ਨਿਗਮ ਨੀਂਦ ''ਚ, ਖੱਡੇ ਭਰਵਾ ਰਹੇ ਸੇਠੀ!
Saturday, Sep 09, 2017 - 08:07 AM (IST)
ਜਲੰਧਰ, (ਪੁਨੀਤ)- ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ ਜਿਸ ਨਾਲ ਲੋਕ ਪ੍ਰੇਸ਼ਾਨ ਹਨ। ਖੱਡਿਆਂ ਕਾਰਨ ਸੜਕ ਦੁਰਘਟਨਾਵਾਂ ਹੁੰਦੀਆਂ ਹਨ। ਪਿਛਲੇ ਦਿਨੀਂ ਇਕ ਫੋਟੋਗ੍ਰਾਫਰ ਦੀ ਮੌਤ ਵੀ ਹੋ ਗਈ ਸੀ, ਜਿਸ ਤੋਂ ਬਾਅਦ ਨਿਗਮ ਨੇ ਫਟਾ-ਫਟ ਖੱਡੇ ਭਰਵਾਏ ਪਰ ਹੁਣ ਵੀ ਸ਼ਹਿਰ 'ਚ ਵੱਖ-ਵੱਖ ਥਾਈਂ ਸੜਕਾਂ 'ਤੇ ਖੱਡੇ ਹਨ। ਇਨ੍ਹਾਂ ਖੱਡਿਆਂ ਨੂੰ ਭਰਵਾ ਕੇ ਦਰਸ਼ਨ ਸਿੰਘ ਸੇਠੀ ਸਮਾਜ ਸੇਵਾ ਕਰ ਰਹੇ ਹਨ।
ਲਾਜਪਤ ਨਗਮ ਨਿਵਾਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਉਨ੍ਹਾਂ ਨੇ ਦਿਲਕੁਸ਼ਾ ਮਾਰਕੀਟ, ਰਣਵੀਰ ਕਲਾਸਿਕ ਦੇ ਨੇੜੇ, ਧੋਬੀ ਮੁਹੱਲਾ, ਥਿੰਦ ਆਈ ਹਸਪਤਾਲ ਦੇ ਨੇੜੇ, ਏ. ਪੀ. ਜੇ. ਕਾਲਜ ਰੋਡ 'ਤੇ, ਬਸਤੀ ਅੱਡੇ ਨੇੜੇ ਅਤੇ ਵੱਖ-ਵੱਖ ਥਾਵਾਂ ਨੂੰ ਮਿਲਾ ਕੇ ਆਪਣੇ ਖਰਚੇ 'ਤੇ 12 ਖੱਡੇ ਭਰਵਾਏ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਡੀ 'ਚ ਖੱਡੇ ਭਰਵਾਉਣ ਲਈ ਮਟੀਰੀਅਲ ਅਤੇ ਲੇਬਰ ਲੈ ਕੇ ਖੁਦ ਮੌਕੇ 'ਤੇ ਜਾ ਕੇ ਖੱਡੇ ਭਰਵਾ ਰਹੇ ਹਨ ਤਾਂ ਜੋ ਹਾਦਸੇ ਹੋਣ ਤੋਂ ਰੋਕੇ ਜਾ ਸਕਣ।
