅਤੇ ਪ੍ਰਸ਼ਾਸਨ ਤੋਂ ਆਸਵੰਦ ਹਾਂ ਕਿ ਉਹ ਆਪਣਾ ਕੰਮ ਤਨਦੇਹੀ ਤੇ ਸਹੀ ਢੰਗ ਨਾਲ ਕਰਨਗੇ। ਅਸੀਂ ਖੁਦ ਵੀ ਅਲਰਟ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ।


Related News