ਪਾਕਿਸਤਾਨ 'ਚ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਜ਼ਰੂਰ ਪੜ੍ਹ ਲੈਣ ਇਹ ਖ਼ਬਰ

04/05/2023 5:12:51 PM

ਅੰਮ੍ਰਿਤਸਰ : ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਇਕ ਮੀਡੀਆ ਚੈਨਲ 'ਤੇ ਜਾਣਕਾਰੀ ਦਿੱਤੀ ਕਿ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਵਾਲੇ ਹਰੇਕ ਸ਼ਰਧਾਲੂ ਤੋਂ ਬੱਸ ਖ਼ਰਚ ਦੇ ਕਰੀਬ 4000 ਰੁਪਏ (ਭਾਰਤੀ ਕਰੰਸੀ) ਵਸੂਲੇ ਜਾਣਗੇ। ਇਸ ਖ਼ਰਚ 'ਚ ਯਾਤਰੀਆਂ ਨੂੰ ਬੱਸ ਸਫ਼ਰ ਦੌਰਾਨ ਬਿਸਕੁਟ, ਚਿਪਸ ਦੇ ਪੈਕੇਟ ਅਤੇ ਠੰਢੇ ਪਾਣੀ ਦੀਆਂ ਬੋਤਲਾਂ ਆਦਿ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਹੁਣ ਇੰਟਰਨੈੱਟ ਦੇ ਰਸਤੇ ਅੰਮ੍ਰਿਤਪਾਲ ਦੀ ਹੋ ਰਹੀ ਭਾਲ, ਸਾਹਮਣੇ ਆਈ ਇਹ ਗੱਲ 

ਉਨ੍ਹਾਂ ਅੱਗੇ ਦੱਸਿਆ ਕਿ ਗੁਰਧਾਮਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਏਅਰ ਕੰਡੀਸ਼ਨਰ ਬੱਸਾਂ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਜਥੇ 'ਚ ਸ਼ਾਮਿਲ ਪੰਜ ਪਿਆਰਿਆਂ, ਸ਼੍ਰੋਮਣੀ ਕਮੇਟੀ ਅਤੇ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਲਈ ਵੱਖਰੇ ਤੌਰ 'ਤੇ ਟਰਾਂਸਪੋਰਟ ਦੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਸਾਖੀ ਦੇ ਪਵਿੱਤਰ ਮੌਕੇ ਭਾਰਤ ਅਤੇ ਵਿਦੇਸ਼ਾਂ ਤੋਂ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਦਾ ਪ੍ਰਬੰਧ, ਲੰਗਰ, ਸਿਹਤ ਸੇਵਾਵਾਂ, ਸੁਰੱਖਿਆ ਆਦਿ ਨਾਲ ਸਬੰਧਿਤ ਲਗਭਗ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। 

ਇਹ ਵੀ ਪੜ੍ਹੋ :   ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਮੁਅੱਤਲ, ਕਾਰਨਾਮਾ ਜਾਣ ਹੋਵੋਗੇ ਹੈਰਾਨ

ਅਮੀਰ ਸਿੰਘ ਨੇ ਸ਼ਰਧਾਲੂਆਂ ਨੂੰ ਇਕ ਖ਼ਾਸ ਅਪੀਲ ਕੀਤੀ ਹੈ ਕਿ ਯਾਤਰਾ ਦੌਰਾਨ ਵਰਤੋਂ 'ਚ ਆਉਣ ਵਾਲਾ ਜ਼ਰੂਰੀ ਸਾਮਾਨ ਹੀ ਨਾਲ ਲੈ ਕੇ ਆਉਣ। ਉਨ੍ਹਾਂ ਮੁਤਾਬਕ ਕਈ ਵਾਰ ਭਾਰਤੀ ਜਥੇ 'ਚ ਸ਼ਾਮਿਲ ਕਈ ਸ਼ਰਧਾਲੂ ਪਾਕਿਸਤਾਨੀ ਬਾਜ਼ਾਰਾਂ 'ਚ ਵੇਚਣ ਲਈ ਭਾਰਤੀ ਸਾਮਾਨ ਦੇ ਬੈਗ ਭਰ ਲਿਆਉਂਦੇ ਹਨ। ਜਿਸ ਨਾਲ ਕਸਟਮ ਕਲੀਅਰ ਕਰਨ ਲੱਗਿਆਂ ਬਾਕੀ ਜਥੇ ਦੇ ਮੈਂਬਰਾਂ ਨੂੰ ਕਾਫ਼ੀ ਸਮੇਂ ਤੱਕ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਪੀ. ਐਸ. ਜੀ. ਪੀ. ਸੀ. ਵਲੋਂ ਵਾਹਗਾ ਸਥਿਤ ਪਾਕਿਸਤਾਨੀ ਕਸਟਮ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ ਤੇ ਬੇਨਤੀ ਕੀਤੀ ਗਈ ਹੈ ਕਿ ਵਰਤੋਂ 'ਚ ਆਉਣ ਵਾਲੇ ਜ਼ਰੂਰੀ ਸਾਮਾਨ ਦੇ ਇਲਾਵਾ ਵਾਧੂ ਸਾਮਾਨ ਲਿਆਉਣ ਵਾਲੇ ਯਾਤਰੂਆਂ ਦਾ ਸਾਮਾਨ ਸਰਹੱਦ 'ਤੇ ਹੀ ਰੱਖ ਲਿਆ ਜਾਵੇ।  

ਇਹ ਵੀ ਪੜ੍ਹੋ :  ਨਵਜੋਤ ਸਿੱਧੂ ਜੇਲ੍ਹ ’ਚ ਵੀ ਰਹੇ 60 ਰੁਪਏ ਦਿਹਾੜੀ ਦੇ ਹੱਕਦਾਰ

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News