ਗਊਆਂ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਤੇ ਨਿੰਹਗ ਬਾਬਾ ਦਲ ''ਚ ਟਕਰਾਅ ਵਾਲੇ ਹਾਲਾਤ
Friday, Nov 15, 2019 - 04:17 PM (IST)

ਸੁਲਤਾਨਪੁਰ ਲੋਧੀ : ਗਊ ਸੇਵਾ ਕਰਨ ਵਾਲੇ ਬਾਬਾ ਬਕਾਲਾ ਤੋਂ ਨਿਹੰਗ ਬਾਬਾ ਦਲ ਅਤੇ ਜ਼ਿਲਾ ਪ੍ਰਸ਼ਾਸਨ ਵਿਚਕਾਰ ਟਕਰਾਅ ਵਾਲੇ ਹਾਲਾਤ ਪੈਦਾ ਹੋ ਗਏ ਹਨ। ਨਿਹੰਗ ਬਾਬਾ ਦਲ 3000 ਤੋਂ ਜ਼ਿਆਦਾ ਗਊਆਂ ਨਾਲ ਸੁਲਤਾਨਪੁਰ ਲੋਧੀ 'ਚ ਦਾਖਲ ਹੋਣਾ ਚਾਹੁੰਦਾ ਹੈ, ਜਦੋਂ ਕਿ ਪ੍ਰਸ਼ਾਸਨ ਅਤੇ ਲੋਕ ਇਸ ਤੋਂ ਮਨਾ ਕਰ ਰਹੇ ਹਨ। ਪ੍ਰਸ਼ਾਸਨ ਦਾ ਤਰਕ ਹੈ ਕਿ 550ਵੇਂ ਗੁਰਪੁਰਬ 'ਤੇ ਸੁਲਤਾਨਪੁਰ ਲੋਧੀ ਨੂੰ ਸਾਫ-ਸੁਥਰਾ ਰੱਖਣ ਦੀ ਮੁਹਿੰਮ ਚੱਲ ਰਹੀ ਹੈ ਅਤੇ ਪੌਦੇ ਲਾਏ ਜਾ ਰਹੇ ਹਨ ਪਰ ਇੰਨੀਆਂ ਗਊਆਂ ਸੁਲਤਾਨਪੁਰ ਲੋਧੀ 'ਚ ਹੋਣ ਕਾਰਨ ਨੁਕਸਾਨ ਹੋਵੇਗਾ।