ਜਾਣੋ ਕੌਣ ਸਨ ਭਿੱਖੀਵਿੰਡ ’ਚ ਪੁਲਸ ਮੁਕਾਬਲੇ ਦੌਰਾਨ ਮਾਰੇ ਗਏ ਨਿਹੰਗ ਸਿੰਘ, ਕੀ ਹੈ ਘਟਨਾ ਦਾ ਪੂਰਾ ਸੱਚ

Monday, Mar 22, 2021 - 09:16 PM (IST)

ਜਾਣੋ ਕੌਣ ਸਨ ਭਿੱਖੀਵਿੰਡ ’ਚ ਪੁਲਸ ਮੁਕਾਬਲੇ ਦੌਰਾਨ ਮਾਰੇ ਗਏ ਨਿਹੰਗ ਸਿੰਘ, ਕੀ ਹੈ ਘਟਨਾ ਦਾ ਪੂਰਾ ਸੱਚ

ਭਿੱਖੀਵਿੰਡ/ਸੁਰਸਿੰਘ - ਐਤਵਾਰ ਸ਼ਾਮ ਤਰਨਤਾਰਨ ਜ਼ਿਲ੍ਹੇ ਦੀ ਸਬ-ਡਵੀਜ਼ਨ ਭਿੱਖੀਵਿੰਡ ਦੇ ਪਿੰਡ ਸੁਰਸਿੰਘ ਵਿਚ ਪੁਲਸ ਅਤੇ ਦੋ ਨਿਹੰਗ ਸਿੰਘਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਦਰਅਸਲ ਦੋਵੇਂ ਨਿਹੰਗ ਮਹਿਤਾਬ ਸਿੰਘ ਅਤੇ ਗੁਰਦੇਵ ਸਿੰਘ ਨਾਂਦੇੜ ਦੇ ਦੱਸੇ ਜਾ ਰਹੇ ਹਨ ਅਤੇ ਨਾਂਦੇੜ ਵਿਖੇ ਬੁੰਗੇ ਦੀ ਸੇਵਾ ਕਰਦੇ ਮਹੰਤ ਸੰਤੋਖ ਸਿੰਘ ਮਹਾਕਾਲ ਕੋਲ ਰਹਿੰਦੇ ਸਨ। ਲੰਘੀ 11 ਮਾਰਚ ਨੂੰ ਇਨ੍ਹਾਂ ਦੋਵਾਂ ਨੇ ਮਹੰਤ ਸੰਤੋਖ ਸਿੰਘ ਮਹਾਕਾਲ ਦਾ ਕਤਲ ਕਰ ਦਿੱਤਾ ਅਤੇ ਮਹੰਤ ਕੋਲ ਮੌਜੂਦ ਕਰੀਬ ਡੇਢ ਲੱਖ ਦੀ ਨਗਦੀ ਤੇ ਮੋਟਰਸਾਈਕਲ ਚੋਰੀ ਕਰਕੇ ਨਾਂਦੇੜ ਸਾਹਿਬ ਤੋਂ ਭੱਜ ਕੇ ਸੁਰਸਿੰਘ ਆ ਗਏ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਿੱਖੀਵਿੰਡ ’ਚ ਨਿਹੰਗਾਂ ਵਲੋਂ ਪੁਲਸ ਪਾਰਟੀ ’ਤੇ ਹਮਲਾ, 2 ਨਿਹੰਗਾਂ ਦੀ ਮੌਤ

PunjabKesari

ਬੀਤੇ ਦਿਨੀਂ ਜਦੋਂ ਸੁਰਸਿੰਘ ਵਿਖੇ ਡੇਰੇ ਦੀ ਸੰਗਤ ਨੇ ਇਨ੍ਹਾਂ ਨੂੰ ਪਹਿਚਾਣ ਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਨੇ ਦੇਰ ਰਾਤ ਸੁਰਸਿੰਘ ਡੇਰੇ ’ਚ ਸਰਚ ਆਪ੍ਰੇਸ਼ਨ ਚਲਾਇਆ ਪਰ ਦੋਵੇਂ ਉੱਥੋਂ ਜਾ ਚੁੱਕੇ ਸਨ। ਉਪਰੰਤ ਪੁਲਸ ਨੂੰ ਇਕ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਵੇਂ ਸੁਰਸਿੰਘ ਨੇੜੇ ਘੁੰਮ ਰਹੇ ਹਨ, ਜਿਸ ’ਤੇ ਥਾਣਾ ਮੁਖੀ ਖੇਮਕਰਨ ਨਰਿੰਦਰ ਸਿੰਘ ਅਤੇ ਥਾਣਾ ਮੁਖੀ ਵਲਟੋਹਾ ਬਲਵਿੰਦਰ ਸਿੰਘ ਉੱਥੇ ਪਹੁੰਚੇ ਅਤੇ ਪੁਲਸ ਪਾਰਟੀ ਨੇ ਜਦ ਉਕਤ ਨਿਹੰਗਾਂ ਨੂੰ ਕਾਬੂ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਪੁਲਸ ਪਾਰਟੀ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 2 ਪੁਲਸ ਮੁਲਾਜ਼ਮਾਂ ਦੇ ਹੱਥ ਵੱਢ ਦਿੱਤੇ ਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਮੋਗਾ ’ਚ ਕਤਲ ਕੀਤੀਆਂ ਸਕੀਆਂ ਭੈਣਾਂ ਦਾ ਇਕੱਠਿਆਂ ਹੋਇਆ ਸਸਕਾਰ, ਲਾਲ ਚੁੰਨੀਆਂ ਪਾ ਕੀਤਾ ਵਿਦਾ

PunjabKesari

ਇਸ ਤੋਂ ਬਾਅਦ ਦੋਵਾਂ ਨੂੰ ਕਾਬੂ ਕਰਨ ਲਈ ਪੁਲਸ ਪਾਰਟੀ ਨੇ ਡਰੇਨ ’ਤੇ ਨਾਕਾ ਲਗਾਇਆ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਕਤ ਮੁਲਜ਼ਮਾਂ ਨੇ ਡੀ.ਐੱਸ.ਪੀ. ਦੀ ਗੱਡੀ ’ਤੇ ਵੀ ਹਮਲਾ ਕਰ ਦਿੱਤਾ। ਜਿਸ ’ਤੇ ਪੁਲਸ ਨੇ ਜਵਾਬੀ ਫਾਇਰਿੰਗ ਕਰਕੇ ਦੋਵਾਂ ਨੂੰ ਢੇਰ ਕਰ ਦਿੱਤਾ। ਮੌਕੇ ’ਤੇ ਪਹੁੰਚੇ ਡੀ. ਆਈ. ਜੀ. ਹਰਦਿਆਲ ਸਿੰਘ ਮਾਨ ਅਤੇ ਜ਼ਿਲ੍ਹਾ ਪੁਲਸ ਮੁਖੀ ਧਰੁਮਨ ਐੱਚ. ਨਿੰਬਾਲੇ ਨੇ ਕਿਹਾ ਕਿ 2 ਥਾਣਾ ਮੁਖੀ ਨਰਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਜਿਨ੍ਹਾਂ ਦੇ ਹੱਥ ਵੱਢੇ ਗਏ ਹਨ, ਨੂੰ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਹੈ ਅਤੇ ਨਿਹੰਗ ਸਿੰਘਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ। ਥਾਣਾ ਭਿੱਖੀਵਿੰਡ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬਾਘਾਪੁਰਾਣਾ ’ਚ ਕਿਸਾਨ ਮਹਾ-ਸੰਮੇਲਨ ਦੌਰਾਨ ਸੁਖਬੀਰ ਬਾਦਲ ’ਤੇ ਇਹ ਕੀ ਬੋਲ ਗਏ ਮਾਸਟਰ ਬਲਦੇਵ ਸਿੰਘ

PunjabKesari

ਐੱਸ. ਐੱਚ. ਓ. ਦੇ ਹੱਥ ਦੀਆਂ ਨਾੜਾਂ ਜੋੜਨ ਲਈ ਤਿੰਨ ਘੰਟੇ ਚੱਲੀ ਸਰਜਰੀ
ਇਸ ਹਮਲੇ ਵਿਚ ਐੱਸ.ਐੱਚ. ਓ. ਨਿਰੰਦਰ ਸਿੰਘ ਦੇ ਖੱਬੇ ਹੱਥ ਦੇ ਅੰਗੂਠੇ ਦੀਆਂ ਨਾੜਾਂ ਅਤੇ ਟੇਂਡੰਸ (ਹੱਥ ਨੂੰ ਚਲਾਉਣ ਵਾਲਾ ਮੁੱਖ ਹਿੱਸਾ) ਵੱਢਿਆ ਗਿਆ ਹੈ। ਜਦਕਿ ਵਲਟੋਹਾ ਥਾਣੇ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਦਾ ਖੱਬਾ ਹੱਥ ਵੱਢਿਆ ਗਿਆ। ਸੁਰਸਿੰਘ ਵਿਚ ਮੁੱਢਲੇ ਇਲਾਜ ਤੋਂ ਬਾਅਦ ਦੋਵਾਂ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਗਿਆ। ਜਿੱਥੇ ਚਾਰ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਸਰਜਰੀ ਕੀਤੀ। ਡਾਕਟਰਾਂ ਮੁਤਾਬਕ ਲਗਭਗ ਚਾਰ ਮਹੀਨਿਆਂ ਤਕ ਇਨ੍ਹਾਂ ਦਾ ਹੱਥ 90 ਫੀਸਦੀ ਤਕ ਕੰਮ ਕਰਨ ਲੱਗ ਜਾਵੇਗਾ। 55 ਸਾਲਾ ਨਰਿੰਦਰ ਸਿੰਘ ਦੀਆਂ ਨਸਾਂ ਅਤੇ ਟੈਂਡੰਸ ਦੀ ਲਗਭਗ 3 ਘੰਟੇ ਤਕ ਸਰਜਰੀ ਕੀਤੀ ਗਈ। ਜਦਕਿ ਵਲਟੋਹਾ ਥਾਣੇ ਦੇ ਐੱਸ. ਐੱਚ. ਓ. ਬਲਵਿੰਦਰ ਦੇ ਹੱਥ ਦੀਆਂ ਆਖਰੀ ਦੋ ਉਂਗਲਾਂ ਡਾਕਟਰਾਂ ਨੇ ਡੇਢ ਘੰਟੇ ਤਕ ਸਰਜਰੀ ਕਰਕੇ ਜੋੜ ਦਿੱਤੀਆਂ।

ਇਹ ਵੀ ਪੜ੍ਹੋ : ਟੱਕਰ ਤੋਂ ਬਾਅਦ ਮਰਸਡੀਜ਼ ਤੇ ਅਰਟਿਗਾ ਦੇ ਉੱਡੇ ਪਰਖਚੇ, ਤਸਵੀਰਾਂ ’ਚ ਦੇਖੋ ਹਾਦਸੇ ਦਾ ਭਿਆਨਕ ਮੰਜ਼ਰ

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News