'ਨਹੀਂ ਦਿੰਦਾ ਘਰੇਲੂ ਖਰਚਾ'... ਬੱਸ ਸਟੈਂਡ ਦੀ ਛੱਤ ’ਤੇ ਚੜ੍ਹੀ ਨਵ-ਵਿਆਹੁਤਾ
Friday, Mar 15, 2024 - 09:48 PM (IST)
ਗੁਰਦਾਸਪੁਰ (ਵਿਨੋਦ) - ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ’ਤੇ ਮਾਹੌਲ ਉਦੋਂ ਗਰਮਾ ਗਿਆ, ਜਦੋਂ ਨਵ-ਵਿਆਹੁਤਾ ਬੱਸ ਸਟੈਂਡ ਦੀ ਛੱਤ ’ਤੇ ਚੜ੍ਹ ਗਈ ਅਤੇ ਹੇਠਾਂ ਛਾਲ ਮਾਰਨ ਦੀ ਧਮਕੀ ਦੇਣ ਲੱਗੀ। ਜਦੋਂ ਇਸ ਸਬੰਧੀ ਪੁਲਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਲੇਡੀ ਪੁਲਸ ਦੀ ਸਹਾਇਤਾ ਨਾਲ ਲੜਕੀ ਨੂੰ ਹੇਠਾਂ ਉਤਾਰਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਲੜਕੀ ਬੱਸ ਸਟੈਂਡ ਦੀ ਛੱਤ ’ਤੇ ਚੜ੍ਹੀ ਹੋਈ ਹੈ ਅਤੇ ਹੰਗਾਮਾ ਕਰ ਰਹੀ ਹੈ। ਜਦੋਂ ਅਸੀਂ ਲੇਡੀਜ਼ ਪੁਲਸ ਦੀ ਸਹਾਇਤਾ ਨਾਲ ਲੜਕੀ ਨੂੰ ਹੇਠਾਂ ਉਤਾਰਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਬਟਾਲਾ ਰੋਡਵੇਜ਼ ਡਿਪੂ ’ਚ ਸਰਕਾਰੀ ਨੌਕਰੀ ਕਰਦੇ ਨੌਜਵਾਨ ਨਾਲ ਲਵ ਮੈਰਿਜ ਕੀਤੀ ਹੈ ਪਰ ਉਹ ਹੁਣ ਘਰੇਲੂ ਖਰਚ ਨਹੀਂ ਦੇ ਰਿਹਾ ਹੈ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਹ ਅੱਜ ਬੱਸ ਸਟੈਂਡ 'ਤੇ ਮਰਨ ਲਈ ਪਹੁੰਚੀ ਸੀ।
ਇਹ ਵੀ ਪੜ੍ਹੋ - ਸਿਸੋਦੀਆ ਨੂੰ ਮੁੜ ਝਟਕਾ, ਸੁਪਰੀਮ ਕੋਰਟ ਨੇ ਸੁਧਾਰਾਤਮਕ ਪਟੀਸ਼ਨ ਕੀਤੀ ਰੱਦ
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਅਸੀਂ ਲੜਕੇ ਨਾਲ ਸੰਪਰਕ ਕੀਤਾ ਤਾਂ ਉਹ ਵੀ ਬੱਸ ਸਟੈਂਡ ਆ ਗਿਆ। ਲੜਕੀ ਨੇ ਜਿੱਥੇ ਲੜਕੇ ਨਾਲ ਖਿੱਚ ਧੂਹ ਕੀਤੀ, ਉੱਥੇ ਉਸ ਦਾ ਬੈਗ ਖੋਹਣ ਦੀ ਵੀ ਕੋਸ਼ਿਸ ਕੀਤੀ। ਉਸ ਨੇ ਦੱਸਿਆ ਕਿ ਉਕਤ ਲੜਕੀ ਬਿਨਾਂ ਵਜ੍ਹਾ ਸਾਡੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਆਪਣੇ ਮਾਪਿਆਂ ਤੋਂ ਬਿਨਾਂ ਲਵ ਮੈਰਿਜ ਕਰਵਾਈ ਹੈ ਜੋ ਕਿ ਇਸ ਸਮੇਂ ਦੋਵਾਂ ਵਿਚ ਸਮੱਸਿਆ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਲੜਕੀ ਦੀ ਮਾਤਾ ਜੋ ਮੁਕੇਰੀਆਂ ਪੁਲਸ ਸਟੇਸ਼ਨ ਵਿਚ ਕਾਂਸਟੇਬਲ ਲੱਗੀ ਹੋਈ ਹੈ, ਨਾਲ ਗੱਲ ਕਰਕੇ ਲੜਕੀ ਨੂੰ ਮੁਕੇਰੀਆਂ ਵਾਲੀ ਬੱਸ ’ਚ ਬਿਠਾ ਕੇ ਭੇਜ ਦਿੱਤਾ ਅਤੇ ਮਾਮਲੇ ਨੂੰ ਸ਼ਾਂਤ ਕੀਤਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8