ਮਾਮਲਾ ਨਿਹੰਗਾਂ ਤੇ ਪੁਲਸ ਦੇ ਐਨਕਾਊਂਟਰ ਦਾ: FSL ਮੋਹਾਲੀ ਤੋਂ 2 ਮੈਂਬਰੀ ਜਾਂਚ ਦਲ ਮੁਕਾਬਲੇ ਵਾਲੀ ਥਾਂ ’ਤੇ ਪੁੱਜਾ

03/24/2021 4:15:04 PM

ਭਿੱਖੀਵਿੰਡ/ਖਾਲੜਾ (ਭਾਟੀਆ, ਅਮਨ, ਸੁਖਚੈਨ)- ਪਿੰਡ ਸਿੰਘਪੁਰਾ ਨਜ਼ਦੀਕ ਹੋਏ ਪੁਲਸ ਮੁਕਾਬਲੇ ਦੌਰਾਨ 2 ਨਿਹੰਗ ਸਿੰਘਾਂ ਦੇ ਮਾਰੇ ਜਾਣ ਦੀ ਘਟਨਾ ਸਬੰਧੀ ਜਾਂਚ ਕਰਨ ਲਈ ਅੱਜ 2 ਮੈਂਬਰੀ ਜਾਂਚ ਟੀਮ ਐੱਫ. ਐੱਸ. ਐੱਲ. ਮੋਹਾਲੀ ਤੋਂ ਮੁਕਾਬਲੇ ਵਾਲੀ ਥਾਂ ’ਤੇ ਪੁੱਜੀ। ਘਟਨਾ ਸਥਾਨ ’ਤੇ ਪੁੱਜੀ ਟੀਮ ਦੇ ਅਧਿਕਾਰੀਆਂ ਵਲੋਂ ਮੁਕਾਬਲੇ ਵਾਲੀ ਥਾਂ ਅਤੇ ਇਕ ਦੂਜੀ ਲਾਸ਼ ਤੋਂ ਦੂਰੀ ਮਾਪਣ ਤੋਂ ਇਲਾਵਾ ਗੋਲੀਆਂ ਦੇ ਖਾਲੀ ਖੋਲ੍ਹ, ਖੂਨ ਦੇ ਖਾਲੀ ਨਮੂਨੇ ਆਦਿ ਸਬੂਤ ਇਕੱਠੇ ਕੀਤੇ ਗਏ।

ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ

ਇਸ ਮੌਕੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਤਰਨਤਾਰਨ ਵਲੋਂ ਮਿਲੀ ਸੂਚਨਾ ’ਤੇ ਉਹ ਇਸ ਘਟਨਾ ਸਬੰਧੀ ਸਬੂਤ ਇਕੱਤਰ ਕਰਨ ਲਈ ਪੁੱਜੇ ਹਨ। ਘਟਨਾ ਨਾਲ ਜੁੜੇ ਸਾਰੇ ਸਬੂਤ ਇਕੱਤਰ ਕਰਨ ਦੇ ਨਾਲ-ਨਾਲ ਇਕ ਰਿਪੋਰਟ ਤਿਆਰ ਕੀਤੀ ਜਾਵੇਗੀ, ਜੋ ਅਗਲੀ ਕਾਰਵਾਈ ਲਈ ਸੌਂਪ ਦਿੱਤੀ ਜਾਵੇਗੀ। ਜਾਂਚ ਟੀਮ ਦੇ ਨਾਲ ਮੌਕੇ ’ਤੇ ਮੌਜੂਦ ਡੀ. ਐੱਸ. ਪੀ. ਭਿੱਖੀਵਿੰਡ ਰਾਜਬੀਰ ਸਿੰਘ ਨੇ ਦੱਸਿਆ ਕਿ ਉਹ ਮੌਕੇ ’ਤੇ ਪੁੱਜੀ ਜਾਂਚ ਟੀਮ ਨੂੰ ਸਹਿਯੋਗ ਦੇਣ ਲਈ ਇੱਥੇ ਆਏ ਹਨ। 

ਪੜ੍ਹੋ ਇਹ ਵੀ ਖ਼ਬਰ ਮੋਗਾ ‘ਚ ਦੁਖ਼ਦ ਘਟਨਾ : ਦਰਦ ਨਾਲ ਤੜਫਦੀ ਗਰਭਵਤੀ ਦੀ ਇਲਾਜ ਨਾ ਹੋਣ ਕਰਕੇ ਬੱਚੇ ਸਣੇ ਮੌਤ

ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਜੋ ਵੀ ਸਬੂਤ ਜਾਂ ਜਾਣਕਾਰੀ ਘਟਨਾ ਨਾਲ ਸਬੰਧਤ ਪੁੱਛੀ ਜਾ ਰਹੀ ਹੈ, ਉਨ੍ਹਾਂ ਨੂੰ ਉਪਲੱਬਧ ਕਰਵਾਈ ਜਾ ਰਹੀ ਹੈ। ਨਿਹੰਗ ਸਿੰਘਾਂ ਨਾਲ ਹੋਈ ਝੜਪ ’ਚ ਜ਼ਖ਼ਮੀ ਹੋਏ ਦੋਵੇਂ ਥਾਣੇਦਾਰਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਐੱਸ. ਐੱਚ. ਓ. ਬਲਵਿੰਦਰ ਸਿੰਘ ਦਾ ਆਪਰੇਸ਼ਨ ਹੋ ਚੁੱਕਾ ਹੈ, ਜਦਕਿ ਐੱਸ. ਐੱਚ. ਓ. ਖੇਮਕਰਨ ਨਰਿੰਦਰ ਸਿੰਘ ਢੋਟੀ ਅਜੇ ਵੀ ਆਈ. ਸੀ. ਯੂ. ’ਚ ਦਾਖਲ ਹਨ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)


rajwinder kaur

Content Editor

Related News