NIA ਦੀ ਟੀਮ ਨੇ ਗੁਰਦਾਸਪੁਰ ਦੇ ਪਿੰਡ ਪੀਰਾ ਬਾਗ ’ਚ ਗੁਰਵਿੰਦਰ ਬਾਬਾ ਦੇ ਘਰ ਮਾਰਿਆ ਛਾਪਾ

06/23/2022 4:08:41 PM

ਗੁਰਦਾਸਪੁਰ (ਵਿਨੋਦ) - ਐੱਨ.ਆਈ.ਏ ਟੀਮ ਨੇ ਗੁਰਦਾਸਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਪੀਰਾ ਬਾਗ ਵਿੱਚ ਗੁਰਵਿੰਦਰ ਸਿੰਘ ਉਰਫ਼ ਬਾਬਾ ਉਰਫ਼ ਰਾਜਾ ਪੁੱਤਰ ਗੁਰਮੀਤ ਸਿੰਘ ਦੇ ਘਰ ਛਾਪਾ ਮਾਰ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ 25 ਜੁਲਾਈ 2018 ਨੂੰ ਬਾਬੇ ਦੇ ਖ਼ਿਲਾਫ਼ ਬਹਿਰਾਮਪੁਰ 'ਚ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 9 ਜਨਵਰੀ 2021 ਨੂੰ ਥਾਣਾ ਕਲਾਨੌਰ ਵਿਖੇ ਐੱਨ.ਡੀ.ਪੀ.ਸੀ. ਐਕਟ ਤਹਿਤ ਕੇਸ ਵੀ ਦਰਜ ਹੈ। ਐੱਨ.ਆਈ.ਏ ਟੀਮ ਦੇ ਡੀ.ਐੱਸ.ਪੀ ਬੀਬੀ ਪਾਠਕ, ਇੰਸਪੈਕਟਰ ਰਵੀ ਰੰਜਨ ,ਐੱਸ.ਆਈ ਸਾਗਰ ਮੱਲ ਦਵੇੰਦਾ ਗੱਡੀ ਨੰਬਰ ਪੀਬੀ46 ਡਬਲਯੂ 0491 ’ਤੇ ਸਵਾਰ ਹੋ ਕੇ ਮੁਲਜ਼ਮ ਦੇ ਘਰ ਜਾਂਚ ਲਈ ਗਏ।

ਪੜ੍ਹੋ ਇਹ ਵੀ ਖ਼ਬਰ:  ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ

ਦੂਜੇ ਪਾਸੇ ਸਾਰਾ ਦਿਨ ਘਰ ਦੀ ਚੈਕਿੰਗ ਕਰਨ ਤੋਂ ਬਾਅਦ ਟੀਮ ਨੇ ਕਈ ਦਸਤਾਵੇਜ਼ ਵੀ ਜ਼ਬਤ ਕੀਤੇ, ਜਿਨ੍ਹਾਂ ਨੂੰ ਉਹ ਆਪਣੇ ਨਾਲ ਲੈ ਗਏ। ਇਸ ਦੌਰਾਨ ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ ਗਈ। ਦੱਸ ਦੇਈਏ ਕਿ ਗੁਰਦਾਸਪੁਰ 'ਚ ਉਕਤ ਦੋਸ਼ੀਆਂ ਦੇ ਘਰ 'ਤੇ ਛਾਪੇਮਾਰੀ ਕਰਨ ਦੀ ਸੂਚਨਾ ਸਥਾਨਕ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਵੀ ਨਹੀਂ ਦਿੱਤੀ ਗਈ ਸੀ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਾਬਕਾ ਉੱਪ ਮੁੱਖ ਮੰਤਰੀ OP ਸੋਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

ਦੱਸ ਦੇਈਏ ਕਿ ਗੁਰਵਿੰਦਰ ਸਿੰਘ ਬਾਬਾ ਖ਼ਿਲਾਫ਼ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਥਾਣਿਆਂ ਵਿੱਚ ਦੋ ਕੇਸ ਦਰਜ ਹਨ। ਇੱਕ ਵੱਡੇ ਮਾਮਲੇ ਵਿੱਚ ਗੁਰਵਿੰਦਰ ਸਿੰਘ ਦਾ ਨਾਂ ਸਾਹਮਣੇ ਆਉਣ ਮਗਰੋਂ ਐੱਨ.ਆਈ.ਏ ਦੀ ਟੀਮ ਜਾਂਚ ਲਈ ਗੁਰਦਾਸਪੁਰ ਪੁੱਜੀ ਸੀ। ਹਾਲਾਂਕਿ ਟੀਮ ਨੇ ਇਸ ਮਾਮਲੇ ਸਬੰਧੀ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।

ਪੜ੍ਹੋ ਇਹ ਵੀ ਖ਼ਬਰ: ਅਕਾਲੀ ਦਲ ਦੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਤੋਂ ਗੈਂਗਸਟਰਾਂ ਨੇ ਮੰਗੀ ਲੱਖਾਂ ਦੀ ਫਿਰੌਤੀ


rajwinder kaur

Content Editor

Related News