ਪੰਜਾਬ ਸਰਕਾਰ ਨੇ ਬਜਟ ''ਚ ਸ਼ੁਰੂ ਕੀਤੀਆਂ ਇਹ ਨਵੀਆਂ ਯੋਜਨਾਵਾਂ

Saturday, Feb 29, 2020 - 03:17 PM (IST)

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸ਼ੁੱਕਰਵਾਰ ਨੂੰ ਆਪਣੇ ਪਿਚਾਰੇ ਤੋਂ ਪ੍ਰਦੇਸ਼ ਵਾਸੀਆਂ ਨੂੰ ਲੁਭਾਉਣ ਦਾ ਭਰਪੂਰ ਯਤਨ ਕੀਤਾ। ਕਰਮਚਾਰੀਆਂ ਤੋਂ ਲੈ ਕੇ ਕਿਸਾਨਾਂ ਲਈ ਲੁਭਾਉਂਣ ਦਾ ਭਰਪੂਰ ਯਤਨ ਕੀਤਾ। ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਹੁਣ ਭੂਮੀਹੀਮ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਵੀ ਮੁਆਫ਼ ਕੀਤਾ ਜਾਵੇਗਾ। ਇਸ ਦੌਰਾਨ ਵਿੱਤ ਮੰਤਰੀ ਨੇ ਬਜਟ 'ਚ ਕਈ ਨਵੇਂ ਯੋਜਨਾਵਾਂ ਨੂੰ ਨਵੀਂ ਪਹਿਲੀ ਦਿੱਤੀ, ਜੋ ਇਸ ਤਰ੍ਹਾਂ ਹਨ-ਹਰੀਕੇ ਵੈਟਲੈਂਡ ਅਤੇ ਈਕੋ-ਟੂਰਿਜ਼ਮ ਡਿਵੈੱਲਪਮੈਂਟ ਅਥਾਰਿਟੀ
ਬਜਟ 'ਚ ਹਰੀਕੇ ਵੈਟਲੈਂਡ ਅਤੇ ਈਕੋ-ਟੂਰਿਜ਼ਮ ਡਿਵੈੱਲਪਮੈਂਟ ਅਥਾਰਿਟੀ ਸਥਾਪਤ ਕਰਨ ਦਾ ਪ੍ਰਸਤਾਵ ਕੀਤਾ ਹੈ, ਜਿਨ੍ਹਾਂ ਦੀ ਇਸ ਖੇਤਰ 'ਚ ਈਕੋ-ਫਰੈਂਡਲੀ ਟੂਰਿਜ਼ਮ ਨੂੰ ਬੜ੍ਹਾਵਾ ਦੇਣ ਲਈ ਹਰੀਕੇ ਵੈਟਲੈਂਡ 'ਚ ਨਾਜ਼ੁਕ ਈਕੋ- ਸਿਸਟਮ ਉਪਲੱਬਧ ਕਰਵਾਉਣ ਲਈ ਲੋੜ ਹੋ ਸਕਦੀ ਹੈ। ਇਸ ਉਦੇਸ਼ ਲਈ 15 ਕਰੋੜ ਰੁਪਏ ਦੀ ਮੁੱਢਲੀ ਅਲਾਟਮੈਂਟ ਪ੍ਰਦਾਨ ਕੀਤੀ ਗਈ ਹੈ।

ਅਨੁਸੂਚਿਤ ਜਾਤੀ ਦੀ ਆਬਾਦੀ ਵਾਲੇ ਪਿੰਡਾਂ ਦਾ ਵਿਕਾਸ
ਅਨੁਸੂਚਿਤ ਜਾਤੀ ਦੇ 50 ਫੀਸਦੀ ਤੋਂ ਜ਼ਿਆਦਾ ਆਬਾਦੀ ਵਾਲੇ ਪਿੰਡਾਂ ਨੂੰ ਨਵੀਨੀਕਰਨ ਲਈ ਇਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਲਈ 10 ਕਰੋੜ ਰਾਖਵੇਂ ਕੀਤੇ ਗਏ ਹਨ।

ਬਿਰਧ ਆਸ਼ਰਮਾਂ ਦੀ ਸਥਾਪਨਾ
ਰਾਜ ਸਰਕਾਰ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ ਹਰ ਜ਼ਿਲੇ 'ਚ ਬਿਰਧ ਆਸ਼ਰਮ ਸਥਾਪਤ ਕਰੇਗੀ। ਇਸ ਦੇ 5 ਕਰੋੜ ਰੁਪਏ ਦੀ ਮੁੱਢਲੀ ਅਲਾਟਮੈਂਟ ਦਾ ਪ੍ਰਸਤਾਵ ਹੈ।

ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ
ਅਨੁਸੂਚਿਤ ਜਾਤੀ ਕੇਂਦਰਤ ਪਿੰਡਾਂ 'ਚ ਬੁਨਿਆਦੀ ਢਾਂਚਾ ਸਹੂਲਤਾਂ ਦੇ ਸਿੱਖਿਆ, ਸਿਹਤ, ਜਲ ਸਪਲਾਈ, ਸਫਾਈ, ਪਾਖਾਨੇ, ਚਿੱਕੜ ਦੇ ਪਾਣੀ ਦੇ ਨਿਪਟਾਰੇ ਆਦਿ ਵਰਗੀਆਂ ਬੁਨਿਆਦੀ ਹੇਠਲੀਆਂ ਸੇਵਾਵਾਂ ਪ੍ਰਦਾਨ ਕਰਨ ਲਈ 46 ਕਰੋੜ ਰੁਪਏ ਮੁਹੱਈਆ ਕੀਤੇ ਗਏ ਹਨ।

ਕਸਤੂਰਬਾ ਗਾਂਧੀ ਮਹਿਲਾ ਯੋਜਨਾ
ਇਕ ਨਵੀਂ ਯੋਜਨਾ ਕਸਤੂਰਬਾ ਗਾਂਧੀ ਮਹਿਲਾ ਯੋਜਨਾ ਪ੍ਰਸਤਾਵਿਤ ਕੀਤੀ ਗਈ ਹੈ। ਇਸ ਨਾਲ ਔਰਤਾਂ ਦੇ ਜੀਵਨ ਦੀ ਗੁਣਵੱਤਾ ਨੂੰ ਬੜ੍ਹਾਵਾ ਦੇਣ ਅਤੇ ਜਨਤਕ ਸਥਾਨਾਂ ਅਤੇ ਘਰ ਅੰਦਰ ਔਰਤ ਅਤੇ ਬੱਚਿਆਂ ਦੀ ਸੁਰੱਖਿਆ ਅਤੇ ਮਰਿਆਦਾ ਯਕੀਨੀ ਕੀਤੀ ਜਾਵੇਗੀ।

ਮਾਤਾ ਤ੍ਰਿਪਤਾ ਮਹਿਲਾ ਯੋਜਨਾ
ਇਕ ਨਵੀਂ ਯੋਜਨਾ, 'ਮਾਤਾ ਤ੍ਰਿਪਤਾ ਮਹਿਲਾ ਯੋਜਨਾ' ਪ੍ਰਸਤਾਵਿਤ ਕੀਤੀ ਗਈ ਹੈ, ਜਿਸ 'ਚ ਰਾਜ ਵੱਲੋਂ ਉਨ੍ਹਾਂ ਨਵੀਆਂ ਪਹਿਲਕਦਮੀਆਂ/ਪ੍ਰੋਗਰਾਮਾਂ ਨੂੰ ਸ਼ਾਮਿਲ ਕੀਤਾ ਜਾਵੇਗਾ, ਜੋ ਉਨ੍ਹਾਂ ਪਹਿਲੂਆਂ ਨੂੰ ਕਵਰ ਕਰਨ ਲਈ ਹਨ, ਜੋ ਕਿਸੇ ਵੀ ਮੌਜੂਦਾ ਕੇਂਦਰ ਰਾਜ ਦੀਆਂ ਔਰਤਾਂ/ਬਾਲਕਾਵਾਂ ਲਈ ਯੋਜਨਾਵਾਂ ਤਹਿਤ ਕਵਰ ਨਹੀਂ ਕੀਤੇ ਗਏ ਸਨ ਜਾਂ ਅੰਸ਼ਿਕ ਰੂਪ ਤੋਂ ਕਵਰ ਕੀਤੇ ਗਏ ਸਨ।

ਪੁਰਾਣੀ ਬੋਤਲ ਨਵੀਂ ਸ਼ਰਾਬ
ਕਿਸਾਨ ਕਰਜ਼ੇ 'ਤੇ ਇਕ ਵਾਰ ਫਿਰ ਦਾਅਵਾ, ਹੁਣ 2,000 ਕਰੋੜ ਰੁਪਏ ਦੀ ਵਿਵਸਥਾ

ਪਿਛਲੇ ਬਜਟ ਦੀ ਤਰ੍ਹਾਂ ਇਸ ਵਾਰ ਵੀ ਵਿੱਤ ਮੰਤਰੀ ਨੇ ਕਿਸਾਨਾਂ ਦੀ ਕਰਜ਼ ਮੁਆਫੀ ਦਾ ਐਲਾਨ ਦੁਹਰਾਇਆ ਹੈ। ਪਿਛਲੇ ਬਜਟ 'ਚ 3000 ਕਰੋੜ ਰੁਪਏ ਦਾ ਪ੍ਰਸਤਾਵ ਕੀਤਾ ਗਿਆ ਸੀ। ਇਸ ਵਾਰ ਕਿਹਾ ਗਿਆ ਹੈ ਕਿ ਬੇਜ਼ਮੀਨੇ ਕਿਸਾਨਾਂ ਨੂੰ ਮੁਆਫ ਕਰਨ ਲਈ 520 ਕਰੋੜ ਰੁਪਏ ਸਮੇਤ ਕੁੱਲ 2,000 ਕਰੋੜ ਰੁਪਏ ਦੀ ਅਲਾਟਮੈਂਟ ਪ੍ਰਦਾਨ ਕੀਤੀ ਜਾ ਰਿਹਾ ਹੈ।

ਆਵਾਰਾ ਪਸ਼ੂਆਂ ਲਈ 25 ਕਰੋੜ ਰੁਪਏ
ਆਵਾਰਾ ਪਸ਼ੂਆਂ ਨੂੰ ਲੈ ਕੇ ਲਗਾਤਾਰ ਨਿਸ਼ਾਨੇ 'ਤੇ ਰਹੀ ਸਰਕਾਰ ਨੇ ਇਸ ਵਾਰ ਬਜਟ 'ਚ ਇਸ ਲਈ 25 ਕਰੋੜ ਰੁਪਏ ਦੀ ਵਿਵਸਥਾ ਰੱਖੀ ਹੈ। ਇਹ ਧਨ ਰਾਸ਼ੀ ਆਵਾਰਾ ਪਸ਼ੂਆਂ ਨੂੰ ਸੰਭਾਲਣ ਅਤੇ ਰੱਖਣ ਦੇ ਉਦੇਸ਼ ਨਾਲ ਰਾਜ ਭਰ 'ਚ ਪਸ਼ੂ ਵਾੜਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ 'ਤੇ ਖਰਚ ਕੀਤੀ ਜਾਵੇਗੀ।

ਸਮਾਰਟਫੋਨ 'ਤੇ ਕੋਰੋਨਾ ਵਾਇਰਸ, 100 ਕਰੋੜ ਰੱਖੇ
ਮੁਫ਼ਤ ਸਮਾਰਟ ਫੋਨ ਲਈ ਇਕ ਵਾਰ ਫਿਰ 100 ਕਰੋੜ ਰੁਪਏ ਦੀ ਵਿਵਸਥਾ ਰੱਖੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਚੀਨ 'ਚ ਕੋਰੋਨਾ ਵਾਇਰਸ ਦੇ ਕਹਿਰ ਕਾਰਣ ਬੋਲੀ ਲਾਉਣ ਵਾਲੀ ਕੰਪਨੀ ਵੱਲੋਂ ਸਮਾਰਟਫੋਨ ਦੀ ਸਪਲਾਈ ਰੋਕ ਦਿੱਤੀ ਗਈ ਹੈ। ਉਮੀਦ ਹੈ ਕਿ ਅਪ੍ਰੈਲ 2020 ਤੋਂ ਸਮਾਰਟਫੋਨ ਦੀ ਡਲਿਵਰੀ ਸ਼ੁਰੂ ਹੋ ਜਾਵੇਗੀ।


Anuradha

Content Editor

Related News