ਫਤਿਹਗੜ੍ਹ ਸਾਹਿਬ ''ਚ ਖੌਫ਼ਨਾਕ ਵਾਰਦਾਤ, 500 ਰੁਪਏ ਖ਼ਾਤਰ ਕੀਤਾ ਨੌਜਵਾਨ ਨਿਹੰਗ ਦਾ ਕਤਲ

Saturday, Aug 21, 2021 - 12:32 PM (IST)

ਫਤਿਹਗੜ੍ਹ ਸਾਹਿਬ ''ਚ ਖੌਫ਼ਨਾਕ ਵਾਰਦਾਤ, 500 ਰੁਪਏ ਖ਼ਾਤਰ ਕੀਤਾ ਨੌਜਵਾਨ ਨਿਹੰਗ ਦਾ ਕਤਲ

ਫਤਿਹਗੜ੍ਹ ਸਾਹਿਬ (ਵਿਪਨ) : ਫ਼ਤਹਿਗੜ੍ਹ ਸਾਹਿਬ ਐੱਸ. ਡੀ. ਐੱਮ. ਦਫ਼ਤਰ ਦੇ ਗੇਟ ਨੇੜੇ ਇਕ ਨਿਹੰਗ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਨੌਜਵਾਨ ਨਿਹੰਗ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨਿਹੰਗ ਦੀ ਪਛਾਣ ਬਾਗੀ ਸਿੰਘ ਵੱਜੋਂ ਹੋਈ।

ਇਹ ਵੀ ਪੜ੍ਹੋ : ਸਰਕਾਰੀ ਕਾਲਜਾਂ 'ਚ ਦਾਖ਼ਲੇ ਦੇ ਇੱਛੁਕ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਦਿੱਤੀ ਇਹ ਰਾਹਤ

ਮੌਕੇ 'ਤੇ ਮੌਜੂਦ ਨਿਹੰਗ ਜਸਕਰਨ ਸਿੰਘ ਨੇ ਦੱਸਿਆ ਕਿ ਬੀਤੀ ਬਾਅਦ ਦੁਪਿਹਰ ਮ੍ਰਿਤਕ ਬਾਗੀ ਸਿੰਘ ਜਦੋਂ ਐੱਸ. ਡੀ. ਐੱਮ. ਦਫ਼ਤਰ ਦੇ ਗੇਟ ਨੇੜੇ ਮੌਜੂਦ ਸੀ ਤਾਂ ਦੋ ਵਿਅਕਤੀ ਆਏ। ਇਨ੍ਹਾਂ 'ਚੋਂ ਇੱਕ ਨਿਹੰਗ ਨੇ ਆ ਕੇ ਬਾਗੀ ਸਿੰਘ ਤੋਂ 500 ਰੁਪਏ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰਮਨਾਕ ਵਾਰਦਾਤ, 12 ਸਾਲਾ ਬੱਚੀ ਦੀ ਧੌਣ 'ਤੇ ਦਾਤਰ ਰੱਖ ਨੌਜਵਾਨ ਨੇ ਕੀਤਾ ਜਬਰ-ਜ਼ਿਨਾਹ

ਪੈਸੇ ਨਾ ਦੇਣ 'ਤੇ ਉਸ ਦੀ ਛਾਤੀ ’ਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਰਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਹਮਲਵਾਰ ਨਿਹੰਗ ਆਟੋ ’ਚ ਬੈਠ ਕੇ ਫ਼ਰਾਰ ਹੋ ਗਿਆ। ਫਿਲਹਾਲ ਇਸ ਮਾਮਲੇ 'ਚ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 
 


author

Babita

Content Editor

Related News