ਪਹਿਲਾਂ ਕਰਵਾਈ 'ਲਵ ਮੈਰਿਜ', ਹੁਣ ਨਵੀਂ ਵਿਆਹੀ ਨੂੰਹ ਦਾ ਸਾਹਮਣੇ ਆਇਆ ਸੱਚ ਤਾਂ ਸਹੁਰਿਆਂ ਦੇ ਉੱਡੇ ਹੋਸ਼

Wednesday, Feb 01, 2023 - 10:35 AM (IST)

ਜਲੰਧਰ (ਜ. ਬ.)–ਆਪਣੇ ਤੋਂ 7 ਸਾਲ ਛੋਟੇ ਨੌਜਵਾਨ ਨੂੰ ਪ੍ਰੇਮ ਜਾਲ ਵਿਚ ਫਸਾ ਕੇ ਉਸ ਨਾਲ 'ਲਵ ਮੈਰਿਜ' ਕਰਨ ਵਾਲੀ ਲੜਕੀ ਆਪਣੇ ਸਹੁਰਿਆਂ ਨਾਲ ਫਰਾਡ ਕਰਕੇ ਦੁਬਈ ਭੱਜ ਗਈ ਹੈ। ਕੁੜੀ ਜਦੋਂ ਵਿਆਹ ਦੇ ਕੁਝ ਸਮੇਂ ਬਾਅਦ ਹੀ ਲੜਾਈ-ਝਗੜਾ ਕਰਨ ਲੱਗੀ ਤਾਂ ਉਦੋਂ ਜਾ ਕੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਨੂੰਹ ਚੈੱਕ ਬਾਊਂਸ ਦੇ ਕੇਸ ਵਿਚ ਭਗੌੜੀ ਹੈ ਅਤੇ ਉਨ੍ਹਾਂ ਦੇ ਬੇਟੇ ਤੋਂ 7 ਸਾਲ ਵੱਡੀ ਵੀ ਹੈ। ਜਦੋਂ ਉਨ੍ਹਾਂ ਲੜਕੀ ਧਿਰ ਨਾਲ ਗੱਲ ਕੀਤੀ ਤਾਂ ਉਹ ਆਪਣੀ ਧੀ ਨੂੰ ਪੇਕੇ ਲੈ ਗਏ, ਜਿਸ ਤੋਂ ਬਾਅਦ ਉਸ ਨੂੰ ਦੁਬਈ ਭੇਜ ਦਿੱਤਾ।

ਸ਼ਿਕਾਇਤਕਰਤਾ ਆਸ਼ਾ ਪਤਨੀ ਹਰਮੇਸ਼ ਸਿੰਘ ਨਿਵਾਸੀ ਆਫਿਸਰ ਕਾਲੋਨੀ ਲੁਹਾਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਵੀ ਦਿੱਤੀ ਗਈ ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਆਸ਼ਾ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ ਕੁੜੀ ਉਨ੍ਹਾਂ ਦੇ ਬੇਟੇ ਸ਼ੁਮਿੰਦਰ ਨੂੰ ਇਕ ਟਰੈਵਲ ਏਜੰਟ ਜ਼ਰੀਏ ਮਿਲੀ ਸੀ, ਬੀਤੇ ਸਾਲ ਉਨ੍ਹਾਂ ਦੇ ਬੇਟੇ ਨੂੰ ਇਹ ਕਹਿ ਕੇ ਦੁਬਈ ਲੈ ਗਈ ਕਿ ਉਸ ਨੂੰ ਉਥੇ ਲਿਜਾ ਕੇ ਡਰਾਈਵਿੰਗ ਲਾਇਸੈਂਸ ਬਣਵਾ ਦੇਵੇਗੀ ਅਤੇ ਫਿਰ ਉਹ ਕੈਨੇਡਾ ਸ਼ਿਫਟ ਹੋ ਜਾਣਗੇ ਪਰ ਅਜਿਹਾ ਕੁਝ ਨਹੀਂ ਹੋਇਆ।

ਇਹ ਵੀ ਪੜ੍ਹੋ : ਹੱਸਦਾ-ਖੇਡਦਾ ਉਜੜਿਆ ਪਰਿਵਾਰ, ਬਲਾਚੌਰ ਵਿਖੇ ਮਾਪਿਆਂ ਦੇ 4 ਸਾਲਾ ਇਕਲੌਤੇ ਪੁੱਤ ਦੀ ਛੱਤ ਤੋਂ ਡਿੱਗਣ ਕਾਰਨ ਮੌਤ

ਸ਼ਮਿੰਦਰ ਨੂੰ ਉਥੇ ਓਵਰਸਟੇਅ ਕਰਨਾ ਪਿਆ, ਜਿਸ ਤੋਂ ਬਾਅਦ ਉਸ ਨੂੰ ਇਥੋਂ ਪਰਿਵਾਰਕ ਮੈਂਬਰਾਂ ਨੇ 48 ਹਜ਼ਾਰ ਰੁਪਏ ਭੇਜ ਕੇ ਇੰਡੀਆ ਵਾਪਸ ਬੁਲਾਇਆ। ਦੋਸ਼ ਹੈ ਕਿ ਲੜਕੀ ਪਹਿਲਾਂ ਤੋਂ ਟਰੈਵਲ ਏਜੰਟ ਦੀ ਮਦਦ ਨਾਲ ਵਾਪਸ ਆ ਗਈ ਸੀ। ਇਸੇ ਦੌਰਾਨ ਦੋਵਾਂ ਵਿਚ ਪ੍ਰੇਮ ਸੰਬੰਧ ਬਣ ਗਏ ਅਤੇ ਘਰ ਵਾਲਿਆਂ ਦੀ ਰਜ਼ਾਮੰਦੀ ਤੋਂ ਬਾਅਦ ਸ਼ਮਿੰਦਰ ਦਾ ਕੁੜੀ ਨਾਲ ਵਿਆਹ ਕਰਵਾ ਦਿੱਤਾ। ਵਿਆਹ ਤੋਂ ਪਹਿਲਾਂ ਕੁੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਮਰ ਨੂੰ ਲੈ ਕੇ ਵੀ ਝੂਠ ਬੋਲਿਆ।

ਆਸ਼ਾ ਨੇ ਕਿਹਾ ਕਿ ਵਿਆਹ ਤੋਂ ਬਾਅਦ ਉਨ੍ਹਾਂ ਕੁੜੀ ਨੂੰ ਆਈਲੈੱਟਸ ਦੀ ਕਲਾਸ ਜੁਆਇਨ ਕਰਵਾ ਦਿੱਤੀ ਪਰ ਇਸੇ ਵਿਚਕਾਰ ਉਸ ਨੇ ਘਰ ਵਿਚ ਲੜਾਈ-ਝਗੜੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਕੁੜੀ ਚੈੱਕ ਬਾਊਂਸ ਦੇ ਕੇਸ ਵਿਚ ਭਗੌੜੀ ਹੈ ਅਤੇ ਉਹ ਮੁੰਡੇ ਤੋਂ 7 ਸਾਲ ਵੱਡੀ ਵੀ ਹੈ। ਆਸ਼ਾ ਨੇ ਜਦੋਂ ਕੁੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਪੂਰੇ ਪਰਿਵਾਰ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ। ਹੌਲੀ-ਹੌਲੀ ਜਦੋਂ ਕੁੜੀ ਦੀਆਂ ਹਰਕਤਾਂ ਦਾ ਪਤਾ ਲੱਗਦਾ ਰਿਹਾ ਤਾਂ ਉਸ ਨੇ ਝਗੜੇ ਹੋਰ ਵਧਾ ਦਿੱਤੇ ਅਤੇ ਬਾਅਦ ਵਿਚ ਉਹ ਘਰੋਂ ਸਾਮਾਨ ਲੈ ਕੇ ਪੇਕੇ ਚਲੀ ਗਈ। ਇਸ ਬਾਰੇ ਥਾਣਾ ਨੰਬਰ 7 ਵਿਚ ਸ਼ਿਕਾਇਤ ਵੀ ਦਰਜ ਹੈ।

ਦੋਸ਼ ਹੈ ਕਿ ਕੁੜੀ ਨੇ ਆਪਣੇ ਪਛਾਣ-ਪੱਤਰ ਵੀ ਫਰਜ਼ੀ ਬਣਾਏ ਹੋਏ ਹਨ। ਪੀੜਤ ਆਸ਼ਾ ਨੇ ਦੱਸਿਆ ਕਿ ਉਸ ਨੇ ਕੁੜੀ ’ਤੇ ਕਾਰਵਾਈ ਨੂੰ ਲੈ ਕੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਿੱਤੀ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਅਧਿਕਾਰੀ ਵੀ ਟਾਲ-ਮਟੋਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦ ਪੁਲਸ ਨੇ ਇਸ ਸਬੰਧੀ ਐਕਸ਼ਨ ਨਾ ਲਿਆ ਤਾਂ ਉਹ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਜਾਵੇਗੀ।

ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ: ਮਹਿਲਾ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News