ਜਲੰਧਰ ਵਿਖੇ ਦੀਵਾਲੀ ਦੇ ਮੱਦੇਨਜ਼ਰ ਮੈਡੀਕਲ ਸੁਪਰਡੈਂਟ ਡਾਕਟਰਾਂ ਨੂੰ ਜਾਰੀ ਕੀਤੇ ਨਵੇਂ ਹੁਕਮ

Saturday, Nov 11, 2023 - 04:52 PM (IST)

ਜਲੰਧਰ ਵਿਖੇ ਦੀਵਾਲੀ ਦੇ ਮੱਦੇਨਜ਼ਰ ਮੈਡੀਕਲ ਸੁਪਰਡੈਂਟ ਡਾਕਟਰਾਂ ਨੂੰ ਜਾਰੀ ਕੀਤੇ ਨਵੇਂ ਹੁਕਮ

ਜਲੰਧਰ (ਸ਼ੋਰੀ)- ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ (ਐੱਮ. ਐੱਸ.) ਡਾ. ਗੀਤਾ ਨੇ ਦੀਵਾਲੀ ਦੇ ਮੱਦੇਨਜ਼ਰ ਸ਼ੁੱਕਰਵਾਰ ਉਨ੍ਹਾਂ ਦੇ ਦਫ਼ਤਰ ਵਿਖੇ ਫਾਇਰ ਸੇਫ਼ਟੀ ਅਫ਼ਸਰ ਨਾਲ ਮੀਟਿੰਗ ਕੀਤੀ। ਇਸ ਮੌਕੇ ਡੀ. ਐੱਮ. ਸੀ. ਡਾ. ਜੋਤੀ ਸ਼ਰਮਾ, ਸੀਨੀ. ਮੈਡੀਕਲ ਅਫ਼ਸਰ ਡਾ. ਵਰਿੰਦਰ ਕੌਰ, ਡਾ. ਸਤਿੰਦਰ ਬਜਾਜ ਅਤੇ ਡਾ. ਪਰਮਜੀਤ ਸਿੰਘ ਆਦਿ ਹਾਜ਼ਰ ਸਨ।

ਮੀਟਿੰਗ ’ਚ ਫਾਇਰ ਸੇਫ਼ਟੀ ਅਫ਼ਸਰ ਨੇ ਹਸਪਤਾਲ ਦੇ ਸਟਾਫ਼, ਸੁਰੱਖਿਆ ਸਟਾਫ਼ ਅਤੇ ਆਕਸੀਜਨ ਪਲਾਂਟ ਦੀ ਦੇਖ-ਰੇਖ ਕਰਨ ਵਾਲੇ ਸਟਾਫ਼ ਨੂੰ ਦੱਸਿਆ ਕਿ ਹਸਪਤਾਲ ’ਚ ਅੱਗ ਲੱਗਣ ਦੀ ਸੂਰਤ ’ਚ ਸਾਵਧਾਨੀ ਕਿਵੇਂ ਵਰਤਣੀ ਹੈ ਅਤੇ ਕਿਵੇਂ ਅੱਗ ਬੁਝਾਉਣੀ ਹੈ।

ਇਹ ਵੀ ਪੜ੍ਹੋ:  ਜਲੰਧਰ ਛਾਉਣੀ ਦੀ ਆਜ਼ਾਦ ਸਬਜ਼ੀ ਮੰਡੀ ਨੇੜੇ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ

ਇਸ ਤੋਂ ਇਲਾਵਾ ਡਾ. ਗੀਤਾ ਨੇ ਨਵੇਂ ਹੁਕਮ ਵੀ ਜਾਰੀ ਕੀਤੇ ਤਾਂ ਜੋ ਦੀਵਾਲੀ ਵਾਲੇ ਦਿਨ ਮਹਾਨਗਰ ’ਚ ਕੋਈ ਹਾਦਸਾ ਵਾਪਰ ਜਾਵੇ ਤਾਂ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ। ਹਸਪਤਾਲ ’ਚ ਸਾਰੇ ਮਾਹਿਰ ਡਾਕਟਰਾਂ ਨੂੰ ਆਨ ਕਾਲ ਆਉਣ ਦੇ ਸਥਾਨ ’ਤੇ ਮਾਹਿਰ ਡਾਕਟਰ, ਜਿਨ੍ਹਾਂ ’ਚ ਸਰਜਰੀ, ਅੱਖਾਂ, ਈ. ਐੱਨ. ਟੀ., ਚਮੜੀ ਅਤੇ ਐਨੇਸਥੀਸੀਆ ਦੇ ਡਾਕਟਰਾਂ ਸਮੇਤ ਸ਼ਾਮ ਤੋਂ ਰਾਤ ਤੱਕ ਹਸਪਤਾਲ ’ਚ ਡਿਊਟੀ ’ਤੇ ਰਹਿਣਗੇ। ਇਥੋਂ ਤੱਕ ਕਿ ਡਾਕਟਰਾਂ ਦੀ ਸੂਚੀ ਤਿਆਰ ਕਰਕੇ ਸਿਹਤ ਮੰਤਰੀ ਨੂੰ ਭੇਜ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐਮਰਜੈਂਸੀ ਵਾਰਡ ’ਚ ਆਮ ਤੌਰ ’ਤੇ ਸਿਰਫ਼ ਇਕ ਡਾਕਟਰ ਹੀ ਡਿਊਟੀ ’ਤੇ ਹੁੰਦਾ ਹੈ ਅਤੇ ਉਹ ਜ਼ਖ਼ਮੀਆਂ ਦਾ ਇਲਾਜ ਕਰਨ ਦੇ ਨਾਲ-ਨਾਲ ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀਆਂ ਦਾ ਐੱਮ. ਐੱਲ. ਆਰ. ਵੀ ਕੱਟਦਾ ਹੈ। ਹੁਣ ਦੀਵਾਲੀ ਦੀ ਰਾਤ 2 ਡਾਕਟਰ ਇਕੱਠੇ ਡਿਊਟੀ ਕਰਨਗੇ।

ਇਹ ਵੀ ਪੜ੍ਹੋ: ਦੀਵਾਲੀ ਮੌਕੇ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕੈਨੇਡਾ ਵਿਖੇ ਭੁਲੱਥ ਦੇ ਨੌਜਵਾਨ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News