ਮਾਮੇ ਦੀ ਸ਼ਰਮਨਾਕ ਕਰਤੂਤ, ਨਾਬਾਲਗ ਭਾਣਜੀ ਨਾਲ ਪਿਆਰ ਦੀਆਂ ਪੀਂਘਾਂ ਪਾ ਚਾੜ੍ਹਿਆ ਚੰਨ

Saturday, Oct 10, 2020 - 06:16 PM (IST)

ਮਾਮੇ ਦੀ ਸ਼ਰਮਨਾਕ ਕਰਤੂਤ, ਨਾਬਾਲਗ ਭਾਣਜੀ ਨਾਲ ਪਿਆਰ ਦੀਆਂ ਪੀਂਘਾਂ ਪਾ ਚਾੜ੍ਹਿਆ ਚੰਨ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਮਾਛੀਵਾੜਾ ਬਲਾਕ ਅਧੀਨ ਪੈਂਦੇ ਇਕ ਪਿੰਡ 'ਚ ਮਾਮਾ ਰਿਸ਼ਤੇ 'ਚ ਲੱਗਦੀ ਨਾਬਾਲਗ ਭਾਣਜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਜਿਸ 'ਤੇ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਾਬਾਲਗ ਕੁੜੀ ਦੀ ਮਾਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੀ ਭੂਆ ਦਾ ਲੜਕਾ ਥਾਣਾ ਡੇਹਲੋਂ ਦੇ ਇਕ ਪਿੰਡ ਵਿਖੇ ਰਹਿੰਦਾ ਹੈ ਜਿਸ ਦਾ ਸਾਡੇ ਘਰ ਅਕਸਰ ਆਉਣਾ ਜਾਣਾ ਹੈ। ਕਰੀਬ 4 ਦਿਨ ਪਹਿਲਾਂ ਵੀ ਉਹ ਘਰ ਆਇਆ ਸੀ ਅਤੇ ਰਾਤ ਰਹਿ ਕੇ ਚਲਾ ਗਿਆ। ਉਸ ਤੋਂ ਬਾਅਦ 7 ਅਕਤੂਬਰ ਨੂੰ ਉਹ ਫਿਰ ਆਪਣੇ ਮੋਟਰਸਾਈਕਲ 'ਤੇ ਘਰ ਆਇਆ ਅਤੇ ਉਸ ਨੂੰ ਚਾਹ-ਪਾਣੀ ਦੇਣ ਤੋਂ ਬਾਅਦ ਉਹ ਆਪਣੇ ਕੰਮ 'ਚ ਰੁਝ ਗਈ। 

ਇਹ ਵੀ ਪੜ੍ਹੋ :  ਬਠਿੰਡਾ ਕਾਂਡ : ਇਕੋ ਚਿਤਾ 'ਤੇ ਹੋਇਆ ਪਿਤਾ ਸਣੇ ਤਿੰਨ ਬੱਚਿਆਂ ਦਾ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ

ਉਕਤ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਸਨੇ ਦੇਖਿਆ ਕਿ ਉਸਦੀ ਨਾਬਾਲਗ 17 ਸਾਲਾ ਕੁੜੀ ਵੀ ਘਰ ਵਿਚ ਨਹੀਂ ਸੀ ਅਤੇ ਭੂਆ ਦਾ ਮੁੰਡ ਵੀ ਘਰੋਂ ਜਾ ਚੁੱਕਾ ਸੀ। ਪਹਿਲਾਂ ਉਹ ਆਪਣੀ ਕੁੜੀ ਦੀ ਪਿੰਡ ਵਿਚ ਅਤੇ ਹੋਰ ਆਸ-ਪਾਸ ਰਿਸ਼ਤੇਦਾਰੀ 'ਚ ਭਾਲ ਕਰਦੇ ਰਹੇ ਅਤੇ ਹੁਣ ਉਨ੍ਹਾਂ ਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਉਸਦੀ ਧੀ ਨੂੰ ਉਸਦੀ ਭੂਆ ਦਾ ਲੜਕਾ ਹੀ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ। ਪੁਲਸ ਨੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਅੱਧੀ ਰਾਤ ਨੂੰ ਗੋਲ਼ੀਆਂ ਦੀਆਂ ਆਵਾਜ਼ਾਂ ਨਾਲ ਕੰਬਿਆ ਜ਼ੀਰਕਪੁਰ, ਓਵਰਟੇਕ ਨੂੰ ਲੈਕੇ ਨੌਜਵਾਨ ਦਾ ਕਤਲ


author

Gurminder Singh

Content Editor

Related News