ਓਡਿਸ਼ਾ ਤੋਂ ਪੰਜਾਬ ''ਚ ਪੜ੍ਹਣ ਆਈ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਮਾਮਲੇ ''ਚ ਨਵਾਂ ਮੋੜ

Thursday, Jun 27, 2024 - 09:02 AM (IST)

ਜਲੰਧਰ (ਮਹੇਸ਼)– ਜ਼ਿਲ੍ਹਾ ਦਿਹਾਤ ਪੁਲਸ ਦੇ ਥਾਣਾ ਪਤਾਰਾ ਅਧੀਨ ਪੈਂਦੇ ਇਕ ਇਲਾਕੇ ਵਿਚ ਓਡਿਸ਼ਾ ਵਾਸੀ 22 ਸਾਲਾ ਲੜਕੀ ਨਾਲ ਕੀਤੇ ਗਏ ਜਬਰ-ਜ਼ਿਨਾਹ ਦੇ ਮਾਮਲੇ ਵਿਚ ਪੁਲਸ ਵੱਲੋਂ ਕੁਝ ਹੀ ਘੰਟਿਆਂ ਵਿਚ ਫੜੇ ਗਏ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਫ਼ੋਨ ਵਿਚ ਜਬਰ-ਜ਼ਿਨਾਹ ਦੀ ਵੀਡੀਓ ਬਣਾਈ ਗਈ ਸੀ, ਉਹ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ।

ਥਾਣਾ ਪਤਾਰਾ ਦੇ ਇੰਚਾਰਜ ਇੰਸ. ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਜਲੰਧਰ-ਫਗਵਾੜਾ ਰੋਡ ’ਤੇ ਸਥਿਤ ਇਕ ਯੂਨੀਵਰਸਿਟੀ ਵਿਚ ਪੜ੍ਹਦੀ ਉਕਤ ਲੜਕੀ ਨਾਲ 22 ਸਾਲਾ ਅਮਨਜੋਤ ਸਿੰਘ ਉਰਫ ਅਮਨ ਨੇ ਜਬਰ-ਜ਼ਿਨਾਹ ਕੀਤਾ ਸੀ, ਜਦਕਿ 22 ਸਾਲਾ ਮਨਜੀਤ ਸਿੰਘ ਸ਼ੇਰਾ ਨੇ ਅਮਨ ਦੇ ਮੋਬਾਈਲ ਫੋਨ ’ਤੇ ਅਸ਼ਲੀਲ ਵੀਡੀਓ ਬਣਾਈ ਸੀ ਅਤੇ 18 ਸਾਲਾ ਰਣਬੀਰ ਸਿੰਘ ਇੰਦੀ ਨੇ ਲੜਕੀ ਨਾਲ ਪੜ੍ਹਦੇ 2 ਹੋਰ ਨੌਜਵਾਨਾਂ ਨੂੰ ਕਿਰਪਾਨ ਦਿਖਾ ਕੇ ਧਮਕਾਉਂਦੇ ਹੋਏ ਆਪਣੇ ਕੋਲ ਹੀ ਖੜ੍ਹਾ ਰੱਖਿਆ ਸੀ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਵਾਸੀਆਂ ਨਾਲ ਕੀਤਾ ਪਹਿਲਾ ਵਾਅਦਾ ਪੁਗਾਉਣ ਦੀ ਤਿਆਰੀ 'ਚ ਰਾਜਾ ਵੜਿੰਗ

ਲੜਕੀ ਦੇ ਬਿਆਨਾਂ ’ਤੇ ਪਤਾਰਾ ਪੁਲਸ ਨੇ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਇਲਾਕੇ ਲੱਧੇਵਾਲੀ ਅਤੇ ਲਾਲੇਵਾਲੀ ਦੇ ਰਹਿਣ ਵਾਲੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਸਿਰਫ 3 ਘੰਟਿਆਂ ਵਿਚ ਫੜਨ ਵਿਚ ਸਫਲਤਾ ਹਾਸਲ ਕਰ ਲਈ ਸੀ। ਐੱਸ. ਐੱਚ. ਓ. ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਅਮਨਜੋਤ ਸਿੰਘ ਅਮਨ ਦਾ ਅਸ਼ਲੀਲ ਵੀਡੀਓ ਵਾਲਾ ਮੋਬਾਈਲ ਬਰਾਮਦ ਕਰ ਲਿਆ ਹੈ, ਜਦਕਿ ਰਣਬੀਰ ਸਿੰਘ ਇੰਦੀ ਨੇ ਜਿਸ ਕਿਰਪਾਨ ਨੂੰ ਦਿਖਾ ਕੇ ਪੀੜਤ ਲੜਕੀ ਦੇ ਸਾਥੀਆਂ ਨੂੰ ਧਮਕਾਇਆ ਸੀ, ਉਸ ਨੂੰ ਬਰਾਮਦ ਕਰਨ ਲਈ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਥਾਣਾ ਪਤਾਰਾ ਮੁਖੀ ਨੇ ਕਿਹਾ ਕਿ ਲੜਕੀ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਦਿੱਤਾ ਗਿਆ ਹੈ, ਜਦਕਿ ਤਿੰਨੋਂ ਮੁਲਜ਼ਮਾਂ ਨੂੰ ਅੱਜ ਦੁਬਾਰਾ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News