ਨਵਾਂ ਸਾਲ ਘਰਾਂ ''ਚ ਮਨਾਉਣ ਨੂੰ ਹੀ ਮਜਬੂਰ ਹੋਏ ਜ਼ਿਆਦਾਤਰ ਲੋਕ

01/01/2018 5:32:34 PM

ਫਗਵਾੜਾ(ਜਲੋਟਾ)— ਨਵਾਂ ਸਾਲ 2018 ਦੇ ਜਸ਼ਨ ਮੌਕੇ 'ਤੇ ਫਗਵਾੜਾ 'ਚ ਜ਼ਿਆਦਾਤਰ ਲੋਕਾਂ ਨੇ ਆਪਣੇ-ਆਪਣੇ ਘਰਾਂ 'ਚ ਰਹਿ ਕੇ ਹੀ ਟੀ. ਵੀ. 'ਤੇ ਪੇਸ਼ ਹੋਏ ਨਵੇਂ ਸਾਲ ਦੇ ਪ੍ਰੋਗਰਾਮਾਂ ਦਾ ਮਜ਼ਾ ਲੈ ਕੇ ਰਿਸ਼ਤੇਦਾਰਾਂ ਨੂੰ 'ਹੈੱਪੀ ਨਿਊ ਈਅਰ—2018' ਕਿਹਾ। ਨਵੇਂ ਸਾਲ ਦੀ ਸ਼ਾਮ 'ਤੇ ਫਗਵਾੜਾ 'ਚ ਪੈ ਰਹੀ ਕੜਾਕੇ ਦੀ ਸਰਦੀ ਦੌਰਾਨ ਕੁਝ ਲੋਕਾਂ ਨੇ ਨਿੱਜੀ ਤੌਰ 'ਤੇ ਆਪਣੇ ਦੋਸਤਾਂ ਅਤੇ ਸਕੇ ਸੰਬੰਧੀਆਂ ਦੇ ਨਾਲ ਪਾਰਟੀਆਂ ਦਾ ਆਯੋਜਨ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਉਥੇ ਹੀ ਸ਼ਹਿਰ 'ਚ ਅਜਿਹੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਸੀ ਜੋ ਮੰਦਰਾਂ ਅਤੇ ਧਾਰਮਿਕ ਸਥਾਨਾਂ 'ਤੇ ਜਾ ਕੇ ਆਪਣੇ ਭਗਵਾਨ ਦਾ ਆਸ਼ਿਰਵਾਦ ਲੈ ਕੇ ਸਾਲ 2018 ਦਾ ਸੁਆਗਤ ਕਰਨ 'ਤੇ ਪ੍ਰਭੂ ਭਗਤੀ 'ਚ ਲੀਨ ਸਨ। 
ਫਗਵਾੜਾ 'ਚ ਦੇਰ ਰਾਤ ਤੱਕ ਪੂਰੇ ਸ਼ਹਿਰ 'ਚ ਨਵੇਂ ਸਾਲ ਦੇ ਜਸ਼ਨਾਂ ਦੀ ਧੂਮ ਸੀ ਪਰ ਹਾਲਾਤ ਇਹ ਵੀ ਬਿਆਨ ਕਰ ਰਹੇ ਸਨ ਕਿ ਪਹਿਲਾਂ ਸਾਲਾਂ ਦੇ ਮੁਕਾਬਲੇ ਇਸ ਵਾਰ ਸ਼ਹਿਰ ਦੇ ਜ਼ਿਆਦਾ ਹੋਟਲਾਂ ਅਤੇ ਰੈਸਟੋਰੈਂਟਾਂ 'ਚ ਨਵਾਂ ਸਾਲ ਦੇ ਮੌਕੇ 'ਤੇ ਰਸਮੀ ਤੌਰ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਦਾ ਆਯੋਜਨ ਨਹੀਂ ਹੋਇਆ ਹੈ। ਹਾਲਾਂਕਿ ਰਾਤ ਨੂੰ ਸ਼ਹਿਰ ਦੀਆਂ ਸੜਕਾਂ 'ਤੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਕਈ ਥਾਵਾਂ 'ਤੇ ਪਏ ਨਸ਼ੇੜੀਆਂ ਦੇ ਨਜ਼ਾਰੇ ਵੀ ਖੂਬ ਦੇਖਣ ਨੂੰ ਮਿਲੇ। ਆਲਮ ਇਹ ਰਿਹਾ ਕਿ ਇਕ ਪਾਸੇ ਤਾਂ ਉਕਤ ਨਸ਼ੇੜੀ ਨਸ਼ੇ 'ਚ 'ਹੈੱਪੀ ਨਿਊ ਈਅਰ-2018' ਦੀਆਂ ਵਧਾਈਆਂ ਦਿੰਦੇ ਨਹੀਂ ਥੱਕ ਰਹੇ ਸਨ ਤਾਂ ਉਥੇ ਹੀ ਇਨ੍ਹਾਂ ਦੇ ਨਾਲ ਬਿਨਾਂ ਕਿਸੇ ਕਾਰਨ ਪਰੇਸ਼ਾਨੀ ਝਲਣ ਨੂੰ ਮਜਬੂਰ ਪਰਿਵਾਰ ਵਾਲੇ ਇਨ੍ਹਾਂ ਨੂੰ ਸੰਭਾਲਦੇ ਹੋਏ ਰਾਹਗੀਰਾਂ ਤੋਂ ਘਰ ਪਹੁੰਚਾਉਣ ਦੀ ਮਦਦ ਦੀ ਗੁਹਾਰ ਲਗਾ ਰਹੇ ਸਨ। 
ਫਗਵਾੜਾ 'ਚ ਨਵੇਂ ਸਾਲ ਦੀ ਰਾਤ ਨੂੰ ਕਿਤੇ ਵੀ ਪੁਲਸ ਫੋਰਸ ਦਿਖਾਈ ਨਹੀਂ ਦਿੱਤੀ। ਆਲਮ ਇਹ ਰਿਹਾ ਕਿ ਸ਼ਹਿਰੀ ਇਲਾਕਿਆਂ 'ਚ ਲੋਕਾਂ ਦੀ ਸੁਰੱਖਿਆ ਲਈ ਕੋਈ ਪੁਲਸ ਕਰਮਚਾਰੀ ਅਤੇ ਅਧਿਕਾਰੀ ਜਨਤਾ ਨੂੰ ਲੱਭਣ ਹੋਏ ਵੀ ਨਹੀਂ ਮਿਲਿਆ? ਉਕਤ ਹੋਈ ਘਟਨਾ 'ਤੇ ਲੋਕਾਂ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਸ਼ਾਇਦ ਸਾਰੇ ਪੁਲਸ ਕਰਮਚਾਰੀ ਵੀ ਨਵਾਂ ਸਾਲ ਮਨ੍ਹਾ ਰਹੇ ਹਨ।


Related News