ਨਿਮਿਸ਼ਾ ਮਹਿਤਾ ਨੇ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਨੂੰ ਭੇਂਟ ਕੀਤਾ ਸਵਾ 3 ਲੱਖ ਦਾ ਚੈੱਕ

Tuesday, Apr 13, 2021 - 06:03 PM (IST)

ਨਿਮਿਸ਼ਾ ਮਹਿਤਾ ਨੇ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਨੂੰ ਭੇਂਟ ਕੀਤਾ ਸਵਾ 3 ਲੱਖ ਦਾ ਚੈੱਕ

ਗੜ੍ਹਸ਼ੰਕਰ (ਵੈੱਬ ਡੈਸਕ): ਸ੍ਰੀ ਕ੍ਰਿਸ਼ਨ ਗਊਸ਼ਾਲਾ ਕਮੇਟੀ ਗੜ੍ਹਸ਼ੰਕਰ ਵਲੋਂ ਨਵੇਂ ਗਊਸ਼ੈੱਡ ਦੀ ਉਸਾਰੀ ਲਈ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ, ਜਿਸ ’ਚ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ। ਨਵੇਂ ਗਊਸ਼ੈੱਡ ਦੀ ਉਸਾਰੀ ਲਈ ਪਹਿਲੇ ਹਵਨ ਪੂਜਾ ਕਰਕੇ ਫ਼ਿਰ ਕਾਂਗਰਸੀ ਆਗੂ ਵਲੋਂ ਨੀਂਹ ਪੱਥਰ ਰਖਵਾਇਆ ਗਿਆ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ ਕਮੇਟੀ ਨੂੰ ਸਵਾ 3 ਲੱਖ ਰੁਪਏ ਦਾ ਸਰਕਾਰੀ ਚੈੱਕ ਭੇਂਟ ਕੀਤਾ। ਇਸ ਆਯੋਜਨ ’ਚ ਆਏ ਲੋਕਾਂ ਨੂੰ ਸੰਬੋਧਿਤ ਕਰਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਸਵਾ ਲੱਖ ਦਾ ਚੈੱਕ ਗਊਸ਼ਾਲਾ ਨੂੰ ਲਿਆ ਕੇ ਦਿੱਤਾ ਸੀ ਤੇ ਅੱਜ ਸਵਾ 3 ਲੱਖ ਦਾ ਸਰਕਾਰੀ ਚੈੱਕ ਮੁਹੱਈਆ ਕਰਵਾਇਆ ਹੈ ਤੇ ਆਉਣ ਵਾਲੇ ਸਮੇਂ ’ਚ 50 ਹਜ਼ਾਰ ਦੀ ਹੋਰ ਸਰਕਾਰੀ ਸਹਾਇਤਾ ਕਰਵਾ ਕੇ ਉਨ੍ਹਾਂ ਪਾਸੋਂ ਕੁੱਲ 5 ਲੱਖ ਦੀ ਸਰਕਾਰੀ ਮਦਦ ਕਾਂਗਰਸ ਰਾਜ਼ ’ਚ ਕਰਵਾਈ ਜਾਵੇਗੀ। ਕਾਂਗਰਸੀ ਆਗੂ ਨੇ ਸੁਮੱਚੀ ਗਊਸ਼ਾਲਾ ਕਮੇਟੀ ਨੂੰ ਸਨਾਤਨ ਧਰਮ ਸੰਸਕਾਰ ਦੇ ਚੱਲਦਿਆਂ ਗਊਸੇਵਾ ਮਿਸ਼ਨ ’ਤੇ ਵਧੀਆ ਕੰਮ ਕਰਨ ਦੀ ਸ਼ਲਾਘਾ ਕੀਤੀ।

ਇਸ ਮੌਕੇ ਗਊਸ਼ਾਲਾ ਕਮੇਟੀ ਮੈਂਬਰ ਰਜੀਵ ਰਾਣਾ ਨੇ ਕਿਹਾ ਕਿ ਨੇਤਾ ਅਕਸਰ ਪੈਸੇ ਕਰਵਉਣ ਦੇ ਐਲਾਨ ਕਰਕੇ ਜਾਂਦੇ ਰਹੇ ਪਰ ਬਾਅਦ ’ਚ ਕੋਈ ਆਪਣੇ ਵਚਨ ਨਹੀਂ ਪੁਗਾ ਸਕਿਆ ਪਰ ਨਿਮਿਸ਼ਾ ਮਹਿਤਾ ਨੇ ਜਦੋਂ ਵੀ ਵਾਅਦਾ ਕੀਤਾ ਹੈ ਉਸ ਨੂੰ ਨੇਪਰੇ ਚਾੜ੍ਹਿਆ ਹੈ। ਇਸੇ ਤਰ੍ਹਾਂ ਗਊਸ਼ਾਲਾ ਕਮੇਟੀ ਮੈਂਬਰ ਹਰਵਿੰਦਰ ਮੰਗੀ ਅਤੇ ਯੋਗੇਸ਼ ਗੰਭੀਰ ਤੇ ਡਾ. ਕਰਮਜੀਤ ਨੇ ਨਿਮਿਸ਼ਾ ਮਹਿਤਾ ਵਲੋਂ ਸ੍ਰੀ ਕ੍ਰਿਸ਼ਨਗਊਸ਼ਾਲਾ ਗੜ੍ਹਸ਼ੰਕਰ ਦੇ ਹਰ ਕੰਮ ’ਚ ਵੱਧ ਚੜ੍ਹ ਕੇ ਸਾਥ ਦੇਣ ਦੀ ਸ਼ਲਾਘਾ ਕੀਤੀ।

ਇਸ ਮੌਕੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਣਾ ਚੰਦਰ ਭਾਨ ਅਸ਼ੋਕ ਪਰਾਸ਼ਰ ਰਤਨ ਜਸਵਾਲ, ਦਵਿੰਦਰ ਰਾਣਾ, ਮੋਹਨ ਲਾਲ, ਅਸ਼ਵਨੀ ਬਾਲੀ, ਰਾਣਾ ਉਦੈਭਾਨ, ਰਾਜ ਰਾਣਾ, ਸੰਤੋਸ਼ ਕਾਲੀਆ, ਪ੍ਰਦੀਪ ਜੁਲਕਾ, ਰਾਜੀਵ ਰਾਣਾ, ਯੋਗੇਸ਼ ਗੰਬੀਰ ਤੇ ਸਮੁੱਚੇ ਕਮੇਟੀ ਮੈਂਬਰਾਂ ਨੇ ਨਿਮਿਸ਼ਾ ਮਹਿਤਾ ਦਾ ਵਿਸ਼ੇਸ਼ ਧੰਨਵਾਦ ਕੀਤਾ।

 


author

Shyna

Content Editor

Related News