ਅਲਮਾਰੀ ''ਚੋਂ ਮਿਲੀ ਤਸਵੀਰ ਨੇ ਨਵ-ਵਿਆਹੁਤਾ ਦੀ ਜ਼ਿੰਦਗੀ ''ਚ ਲਿਆਂਦਾ ਭੂਚਾਲ, ਮਿੱਟੀ ''ਚ ਰੁਲ੍ਹੀਆਂ ਸਦਰਾਂ

Thursday, Oct 08, 2020 - 09:56 AM (IST)

ਅਲਮਾਰੀ ''ਚੋਂ ਮਿਲੀ ਤਸਵੀਰ ਨੇ ਨਵ-ਵਿਆਹੁਤਾ ਦੀ ਜ਼ਿੰਦਗੀ ''ਚ ਲਿਆਂਦਾ ਭੂਚਾਲ, ਮਿੱਟੀ ''ਚ ਰੁਲ੍ਹੀਆਂ ਸਦਰਾਂ

ਲੁਧਿਆਣਾ (ਜ. ਬ.) : ਕੁੱਝ ਮਹੀਨੇ ਪਹਿਲਾਂ ਸੋਹਣੇ ਸੁਫ਼ਨੇ ਸਜਾ ਕੇ ਪਤੀ ਦੇ ਘਰ ਆਈ ਨਵ-ਵਿਆਹੁਤਾ ਦੀ ਜ਼ਿੰਦਗੀ 'ਚ ਅਲਮਾਰੀ ਅੰਦਰੋਂ ਮਿਲੀ ਇਕ ਤਸਵੀਰ ਨੇ ਭੂਚਾਲ ਲੈ ਆਂਦਾ। ਪਤੀ ਦੀ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਉਸ ਦੀਆਂ ਸਾਰੀਆਂ ਸਦਰਾਂ ਮਿੱਟੀ 'ਚ ਰੁਲ੍ਹ ਗਈਆਂ ਕਿਉਂਕਿ ਪਤੀ ਦੀ ਇਹ ਤਸਵੀਰ ਉਸ ਦੀ ਪਹਿਲੀ ਪਤਨੀ ਨਾਲ ਸੀ। ਪਤੀ ਨੇ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਧੋਖੇ ਨਾ ਉਸ ਨਾਲ ਦੂਜਾ ਵਿਆਹ ਰਚਾਇਆ।

ਇਹ ਵੀ ਪੜ੍ਹੋ : ਕੈਪਟਨ ਦੇ ਚੱਕਰਵਿਊ ਬੁਰੇ ਫਸੇ 'ਨਵਜੋਤ ਸਿੱਧੂ', ਰਾਹੁਲ ਦੀ ਯਾਤਰਾ ਤੋਂ ਹੋਣਾ ਪਿਆ ਆਊਟ

ਫਿਲਹਾਲ ਇਸ ਮਾਮਲੇ ਸਬੰਧੀ ਹੈਬੋਵਾਲ ਪੁਲਸ ਨੇ ਗੋਪਾਲ ਨਗਰ ਦੀ ਰਹਿਣ ਵਾਲੀ 25 ਸਾਲਾ ਬੇਬੀ ਦੀ ਸ਼ਿਕਾਇਤ ’ਤੇ ਦੋਰਾਹਾ ਦੇ ਸੰਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਮੁਲਜ਼ਮ ਦੀ ਭਾਲ ਕੀਤਾ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੇਬੀ ਨੇ ਦੱਸਿਆ ਕਿ ਇਸੇ ਸਾਲ ਦੇ ਅਪ੍ਰੈਲ ਮਹੀਨੇ ਦੀ 27 ਤਾਰੀਖ਼ ਨੂੰ ਉਸ ਦਾ ਵਿਆਹ ਸੰਨੀ ਨਾਲ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ ਅੰਦਰ ਗੈਰ ਪੰਜਾਬੀਆਂ ਵੱਲੋਂ ਜ਼ਮੀਨ ਖਰੀਦਣ 'ਤੇ ਪਾਬੰਦੀ ਲਾਵੇ ਸਰਕਾਰ : ਧਰਮਵੀਰ ਗਾਂਧੀ

ਕੁਝ ਦਿਨਾਂ ਬਾਅਦ ਹੀ ਮੁਲਜ਼ਮ ਨੇ ਉਸ ਨਾਲ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਇਕ ਦਿਨ ਜਦੋਂ ਉਹ ਅਲਮਾਰੀ ਸਾਫ ਕਰ ਰਹੀ ਸੀ ਤਾਂ ਉਸ ਨੂੰ ਆਪਣੇ ਪਤੀ ਦੀ ਪਹਿਲੀ ਪਤਨੀ ਨਾਲ ਵਿਆਹ ਦੀ ਤਸਵੀਰ ਮਿਲੀ, ਜਿਸ ਤੋਂ ਬਾਅਦ ਉਸ ਦੇ ਹੋਸ਼ ਉੱਡ ਗਏ। ਜਦੋਂ ਉਸ ਨੇ ਮੁਲਜ਼ਮ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਮੁਲਜ਼ਮ ਨੇ ਉਹ ਤਸਵੀਰ ਹਾਸਲ ਕਰਨ ਲਈ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।

ਇਹ ਵੀ ਪੜ੍ਹੋ : ਕੈਪਟਨ ਦੇ ਚੱਕਰਵਿਊ ਬੁਰੇ ਫਸੇ 'ਨਵਜੋਤ ਸਿੱਧੂ', ਰਾਹੁਲ ਦੀ ਯਾਤਰਾ ਤੋਂ ਹੋਣਾ ਪਿਆ ਆਊਟ

ਕਿਸੇ ਤਰ੍ਹਾਂ ਉਸ ਨੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਜਦੋਂ ਉਸ ਨੇ ਆਪਣੇ ਪੱਧਰ ’ਤੇ ਇਸ ਦੀ ਛਾਣਬੀਣ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਸੰਨੀ ਸੋਨੀਆ ਨਾਮੀ ਇਕ ਕੁੜੀ ਨਾਲ ਪਹਿਲਾਂ ਵੀ ਵਿਆਹ ਕਰ ਚੁੱਕਾ ਹੈ ਅਤੇ ਉਸ ਨੂੰ ਤਲਾਕ ਦਿੱਤੇ ਬਿਨਾਂ ਮੁਲਜ਼ਮ ਨੇ ਉਸ ਦੇ ਨਾਲ ਦੂਜਾ ਵਿਆਹ ਰਚਾ ਕੇ ਉਸ ਨੂੰ ਧੋਖਾ ਦਿੱਤਾ ਹੈ।

 


author

Babita

Content Editor

Related News