ਮੋਹਾਲੀ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਦੂਜੇ ਧਮਾਕੇ ਦੀ ਖ਼ਬਰ ਝੂਠੀ : ਵਿਵੇਕਸ਼ੀਲ ਸੋਨੀ

Tuesday, May 10, 2022 - 03:44 PM (IST)

ਮੋਹਾਲੀ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਦੂਜੇ ਧਮਾਕੇ ਦੀ ਖ਼ਬਰ ਝੂਠੀ : ਵਿਵੇਕਸ਼ੀਲ ਸੋਨੀ

ਮੋਹਾਲੀ  (ਪਰਦੀਪ) : ਮੋਹਾਲੀ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਦੂਜੇ ਧਮਾਕੇ ਦੀ ਖ਼ਬਰ, ਜੋ ਕੁਝ ਰਾਸ਼ਟਰੀ ਪੱਧਰ ਦੇ ਨਿਊਜ਼ ਚੈਨਲਾਂ ਵੱਲੋਂ ਪ੍ਰਸਾਰਿਤ ਕੀਤੀ ਜਾ ਰਹੀ ਹੈ, ਬੇਬੁਨਿਆਦ ਤੇ ਝੂਠੀ ਹੈ। ਅਜਿਹੇ ਸੰਵੇਦਨਸ਼ੀਲ ਮੁੱਦਿਆਂ ’ਤੇ ਅਨੈਤਿਕ ਪੱਤਰਕਾਰੀ ਸਮਾਜ ’ਚ ਅਸ਼ਾਂਤੀ ਦਾ ਮਾਹੌਲ ਪੈਦਾ ਕਰਦੀ ਹੈ।

ਇਹ ਵੀ ਪੜ੍ਹੋ : ਕਰੋੜਾਂ ਦੇ ਬਿੱਲ ਪੈਂਡਿੰਗ, ਡੀਜ਼ਲ ਸਪਲਾਈ ਰੁਕਣ ਨਾਲ ਬੱਸਾਂ ਖੜ੍ਹੀਆਂ ਹੋਣ ਦਾ ਖ਼ਤਰਾ ਮੰਡਰਾਉਣ ਲੱਗਾ

ਇਹ ਗੱਲ ਕਹਿੰਦਿਆਂ ਵਿਵੇਕ ਸ਼ੀਲ ਸੋਨੀ ਐੱਸ. ਐੱਸ. ਪੀ. ਐੱਸ. ਏ. ਐੱਸ. ਨਗਰ ਨੇ ਇਸ ਖ਼ਬਰ ਦਾ ਪੁਰਜ਼ੋਰ ਖੰਡਨ ਕੀਤਾ ਕਿ ਅੱਜ ਮੋਹਾਲੀ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਦੂਜਾ ਧਮਾਕਾ ਹੋਇਆ ਹੈ। ਸੋਨੀ ਨੇ ਕਿਹਾ ਕਿ ਬੀਤੀ ਰਾਤ ਹੋਏ ਧਮਾਕੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮਾਲ ਪਟਵਾਰੀਆਂ ਦੀ ਹੜਤਾਲ ਖ਼ਤਮ ਕਰਵਾਈ


author

Manoj

Content Editor

Related News