ਗਿਆਸਪੁਰਾ ਗੈਸ ਲੀਕ ਕਾਂਡ: 11 ਲੋਕਾਂ ਦੀ ਮੌਤ ਦੀ ਜਾਂਚ ਲਈ ਫਿਰ ਲੁਧਿਆਣੇ ਪਹੁੰਚੀ NGT ਦੀ ਟੀਮ

Saturday, Dec 16, 2023 - 11:38 PM (IST)

ਲੁਧਿਆਣਾ (ਹਿਤੇਸ਼)– ਗਿਆਸਪੁਰਾ ’ਚ 11 ਲੋਕਾਂ ਦੀ ਮੌਤ ਦੇ ਮਾਮਲੇ ’ਚ ਜਾਂਚ ਲਈ ਐੱਨ. ਜੀ. ਟੀ. ਦੀ ਟੀਮ ਸ਼ੁੱਕਰਵਾਰ ਨੂੰ ਫਿਰ ਤੋਂ ਸਾਈਟ ’ਤੇ ਪੁੱਜੀ। ਇਸ ਮਾਮਲੇ ’ਚ ਜਾਂਚ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਹਿਲਾਂ ਜੋ ਕਮੇਟੀ ਬਣਾਈ ਗਈ ਸੀ, ਉਸ ਦੇ ਲਈ ਹਾਦਸੇ ਲਈ ਕਿਸੇ ਵਿਭਾਗ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਸੀ ਅਤੇ ਨੇੜੇ ਦੇ ਏਰੀਆ ’ਚ ਸਥਿਤ ਇੰਡਸਟਰੀ ਨੂੰ ਵੀ ਕਲੀਨ ਚਿੱਟ ਦਿੱਤੀ ਗਈ ਸੀ। ਇਸ ਰਿਪੋਰਟ ਨੂੰ ਖਾਰਿਜ ਕਰਦੇ ਹੋਏ ਐੱਨ. ਜੀ. ਟੀ. ਵੱਲੋਂ ਜਾਂਚ ਲਈ ਨਵੇਂ ਸਿਰੇ ਤੋਂ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਵਾਤਾਵਰਣ ਮੰਤਰਾਲਾ, ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫਸਰ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਮਾਹਿਰ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਪੁੱਤ ਨੇ ਸਿਰ ਕਲਮ ਕਰ ਕੇ ਕੀਤਾ ਮਾਂ ਦਾ ਕਤਲ, ਫਿਰ ਲਾਸ਼ ਨਾਲ ਵੀ ਕੀਤੀ ਸ਼ਰਮਨਾਕ ਕਰਤੂਤ

ਇਸ ਕਮੇਟੀ ਵੱਲੋਂ ਸ਼ੁੱਕਰਵਾਰ ਨੂੰ ਨਗਰ ਨਿਗਮ, ਪੀ. ਪੀ. ਸੀ. ਬੀ. ਅਤੇ ਪੁਲਸ ਵਿਭਾਗ ਦੇ ਅਫਸਰਾਂ ਦੇ ਨਾਲ ਮੀਟਿੰਗ ਕਰ ਕੇ ਹੁਣ ਤੱਕ ਹੋਈ ਕਾਰਵਾਈ ਦੀ ਰਿਪੋਰਟ ਮੰਗੀ ਗਈ, ਜਿਸ ਤੋਂ ਬਾਅਦ ਸਾਈਟ ਵੀ ਵਿਜ਼ਿਟ ਕੀਤੀ ਗਈ ਅਤੇ ਨੇੜੇ ਦੇ ਲੋਕਾਂ ਤੋਂ ਹਾਦਸੇ ਨੂੰ ਲੈ ਕੇ ਸਾਰੀ ਜਾਣਕਾਰੀ ਹਾਸਲ ਕੀਤੀ ਗਈ।

ਪੀ. ਪੀ. ਸੀ. ਬੀ. ਵੱਲੋਂ ਨਗਰ ਨਿਗਮ ’ਤੇ ਠਿੱਕਰਾ ਫੋੜਨ ਦੀ ਹੋ ਰਹੀ ਕੋਸ਼ਿਸ਼

ਇਸ ਮਾਮਲੇ ’ਚ ਪੀ. ਪੀ. ਸੀ. ਬੀ. ਵੱਲੋਂ ਇਹ ਕਹਿ ਕੇ ਨਗਰ ਨਿਗਮ ’ਤੇ ਠਿੱਕਰਾ ਫੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਦਸੇ ਤੋਂ ਬਾਅਦ ਐੱਨ. ਡੀ. ਆਰ. ਐੱਫ. ਦੀ ਟੀਮ ਵੱਲੋਂ ਸਾਈਟ ’ਤੇ ਸੀਵਰੇਜ ਦੀ ਜਾਂਚ ਦੌਰਾਨ ਹਾਈਡ੍ਰੋਜਨ ਸਲਫਾਈਡ ਦੀ ਮੌਜੂਦਗੀ ਪਾਈ ਗਈ ਸੀ। ਇਸ ਨੂੰ ਸੀਵਰੇਜ ਗੈਸ ਦੇ ਰੂਪ ’ਚ ਮੰਨਿਆ ਜਾਂਦਾ ਹੈ, ਜਿਸ ਨੂੰ ਲੈ ਕੇ ਪੀ. ਪੀ. ਸੀ. ਬੀ. ਵੱਲੋਂ ਨਗਰ ਨਿਗਮ ਦਾ ਸੀਵਰੇਜ ਜਾਮ ਹੋਣ ਦੀ ਵਜ੍ਹਾ ਨਾਲ ਹੀ ਗੈਸ ਲੀਕ ਹੋਣ ਦੀ ਗੱਲ ਕਹੀ ਜਾ ਰਹੀ ਹੈ ਕਿਉਂਕਿ ਸੀਵਰੇਜ ਲਾਈਨ ’ਚ ਗੈਸ ਦੀ ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ! 16 ਖਿਡਾਰੀਆਂ ਦੀ ਜਾਨ ਲੈਣ ਦਾ ਦੋਸ਼

ਸ਼ੱਕ ਦੇ ਦਾਇਰੇ ’ਚ ਹੈ ਨੇੜੇ ਲੱਗੀ ਇੰਡਸਟਰੀ

ਇਸ ਹਾਦਸੇ ਤੋਂ ਬਾਅਦ ਨੇੜੇ ਲੱਗੀ ਇੰਡਸਟਰੀ ਸ਼ੱਕ ਦੇ ਦਾਇਰੇ ਵਿਚ ਹੈ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਕਿਸੇ ਇੰਡਸਟਰੀ ਵੱਲੋਂ ਸੀਵਰੇਜ ਵਿਚ ਕੈਮੀਕਲ ਯੁਕਤ ਪਾਣੀ ਛੱਡਣ ਦੀ ਵਜ੍ਹਾ ਨਾਲ ਗੈਸ ਬਣਨ ਤੋਂ ਬਾਅਦ ਹਾਦਸਾ ਹੋਇਆ ਹੈ। ਭਾਵੇਂ ਪੀ. ਪੀ. ਸੀ. ਬੀ. ਵੱਲੋਂ ਈ. ਟੀ. ਪੀ. ਪਲਾਂਟ ਨਾ ਲਗਾਉਣ ਜਾਂ ਸੀਵਰੇਜ ਵਿਚ ਕੈਮੀਕਲ ਮਿਲਿਆ ਪਾਣੀ ਛੱਡਣ ਵਾਲੀਆਂ ਕੁਝ ਇੰਡਸਟਰੀ ਨੂੰ ਬੰਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧ ਵਿਚ ਐੱਨ. ਜੀ. ਟੀ. ਦੀ ਟੀਮ ਵਲੋਂ ਇੰਸਡਟਰੀ ਦੀ ਵਾਟਰ ਆਡਿਟ ਰਿਪੋਰਟ ਮੰਗੀ ਗਈ ਹੈ।

ਸੈਂਪਲਿੰਗ ਤੋਂ ਪਹਿਲਾਂ ਸੀਵਰੇਜ ਦੀ ਸਫਾਈ ਕਰਨ ’ਤੇ ਵੀ ਖੜ੍ਹੇ ਹੋ ਰਹੇ ਸਵਾਲ

ਐੱਨ.ਜੀ.ਟੀ ਦੀ ਟੀਮ ਵਲੋਂ ਸਾਈਟ ’ਤੇ ਜਾ ਕੇ ਘਟਨਾ ਸਥਾਨ ਦੇ ਨੇੜੇ ਸਥਿਤ ਸੀਵਰੇਜ ਦੇ ਮੈਨਹਾਲ ’ਚ ਪਾਣੀ ਦੇ ਸੈਂਪਲ ਲਏ। ਇਸ ਤੋਂ ਇਲਾਵਾ ਨੇੜੇ ਦੇ ਏਰੀਆ ’ਚ ਚੱਲ ਰਹੀ ਇੰਡਸਟਰੀ ਦੀ ਵੀ ਚੈਕਿੰਗ ਕੀਤੀ ਗਈ ਪਰ ਇਸ ਤੋਂ ਪਹਿਲਾ ਨਗਰ ਨਿਗਮ ਵਲੋਂ ਸੀਵਰੇਜ ਦੀ ਸਫਾਈ ਕਰਵਾਉਣ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਨੂ ਦੇ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਦਾ ਵੱਡਾ ਬਿਆਨ

ਵਿਸਰਾ ਰਿਪੋਰਟ ਦਾ ਵੀ ਹੈ ਇੰਤਜ਼ਾਰ

ਇਸ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਰਿਪੋਰਟ ਦਿੱਤੀ ਗਈ ਹੈ, ਉਸ ਵਿਚ ਜ਼ਿਕਰ ਕੀਤਾ ਗਿਆ ਹੈ ਕਿ 11 ਲੋਕਾਂ ਦੀ ਮੌਤ ਲਈ ਦਮ ਘੁਟਣ ਦੀ ਵਜ੍ਹਾ ਸਿੱਧਾ ਦਿਮਾਗ ’ਤੇ ਅਸਰ ਹੋਣਾ ਦੱਸਿਆ ਗਿਆ ਹੈ। ਇਹੀ ਗੱਲ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਵੱਲੋਂ ਕਹੀ ਗਈ ਸੀ ਪਰ ਉਸ ਨੂੰ ਸਾਬਤ ਕਰਨ ਲਈ ਵਿਸਰਾ ਰਿਪੋਰਟ ਦਾ ਵੀ ਹੁਣ ਇੰਤਜ਼ਾਰ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News