ਜਗਬਾਣੀ 'ਚ ਨਸ਼ਿਆਂ ਸਬੰਧੀ ਛਪੀ ਖ਼ਬਰ 'ਤੇ ਪੁਲਸ ਨੇ ਪਿੰਡ ਬਲੇਰ 'ਚ ਮੋੜੀਆਂ ਆਪਣੀਆਂ ਗੱਡੀਆਂ

Saturday, Aug 12, 2017 - 02:16 PM (IST)

ਜਗਬਾਣੀ 'ਚ ਨਸ਼ਿਆਂ ਸਬੰਧੀ ਛਪੀ ਖ਼ਬਰ 'ਤੇ ਪੁਲਸ ਨੇ ਪਿੰਡ ਬਲੇਰ 'ਚ ਮੋੜੀਆਂ ਆਪਣੀਆਂ ਗੱਡੀਆਂ


ਭਿੱਖੀਵਿੰਡ/ਖਾਲੜਾ(ਸੁਖਚੈਨ/ਅਮਨ/ਭਾਟੀਆ) - ਪਿੰਡ ਬਲੇਰ ਵਿਖੇ ਜਗਬਾਣੀ 'ਚ ਨਸ਼ਿਆਂ ਸਬੰਧੀ ਛਪੀ ਖ਼ਬਰ ਕਾਰਨ ਪੂਰੇ ਜ਼ਿਲੇ ਦੀ ਪੁਲਸ ਵੱਲੋਂ ਪਿੰਡ ਬਲੇਰ ਵਿਖੇ ਆਪਣੀਆਂ ਗੱਡੀਆਂ ਮੋੜਨ ਦੀ ਸੂਚਨਾ ਮਿਲੀ ਹੈ। ਪਿੰਡ 'ਚ ਬਾਹਰੋ ਆਉਣ ਵਾਲੇ ਮੋਟਰਸਾਇਕਲਾਂ 'ਤੇ ਨੌਜਵਾਨਾਂ ਦੀ ਪੂਰੀ ਪੁਛ ਪੜਤਾਲ ਪੁਲਸ ਕਰ ਰਹੀ ਹੈ। ਪਿੰਡ 'ਚ ਚਾਰੇ ਪਾਸੇ ਪੁਲਸ ਹੀ ਪੁਲਸ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਇਸੇ ਪਿੰਡ ਅੰਦਰ ਜ਼ਿਲੇ ਦੇ ਐਸ. ਐਸ. ਪੀ. ਸ੍ਰ. ਦਰਸ਼ਨ ਸਿੰਘ ਮਾਨ ਆਪ ਆ ਕੇ ਪਿੰਡ ਵਾਸੀਆ ਨੂੰ ਮਿਲੇ ਹਨ, ਇਸ ਮੀਟਿੰਗ ਵਿੱਚ ਪਿੰਡ ਦੇ ਲੋਕਾਂ ਨੇ ਸ਼ਰੇਆਮ ਉਨ੍ਹਾਂ ਲੋਕਾਂ ਦੇ ਨਾਮ ਤੱਕ ਪੁਲਸ ਨੂੰ ਸਟੇਜ ਤੋਂ ਹੀ ਦੱਸ ਦਿੱਤੇ ਹਨ। ਹੁਣ ਇਹ ਗੱਲ ਵੇਖਣ ਵਾਲੀ ਹੋਵੇਗੀ ਕਿ ਜ਼ਿਲਾਂ ਪੁਲਸ ਮੁਖੀ ਵੱਲੋਂ ਜੋਂ ਪਿੰਡ ਵਾਸੀਆ ਨਾਲ ਮੀਟਿੰਗ ਕੀਤੀ, ਇਸ ਦਾ ਸਾਰਥਿਕ ਸਿੱਟੇ ਸਥਾਨਕ ਪੁਲਸ ਕੀ ਕੱਢ ਰਹੀ ਹੈ ਜਾਂ ਫਿਰ ਉਸੇ ਤਰਾਂ ਹੀ ਕੁਝ ਦਿਨਾਂ ਬਾਅਦ ਇਹ ਮਹਿਮ ਠੰਡੇ ਬਸਤੇ ਵਿੱਚ ਪੈ ਜਾਵੇਗੀ। 
ਪਿੰਡ ਬਲੇਰ ਵਿਖੇ ਨਸ਼ਿਆਂ ਖਿਲਾਫ ਮੁਹਿੰਮ ਪਿੰਡ ਦੇ ਜਥੇਦਾਰ ਨੌਜਵਾਨ ਆਗੂ ਹਰਪਾਲ ਸਿੰਘ ਬਲੇਰ ਨੇ ਆਪਣੇ ਪਿੰਡ ਦੇ ਮੋਹਤਬਾਰ ਅਤੇ ਨੌਜਵਾਨਾਂ ਨਾਲ ਰਲਕੇ ਚੁੱਕੀ ਹੈ। ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਐਸ. ਐਚ. ਓ. ਸ੍ਰ ਬਲਵਿੰਦਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਐਸ. ਐਸ. ਪੀ. ਸ੍ਰ. ਦਰਸ਼ਨ ਸਿੰਘ ਮਾਨ ਹੋਰਾਂ ਵੱਲੋਂ ਇਹ ਸਖਤ ਹਦਾਇਤਾਂ ਮੁਤਾਬਕ ਨਸ਼ੇ ਦਾ ਧੰਦਾ ਕਰਨ ਵਾਲਿਆ ਨੂੰ ਕਾਬੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀ ਇਸ ਪਿੰਡ ਵਿੱਚ ਪੂਰੀ ਨਜ਼ਰ ਰੱਖੀ ਬੈਠੇ ਹਾ ਅਤੇ ਜਲਦ ਹੀ ਉਹ ਲੋਕ ਕਾਬੂ ਕਰ ਲਏ ਜਾਣਗੇ ਜੋਂ ਇਹ ਧੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਨੋਜਵਾਨ ਇਸ ਪਿੰਡ ਅੰਦਰ ਮੋਟਰਸਾਇਕਲਾਂ 'ਤੇ ਆਉਦੇ ਹਨ ਉਨ੍ਹਾਂ ਦੀ ਪੂਰੀ ਪੁਛਗਿਛ ਕੀਤੀ ਜਾ ਰਹੀ ਹੈ ਕਿ ਕਿੱਥੋ ਆਏ ਹਨ ਅਤੇ ਕਿੱਥੇ ਜਾ ਰਹੇ ਹਨ।


Related News