''ਕੋਰੋਨਾ'' ਦੀ ਦਵਾਈ ਜ਼ਿਆਦਾ ਅਸਰਦਾਰ ਬਣਾਉਣ ਲਈ ਨਾਈਪਰ ਵਲੋਂ ਰਿਸਰਚ ਸ਼ੁਰੂ

Monday, Apr 20, 2020 - 08:41 AM (IST)

''ਕੋਰੋਨਾ'' ਦੀ ਦਵਾਈ ਜ਼ਿਆਦਾ ਅਸਰਦਾਰ ਬਣਾਉਣ ਲਈ ਨਾਈਪਰ ਵਲੋਂ ਰਿਸਰਚ ਸ਼ੁਰੂ

ਮੋਹਾਲੀ (ਪਰਦੀਪ) : ਕੋਵਿਡ-19 ਮਹਾਂਮਾਰੀ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਦੇ ਲਈ ਕਿਹੜੀ ਦਵਾਈ ਕਾਰਾਗਰ ਹੈ, ਸਬੰਧੀ ਰਿਸਰਚ ਦੁਨੀਆਂ ਭਰ ਦੇ ਵਿਗਿਆਨੀ ਕਰ ਰਹੇ ਹਨ, ਪਰ ਇਸ ਮਹਾਂਮਾਰੀ ਦੇ ਪ੍ਰਕੋਪ ਦੇ ਨਾਲ ਲੜਨ ਲਈ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸੂਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) ਨੇ ਪਹਿਲੀ ਵਾਰ ਇਸ ਸਬੰਧੀ ਰਿਸਰਚ ਸ਼ੁਰੂ ਕੀਤੀ ਹੈ। ਦੇਸ਼ ਪੱਧਰੀ ਰਿਸਰਚ ਇੰਸਟੀਚਿਊਟ ਨਾਈਪਰ ਦੇ ਫਾਰਮਸ-ਕੋਇਨ-ਮੈਟਿਕਸ ਫੈਕਲਟੀ ਨੇ ਸਿਲੀਕੋ ਖੋਜ ਕਾਰਨ ਦੀ ਸ਼ੁਰੂਆਤ ਕੀਤੀ ਹੈ। ਇਸ ਰਿਸਰਚ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਠੀਕ ਕਰਨ ਲਈ ਦਿੱਤੀ ਜਾ ਰਹੀ ਮੌਜੂਦਾ ਦਵਾਈ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਅਤੇ ਨਵੀਂ ਦਵਾਈ ਦੀ ਰਿਸਰਚ ਹੋਵੇਗੀ ਤਾਂ ਕਿ ਇਸ ਵਾਇਰਸ ਤੋਂ ਛੁਟਕਾਰਾ ਮਿਲ ਸਕੇ।

ਇਹ ਵੀ ਪੜ੍ਹੋ : 'ਜਗਬਾਣੀ' ਦੀ ਖਬਰ ਦਾ ਅਸਰ, ਹੁਣ ਘਰਾਂ 'ਚ ਤੋਲੀ ਜਾਵੇਗੀ ਕਿਸਾਨਾਂ ਦੀ ਫਸਲ

PunjabKesari

ਜਾਨਲੇਵਾ ਵਾਇਰਸ ਨਾਲ ਲੜਨ ਲਈ ਇਹ ਸੰਸਥਾ ਮੌਜੂਦਾ ਦਵਾਈਆਂ ਨੂੰ ਹੀ ਵਧੇਰੇ ਪ੍ਰਭਾਵਸ਼ਾਲੀ ਰੂਪ 'ਚ ਤਿਆਰ ਕਰਨ ਲਈ ਉਸ ਅੰਤਰਰਾਸ਼ਟਰੀ ਸੰਘ ਦੀ ਹਿੱਸਾ ਬਣ ਗਈ ਹੈ, ਜੋ ਕਿ ਹੋਰ ਸੰਸਥਾਵਾਂ, ਮੈਡੀਕਲ ਅਤੇ ਰਿਸਰਚ ਦੇ ਹੋਰਨਾਂ ਇੰਸਟੀਚਿਊਟਸ ਵੀ ਇਸ ਦੇ ਮੈਂਬਰ ਹਨ ਜੋ ਕਿ ਕੈਲੇਫੋਰਨੀਆ 'ਚ ਹੈ। ਜ਼ਿਕਰਯੋਗ ਹੈ ਕਿ ਇਸ ਮਾਰੂ ਵਾਇਰਸ ਦੇ ਕੰਮ ਕਰਨ ਦੇ ਲਈ ਨਾਈਪਰ ਕੈਂਪਸ 'ਚ ਹੀ ਬਾਇਓਸੈਟੀ ਲੇਬਲ-3 ਲੈਬਜ਼ ਸਥਾਪਤ ਕਰਨ ਦੀ ਪ੍ਰਕਿਰਿਆ ਤੇ ਕੰਮ ਕੀਤਾ ਜਾ ਰਿਹਾ ਹੈ, ਜੋ ਕਿ ਵਿਸ਼ੇਸ਼ ਤੌਰ ਤੇ ਇਨ੍ਹਾਂ ਵਾਇਰਸ 'ਤੇ ਕੰਮ ਜਾ ਰਹੇ ਵਿਗਿਆਨੀਆਂ ਦੀ ਸੁਰੱਖਿਆ ਨੂੰ ਬਰਕਰਾਰ ਰੱਖ ਕੇ ਮਾਰੂ ਵਾਇਰਸ 'ਤੇ ਕੰਮ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। ਨਾਈਪਰ ਇੰਸਟੀਚਿਊਟ ਪਹਿਲੀ ਵਾਰ ਕਿਸੇ ਵਾਇਰਸ 'ਤੇ ਖੋਜ ਕਰ ਰਿਹਾ ਹੈ, ਜੋ ਮਿਲੀਨਿਅਮ ਲੀਡਰਸ਼ਿਪ ਇੰਨੀਸ਼ੀਏਟਿਵ (ਐੱਨ. ਐੱਮ. ਈ. ਟੀ. ਆਈ. ਐੱਲ.) ਪ੍ਰੋਜੈਕਟ ਅਧੀਨ ਪਹਿਲਾਂ ਹੀ ਇਕ ਬਹੁ ਕੇਂਦਰਿਤ ਪ੍ਰਸਤਾਵ ਦਾਇਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 3 ਮਈ ਤੱਕ ਕਰਫਿਊ 'ਚ ਕੋਈ ਢਿੱਲ ਨਹੀਂ, ਕੈਪਟਨ ਵਲੋਂ ਕਮਿਸ਼ਨਰਾਂ ਨੂੰ ਸਖਤੀ ਵਰਤਣ ਦੇ ਹੁਕਮ

ਵਰਤਮਾਨ 'ਚ ਕੋਵਿਡ-19 ਦੇ ਇਲਾਜ ਵਿਚ ਜੋ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾ ਸਕੇ ਤੇ ਕੰਮ ਕੀਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਨਾਈਪਰ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. ਸ਼ਰਨਜੀਤ ਸਿੰਘ ਨੇ ਕਿਹਾ ਕਿ ਇੰਸਟੀਚਿਊਟ ਐਂਟੀ ਵਾਇਰਸ ਇਲਾਜ ਲਈ ਨਵੀਆਂ ਦਵਾਈਆਂ ਦੀ ਖੋਜ ਦੇ ਉਤਸ਼ਾਹੀ ਖੇਤਰ 'ਚ ਵੀ ਕੰਮ ਸ਼ੁਰੂ ਕਰ ਰਿਹਾ ਹੈ। ਭਾਵੇਂ ਇਹ ਟੀਚਾ ਲੰਬਾ ਹੈ ਕਿਉਂਕਿ ਇਸ ਦਵਾਈ ਦੀ ਖੋਜ ਉਤੇ 6 ਤੋਂ 10 ਸਾਲ ਦਾ ਸਮਾਂ ਵੀ ਲੱਗ ਸਕਦਾ ਹੈ। ਪ੍ਰੋ. ਸ਼ਰਨਜੀਤ ਨੇ ਕਿਹਾ ਕਿ ਨਾਈਪਰ ਵਾਇਰਲ ਰੋਗਾਂ ਦੇ ਲਈ ਨਵੀਆਂ ਦਵਾਈਆਂ ਦੀ ਖੋਜ ਨੂੰ ਸਹਿਯੋਗੀ ਬਣਾਉਣ ਦੇ ਲਈ ਫਾਰਮਾ ਉਦਯੋਗ ਦੇ ਸਹਿਯੋਗ ਨਾਲ ਕੰਮ ਕਰਨ ਦੀ ਉਮੀਦ ਕਰਦਾ ਹੈ। ਉਨ੍ਹਾਂ ਕਿਹਾ ਕਿ ਨਾਈਪਰ ਦੇ ਫੈਕਲਟੀ ਮੈਂਬਰਾਂ 'ਚੋਂ ਇਕ ਨੂੰ ਕੈਲੇਫੋਰਨੀਆਂ 'ਚ ਕਾਰਪੋਰੇਸ਼ਨ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਟੀਮ ਦੇ ਹਿੱਸੇ ਵਜੋਂ ਯੂ. ਐੱਸ. ਐੱਫ. ਡੀ. ਏ. ਦੀ ਪ੍ਰਵਾਨਗੀ ਲਈ ਜਮ੍ਹਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨਾਈਪਰ ਨੂੰ ਐਗਰੀਮੈਂਟ ਪ੍ਰਪੋਜਲ ਵੀ ਪ੍ਰਾਪਤ ਹੋ ਚੁੱਕਾ ਹੈ ਜਿਸ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਭਾਰਤੀ ਵਿਗਿਆਨੀਆਂ ਨੇ ਬਣਾਇਆ ਅਨੋਖਾ ਮਾਸਕ, ਕੋਰੋਨਾ ਨੂੰ ਕਰ ਦਿੰਦੈ ਖਤਮ
 


author

Babita

Content Editor

Related News