ਵਲਟੋਹਾ 'ਚ ਵੱਡੀ ਵਾਰਦਾਤ: ਨਿਹੰਗ ਸਿੰਘ ਵੱਲੋਂ ਸਿਰ 'ਚ ਦਾਤਰ ਮਾਰ ਕੇ ਨਿਹੰਗ ਸਿੰਘ ਦਾ ਕਤਲ

Friday, May 21, 2021 - 10:13 PM (IST)

ਵਲਟੋਹਾ 'ਚ ਵੱਡੀ ਵਾਰਦਾਤ: ਨਿਹੰਗ ਸਿੰਘ ਵੱਲੋਂ ਸਿਰ 'ਚ ਦਾਤਰ ਮਾਰ ਕੇ ਨਿਹੰਗ ਸਿੰਘ ਦਾ ਕਤਲ

ਵਲਟੋਹਾ (ਗੁਰਮੀਤ ਸਿੰਘ) : ਬੀਤੀ ਰਾਤ ਪਿੰਡ ਸੂਰਵਿੰਡ ਵਿਖੇ ਦੋ ਨਿਹੰਗਾਂ ਸਿੰਘਾਂ ’ਚ ਆਪਸ ਵਿੱਚ ਤਕਰਾਰ ਹੋਣ ਤੋਂ ਬਾਅਦ ਇੱਕ ਨਿਹੰਗ ਸਿੰਘ ਵਲੋਂ ਦੂਜੇ ਨਿਹੰਗ ਸਿੰਘ ਨੂੰ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਸਬ ਡਿਵੀਜ਼ਨ ਭਿੱਖੀਵਿੰਡ ਦੇ ਡੀ. ਐੱਸ. ਪੀ. ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਸੁਰਿੰਦਰ ਸਿੰਘ ਸਪੁੱਤਰ ਵੀਰ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਸ ਦਾ ਮੁੰਡਾ ਕਰਮਜੀਤ ਸਿੰਘ ਜੋ ਕਿ ਤਰਨਾ ਦਲ ਵਿੱਚ ਛੋਟੇ ਹੁੰਦੇ ਤੋਂ ਹੀ ਦੇ ਦਿੱਤਾ ਗਿਆ ਸੀ। ਬੀਤੀ ਰਾਤ ਉਹ ਗੁਰਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਦੇ ਘਰ ਪਿੰਡ ਸੂਰਵਿੰਡ ਭੈਣੀ ਆਇਆ ਹੋਇਆ ਸੀ, ਜਿਥੇ ਕਿ ਪੂਰਾ ਤਰਨਾ ਦਲ ਆਇਆ ਹੋਇਆ ਸੀ ਤਾਂ ਇਸ ਦੌਰਾਨ ਕਰਮਜੀਤ ਸਿੰਘ ਸਵੇਰ ਵੇਲੇ ਆਪਣੇ ਸਿਰ ਵਿੱਚ ਕੰਘਾ ਕਰ ਰਿਹਾ ਸੀ ਤਾਂ ਇੰਨੇ ਨੂੰ ਉਸੇ ਹੀ ਦਲ ਦੇ ਨਿਹੰਗ  ਸੁਰਜੀਤ ਸਿੰਘ ਪੁੱਤਰ ਮਹਿਤਾਬ ਸਿੰਘ ਨੇ ਉਸਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ।

ਇਹ ਵੀ ਪੜ੍ਹੋ :  ਵਿਆਹੁਤਾ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਆਤਮਹੱਤਿਆ

ਜਿਸ ਕਾਰਨ ਕਰਮਜੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਦਲ ਦੇ ਹੋਰ ਵਿਅਕਤੀ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਜਿੱਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਦੱਸ ਦੇਈਏ ਇਨ੍ਹਾਂ ਦੋਵਾਂ ਵਿਚ ਰੰਜਿਸ਼ ਵਜ੍ਹਾ ਇਹ ਹੈ ਕਿ ਕਰਮਜੀਤ ਸਿੰਘ ਅਤੇ ਸੁਰਜੀਤ ਸਿੰਘ ਦੋਵੇਂ ਘੋੜ ਸਵਾਰੀ ਕਰਦੇ ਸਨ। ਸੁਰਜੀਤ ਸਿੰਘ ਹਮੇਸ਼ਾਂ ਹੀ ਕਰਮਜੀਤ ਸਿੰਘ ਤੋਂ ਉਸ ਦਾ ਘੋੜਾ ਮੰਗਦਾ ਰਹਿੰਦਾ ਸੀ, ਜਿਸ ਗੱਲ ਨੂੰ ਲੈ ਕੇ ਉਸ ਨੇ ਆਪਣੇ ਦਿਲ ਵਿਚ ਇਹ ਰੰਜਿਸ਼ ਰੱਖੀ ਅਤੇ ਇਸੇ ਰੰਜਿਸ਼ ਨੂੰ ਲੈ ਕੇ ਹੀ ਉਸਨੇ ਕਰਮਜੀਤ ਸਿੰਘ ਦਾ ਕਤਲ ਕਰ ਦਿੱਤਾ। ਇਸ ਸੰਬੰਧੀ ਡੀ. ਐੱਸ. ਪੀ. ਭਿੱਖੀਵਿੰਡ ਨੇ ਕਿਹਾ ਕਿ ਉਕਤ ਮੁਦੱਈ ਦੇ ਬਿਆਨਾਂ ’ਤੇ ਸੁਰਜੀਤ ਸਿੰਘ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।  ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਮਲੋਟ 'ਚ ਬਰਸਾਤੀ ਨਾਲਿਆਂ ਕੋਲੋਂ ਮਿਲਿਆ ਮਨੁੱਖੀ ਪਿੰਜਰ, ਫੈਲੀ ਦਹਿਸ਼ਤ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 
 


author

Anuradha

Content Editor

Related News