ਜਲੰਧਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਜੈਕਾਰਿਆਂ ਦੀ ਗੂੰਜ ’ਚ ਹੋਇਆ ਨਵੇਂ ਸਾਲ ਦਾ ਸੁਆਗਤ
Friday, Jan 01, 2021 - 11:29 AM (IST)
ਜਲੰਧਰ (ਚਾਵਲਾ)— ਹਰ ਕੋਈ ਚਾਹੁੰਦਾ ਹੈ ਕਿ ਨਵਾਂ ਸਾਲ ਖੁਸ਼ੀਆਂ-ਖੇੜਿਆਂ ਨਾਲ ਭਰਿਆ ਹੋਵੇ, ਜ਼ਿਆਦਾਤਰ ਲੋਕਾਂ ਦਾ ਮਨ ਹੁੰਦਾ ਹੈ ਕਿ ਨਵਾਂ ਸਾਲ ਗੁਰੂ ਚਰਨਾਂ ’ਚ ਬੈਠ ਕੇ ਮਨਾਇਆ ਜਾਵੇ ਤਾਂ ਜੋ ਪ੍ਰਮਾਤਮਾ ਦੀ ਬਖਸ਼ਿਸ਼ ਸਦਾ ਬਣੀ ਰਹੇ। ਇਸੇ ਸਬੰਧ ਵਿਚ ਸਾਲ 2020 ਨੂੰ ਅਲਵਿਦਾ ਅਤੇ ਸਾਲ 2021 ਨੂੰ ਖੁਸ਼ਾਮਦੀਦ ਆਖਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵਿਸ਼ੇਸ਼ ਸਮਾਗਮ ਦੇਰ ਰਾਤ ਤੱਕ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦੌਰਾਨ ਸੰਗਤਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਸਾਲ 2021 ਦਾ ਸਵਾਗਤ ਜੈਕਾਰਿਆਂ ਦੀ ਗੂੰਜ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਲੰਗਰਾਂ, ਮਠਿਆਈ ਦੇ ਪ੍ਰਸ਼ਾਦ ਅਤੇ ਗਰਮ ਦੁੱਧ ਦੇ ਲੰਗਰਾਂ ਨਾਲ ਕੀਤੀ ਜਾ ਰਹੀ ਸੀ।
ਹਿਮਾਚਲ ਦੀ ਬਰਫਬਾਰੀ ਦਾ ਆਨੰਦ ਮਾਣਨ ਪਹੁੰਚੇ ਲੱਖਾਂ ਸੈਲਾਨੀ, ਨਵੇਂ ਸਾਲ ਦਾ ਇੰਝ ਕੀਤਾ ਸੁਆਗਤ
ਗੁਰੂ ਤੇਗ ਬਹਾਦਰ ਨਗਰ — ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਨਵੇਂ ਸਾਲ ਦੀ ਆਮਦ ਸਬੰਧੀ ਕਰਵਾਏ ਗਏ ਸਮਾਗਮ ਵਿਚ ਭਾਈ ਜਬਰਤੋੜ ਸਿੰਘ ਅਤੇ ਭਾਈ ਮਨਿੰਦਰਪਾਲ ਸਿੰਘ ਦੋਨੋ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਜਸਕਰਨ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਪ੍ਰਿੰਸੀਪਾਲ ਸਿੰਘ, ਭਾਈ ਤੇਜਿੰਦਰ ਸਿੰਘ ਆਦਿ ਦੇ ਜਥਿਆਂ ਨੇ ਅੰਮ੍ਰਿਤ ਕੀਰਤਨ ਦੀ ਵਰਖਾ ਕੀਤੀ ਜਦਕਿ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਨੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਸੰਗਤਾਂ ਨੇ ਨਵੇਂ ਸਾਲ ਦਾ ਸਵਾਗਤ ਜੈਕਾਰਿਆਂ ਦੀ ਗੂੰਜ ਵਿਚ ਕਰਦਿਆਂ ਫੁੱਲਾਂ ਦੀ ਵਰਖਾ ਵੀ ਕੀਤੀ। ਇਸ ਮੌਕੇ ਮਨਜੀਤ ਸਿੰਘ ਠੁਕਰਾਲ, ਕੰਵਲਜੀਤ ਸਿੰਘ ਜਰਨਲ ਸਕੱਤਰ, ਗੁਰਵਿੰਦਰ ਸਿੰਘ ਸੰਤਮੋਟਰ, ਕੰਵਲਜੀਤ ਸਿੰਘ ਟੋਨੀ, ਮਨਜੀਤ ਸਿੰਘ ਬਾਬਾ,ਪਰਮਜੀਤ ਸਿੰਘ ਭਲਵਾਨ, ਗਗਨਦੀਪ ਸਿੰਘ ਗੱਗੀ, ਹਰਜੀਤ ਸਿੰਘ ਕਾਹਲੋਂ, ਕੁਲਵਿੰਦਰ ਸਿੰਘ ਮੱਲ੍ਹੀ, ਦਲਜੀਤ ਸਿੰਘ ਲੈਂਡਲਾਰਡ, ਜੋਗਿੰਦਰ ਸਿੰਘ ਲਾਇਲਪੁਰੀ, ਦਲਜੀਤ ਸਿੰਘ ਗਾਬਾ, ਮੈਨੇਜਰ ਸੁਰਜੀਤ ਸਿੰਘ ਆਦਿ ਹਾਜ਼ਰ ਸਨ।
ਸੁਖਬੀਰ ਬਾਦਲ ਦੇ ਕੇਂਦਰ ਸਰਕਾਰ ’ਤੇ ਰਗੜੇ, ਕਿਹਾ-ਆਪਣੇ ਹੱਥਾਂ ’ਚ ਲੈਣਾ ਚਾਹੁੰਦੀ ਹੈ ਸੂਬਿਆਂ ਦੀ ਤਾਕਤ (ਵੀਡੀਓ)
ਬਸਤੀ ਸ਼ੇਖ— ਜਲੰਧਰ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਨਵੇਂ ਸਾਲ ਦੇ ਸਵਾਗਤ ਲਈ ਸਾਲਾਨਾ ਚੁਪਹਿਰਾ ਜਪੁ ਤਪੁ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਜਗਸੀਰ ਸਿੰਘ, ਭਾਈ ਦਲੇਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਸੀਤਲ ਸਿੰਘ ਆਦਿ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਦਕਿ ਇਸ ਸਮਾਗਮ ਦੌਰਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਸੰਗਤ ਨੇ ਸਮੂਹਿਕ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਅਤੇ ਚੌਪਈ ਸਾਹਿਬ ਦੇ ਵੀ ਪਾਠ ਕੀਤੇ ਸਮਾਗਮ ਦੌਰਾਨ ਦੂਰ ਦੁਰਾਡੇ ਤੋ ਸੰਗਤ ਉਤਸ਼ਾਹ ਨਾਲ ਪੁੱਜ ਕੇ ਗੁਰੂ ਚਰਨਾ ਵਿਚ ਸੀਸ ਨਿਵਾਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ, ਗੁਰਕ੍ਰਿਪਾਲ ਸਿੰਘ, ਦਵਿੰਦਰ ਸਿੰਘ ਰਹੇਜਾ, ਜਗਜੀਤ ਸਿੰਘ, ਅਮਰੀਕ ਸਿੰਘ, ਇੰਦਰਪਾਲ ਸਿੰਘ, ਪਰਮਜੀਤ ਸਿੰਘ ਨੈਨਾ , ਐਡਵੋਕੇਟ ਹਰਜੀਤ ਸਿੰਘ ਕਾਲੜਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਆਦਮਪੁਰ ਤੋਂ ਮੁੰਬਈ ਦੀ ਫਲਾਈਟ 10 ਜਨਵਰੀ ਤੋਂ ਬਾਅਦ ਨਹੀਂ ਭਰੇਗੀ ਉਡਾਣ, ਜਾਣੋ ਕਿਉਂ
ਮਾਡਲ ਟਾਊਨ— ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਗੁਰਦੁਆਰਾ ਸਾਹਿਬ ਵਿਚ ਨਵੇਂ ਸਾਲ ਦੀ ਖੁਸ਼ੀ ਵਿਚ ਸ਼ਾਮ ਦੇ ਵਿਸ਼ੇਸ਼ ਦੀਵਾਨ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਸਜਾਏ ਗਏ। ਇਸ ਮੌਕੇ ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ, ਭਾਈ ਬ੍ਰਹਮਜੋਤ ਸਿੰਘ ਗੋਪਾਲ ਨਗਰ ਵਾਲਿਆਂ ਨੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬੀਬੀ ਜਸਜੀਤ ਕੌਰ ਐਡਵੋਕੇਟ ਨੇ ਗੁਰੂ ਇਤਿਹਾਸ ਦੀਆਂ ਵਿਚਾਰਾਂ ਸਰਵਨ ਕਰਵਾਈਆਂ ਅਤੇ ਸਮੂਹ ਸੰਗਤ ਨੂੰ ਅਕਾਲ ਪੁਰਖ ਜੀ ਦੇ ਨਾਮ ਸਿਮਰਨ ਨਾਲ ਜੁੜ ਕੇ ਮਨੁੱਖਾ ਜਨਮ ਸਫਲ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਪ੍ਰਧਾਨ ਅਜੀਤ ਸਿੰਘ ਸੇਠੀ ਤੋਂ ਇਲਾਵਾ ਮਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ, ਡਾਕਟਰ ਐਚ. ਐਮ. ਹੁਰੀਆ, ਕੁਲਤਾਰਨ ਸਿੰਘ ਅਨੰਦ, ਤੇਜਦੀਪ ਸਿੰਘ ਸੇਠੀ, ਗਗਨਦੀਪ ਸਿੰਘ ਸੇਠੀ, ਕੈਪਟਨ ਸਤਿੰਦਰਪਾਲ ਸਿੰਘ, ਪਰਮਜੀਤ ਸਿੰਘ ਉਬਰਾਏ, ਰਵਿੰਦਰ ਸਿੰਘ ਕਾਲੜਾ ਸੀ. ਏ., ਸੰਗਤਾਂ ਵਿਚ ਹਾਜ਼ਰੀ ਭਰੀ। ਸ਼ਾਮ ਦੇ ਦੀਵਾਨ ਵਿੱਚ ਦੁੱਧ ਅਤੇ ਮਠਿਆਈ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਇਹ ਵੀ ਪੜ੍ਹੋ : ਇਸ ਪਰਿਵਾਰ ’ਤੇ ਕਾਲ ਬਣ ਕੇ ਆਇਆ ਸਾਲ ਦਾ ਆਖ਼ਰੀ ਦਿਨ, 10 ਸਾਲਾ ਬੱਚੇ ਸਾਹਮਣੇ ਮਾਂ ਦੀ ਦਰਦਨਾਕ ਮੌਤ