New Year ਦਾ ਹੱਡ ਚੀਰਵੀਂ ਠੰਡ ਤੇ ਸੰਘਣੀ ਧੁੰਦ ਵਿਚਕਾਰ ਹੋਵੇਗਾ ਆਗਾਜ਼, 3 ਦਿਨਾਂ ਲਈ Alert ਜਾਰੀ

12/30/2023 11:37:43 AM

ਚੰਡੀਗੜ੍ਹ : ਚੰਡੀਗੜ੍ਹ 'ਚ ਅਗਲੇ ਦਿਨਾਂ ਲਈ ਸੰਘਣੀ ਧੁੰਦ ਛਾਏ ਰਹਿਣ ਦੀ ਸੰਭਾਵਨਾ ਹੈ। ਅਜਿਹੇ 'ਚ 31 ਦਸੰਬਰ ਦੀ ਰਾਤ ਨੂੰ ਨਵੇਂ ਸਾਲ ਦਾ ਆਗਾਜ਼ ਵੀ ਕੋਹਰੇ ਵਿਚਕਾਰ ਹੀ ਹੋਵੇਗਾ। ਵੈਸਟਰਨ ਡਿਸਟਰਬੈਂਸ ਕਾਰਨ ਇਹ ਅਸਰ ਦੇਖਿਆ ਜਾ ਰਿਹਾ ਹੈ। ਫਿਲਹਾਲ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ 'ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਸਮੇਂ ਪੂਰੇ ਸ਼ਹਿਰ 'ਚ ਧੁੰਦ ਦਾ ਕਹਿਰ ਜਾਰੀ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਅਨੁਸਾਰ ਧੁੰਦ ਦੇ ਮੱਦੇਨਜ਼ਰ 3 ਦਿਨਾਂ ਲਈ ਅਲਰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 35 ਲੱਖ ਰਾਸ਼ਨ ਕਾਰਡਧਾਰਕਾਂ ਲਈ ਚਿੰਤਾ ਭਰੀ ਖ਼ਬਰ, ਪੜ੍ਹੋ ਕੀ ਹੈ ਪੂਰਾ ਮਾਮਲਾ

1 ਅਤੇ 2 ਜਨਵਰੀ ਤੋਂ ਕੁੱਝ ਰਾਹਤ ਦੀ ਉਮੀਦ ਹੈ। ਸਵੇਰ ਅਤੇ ਸ਼ਾਮ ਨੂੰ ਹਲਕੀ ਧੁੰਦ ਦੇਖਣ ਨੂੰ ਮਿਲੇਗੀ। ਕੁਝ ਦਿਨਾਂ 'ਚ ਤਾਪਮਾਨ ਵਿਚ ਵੱਡਾ ਬਦਲਾਅ ਹੋਵੇਗਾ। ਇਸ ਦੇ ਨਾਲ ਹੀ ਕੋਲਡ ਡੇਅ ਮਤਲਬ ਸਭ ਤੋਂ ਠੰਡਾ ਦਿਨ ਵੀ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ। ਫਿਲਹਾਲ ਪੱਛਮੀ ਪੌਣਾਂ ਸਰਗਰਮ ਹਨ ਪਰ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ’ਤੇ ਅਸਰ ਨਹੀਂ ਪਵੇਗਾ। ਨਾ ਹੀ ਫਿਲਹਾਲ ਮੀਂਹ ਪੈਣ ਦੀ ਕੋਈ ਸੰਭਾਵਨਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਮਗਰੋਂ ਸਕੂਲਾਂ 'ਚ ਹੋਵੇਗਾ ਇਹ ਕੰਮ, ਧਿਆਨ ਦੇਣ ਵਿਦਿਆਰਥੀ
2 ਦਿਨ ਰਹਿਣਗੇ ਬੱਦਲ
ਸ਼ਨੀਵਾਰ ਬੱਦਲਾਂ ਦੇ ਨਾਲ ਸਵੇਰੇ ਅਤੇ ਸ਼ਾਮ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 21, ਜਦੋਂਕਿ ਘੱਟੋ-ਘੱਟ 9 ਡਿਗਰੀ ਰਹਿ ਸਕਦਾ ਹੈ। ਐਤਵਾਰ ਵੀ ਸਵੇਰੇ ਅਤੇ ਸ਼ਾਮ ਨੂੰ ਬੱਦਲਾਂ ਦੇ ਨਾਲ ਧੁੰਦ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 22, ਜਦੋਂ ਕਿ ਘੱਟੋ-ਘੱਟ 9 ਡਿਗਰੀ ਰਹਿ ਸਕਦਾ ਹੈ। ਸੋਮਵਾਰ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਸਵੇਰੇ ਅਤੇ ਸ਼ਾਮ ਨੂੰ ਧੁੰਦ ਰਹੇਗੀ। ਵੱਧ ਤੋਂ ਵੱਧ ਤਾਪਮਾਨ 22, ਜਦੋਂਕਿ ਘੱਟੋ-ਘੱਟ 8 ਡਿਗਰੀ ਰਹਿ ਸਕਦਾ ਹੈ।

ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News