ਪੁਲਸ ਦੇ ਬਿਆਨਾਂ ’ਚ ਮੱਤਭੇਦ ਹੋਣ ਕਾਰਨ ਨਾਈਜੀਰੀਅਨ 4 ਸਾਲ ਬਾਅਦ ਬਰੀ

Wednesday, Dec 20, 2023 - 03:25 PM (IST)

ਚੰਡੀਗੜ੍ਹ (ਸੁਸ਼ੀਲ) : ਐੱਨ. ਡੀ. ਪੀ. ਐੱਸ. ਐਕਟ ਕੇਸ 'ਚ 4 ਸਾਲ ਤੋਂ ਬੁੜੈਲ ਜੇਲ੍ਹ ਵਿਚ ਬੰਦ ਨਾਈਜੀਰੀਅਨ ਜੌਹਨ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਬਚਾਅ ਪੱਖ ਦੇ ਵਕੀਲ ਅੰਕੁਰ ਚੌਧਰੀ ਨੇ ਦੱਸਿਆ ਕਿ ਪੁਲਸ ਦੇ ਬਿਆਨਾਂ ਵਿਚ ਮੱਤਭੇਦ ਸੀ। ਪੁਲਸ ਜੌਹਨ ’ਤੇ ਲੱਗੇ ਦੋਸ਼ਾਂ ਨੂੰ ਅਦਾਲਤ ਵਿਚ ਸਾਬਤ ਨਹੀਂ ਕਰ ਸਕੀ।

ਸੈਕਟਰ-31 ਪੁਲਸ ਥਾਣੇ ਵਿਚ ਜੂਨ 2019 ਵਿਚ ਕੇਸ ਦਰਜ ਕੀਤਾ ਗਿਆ ਸੀ। ਥਾਣਾ ਪੁਲਸ ਇੰਡਸਟ੍ਰੀਅਲ ਏਰੀਆ ਵਿਚ ਪੈਟਰੋਲਿੰਗ ਕਰ ਰਹੀ ਸੀ। ਬੀ. ਐੱਸ. ਐੱਨ. ਐੱਲ. ਮੋੜ ’ਤੇ ਵਿਦੇਸ਼ੀ ਮੂਲ ਦਾ ਵਿਅਕਤੀ ਪੁਲਸ ਨੂੰ ਦੇਖ ਕੇ ਰਸਤਾ ਬਦਲਣ ਲੱਗਾ।

ਪੁਲਸ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਜੇਬ ਵਿਚੋਂ ਲਿਫਾਫਾ ਸੁੱਟ ਦਿੱਤਾ। ਜਦੋਂ ਲਿਫਾਫੇ ਦੀ ਤਲਾਸ਼ੀ ਲਈ ਤਾਂ 267 ਗ੍ਰਾਮ ਹੈਰੋਇਨ ਬਰਾਮਦ ਹੋਈ। ਨਾਈਜੀਰੀਅਨ ਜੌਹਨ ਦਿੱਲੀ ਦੇ ਛੱਤਪੁਰ ਵਿਚ ਰਹਿ ਰਿਹਾ ਸੀ।
 


Babita

Content Editor

Related News