ਦੁਕਾਨਾਂ ਖੋਲ੍ਹਣ ਨੂੰ ਲੈ ਕੇ ਰੂਪਨਗਰ ਪ੍ਰਸ਼ਾਸਨ ਵੱਲੋਂ ਨਵੇਂ ਹੁਕਮ ਜਾਰੀ
Monday, May 18, 2020 - 06:08 PM (IST)
ਰੂਪਨਗਰ(ਵਿਜੇ ਸ਼ਰਮਾ) - ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਵਿਚ ਵੀ ਲਾਕਡਾਊਨ 31 ਮਈ ਤੱਕ ਵਧਾ ਦਿੱਤਾ ਗਿਆ ਹੈ, ਜਦੋਂਕਿ ਕਰਫਿਊ ਦੇ ਸਮੇਂ ਨੂੰ ਘਟਾਉਂਦੇ ਹੋਏ ਕਰਫਿਊ ਹੁਣ ਸ਼ਾਮ 07 ਵਜੇ ਤੋਂ ਲੈ ਕੇ ਸਵੇਰੇ 07 ਵਜੇ ਤੱਕ ਲਾਗੂ ਰਹੇਗਾ। ਉਨ੍ਹਾਂ ਦੱਸਿਆ ਕਿ ਹੁਣ ਸ਼ਾਪਿੰਗ ਮਾਲ, ਸ਼ਾਪਿੰਗ ਕੰਪਲੈਕਸ ਸਮੇਤ ਰੀਸਟ੍ਰਕਿਟਿਡ ਕੀਤੀਆਂ ਗਈਆਂ ਦੁਕਾਨਾਂ ਨੂੰ ਛੱਡ ਕੇ ਬਾਕੀਆਂ ਸਾਰੀਆਂ ਦੁਕਾਨਾ ਸਵੇਰੇ 07 ਵਜੇ ਤੋਂ ਸ਼ਾਮ 06 ਵਜੇ ਤੱਕ ਖੋਲੀਆਂ ਜਾ ਸਕਦੀਆਂ ਹਨ।
ਦੁਕਾਨਾਂ, ਦਫਤਰ , ਉਦਯੋਗਿਕ ਅਦਾਰਿਆਂ ਸਬੰਧੀ ਆਵਾਜਾਈ ਲਈ ਪਾਸ ਦੀ ਹੁਣ ਜ਼ਰੂਰਤ ਨਹੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਕਡਾਊਨ ਸਬੰਧੀ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਿਨ ਦੇ ਸਮੇਂ ਦੁਕਾਨਾਂ, ਦਫਤਰ , ਉਦਯੋਗਿਕ ਅਦਾਰਿਆਂ ਸਬੰਧੀ ਆਵਾਜਾਈ ਲਈ ਕਿਸੇ ਤਰ੍ਹਾਂ ਦੇ ਪਾਸ ਦੀ ਹੁਣ ਜ਼ਰੂਰਤ ਨਹੀ ਹੋਵੇਗੀ।
ਸਿੱਖਿਅਕ ਅਦਾਰੇ,ਸ਼ਾਪਿੰਗ ਮਾਲ, ਸ਼ਾਪਿੰਗ ਕੰਪਲੈਕਸ, ਜਿਮ, ਸਵੀਮਿੰਗ ਪੂਲ, ਇੰਟਰਟੈਂਨਮੈਂਟ ਪਾਰਕ
ਉਨ੍ਹਾਂ ਦੱਸਿਆ ਕਿ ਸਕੂਲ ਅਤੇ ਸਿੱਖਿਅਕ ਅਦਾਰਿਆਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਜਦੋਂਕਿ ਆਨਲਾਇਨ ਡਿਸਟੈਂਸ ਲਰਨਿੰਗ ਜਾਰੀ ਰਹੇਗੀ। ਹੋਟਲ ਅਤੇ ਰੈਸਟੋਰੇਂਟ ਵਿਚ ਬੈਠਣ 'ਤੇ ਪਾਬੰਦੀ ਹੋਵੇਗੀ। ਸਿਰਫ ਹੋਮ ਡਿਲਵਰੀ ਕੀਤੀ ਜਾ ਸਕਦੀ ਹੈ। ਸਿਨੇਮਾ ਹਾਲ, ਸ਼ਾਪਿੰਗ ਮਾਲ, ਸ਼ਾਪਿੰਗ ਕੰਪਲੈਕਸ, ਜਿਮ, ਸਵੀਮਿੰਗ ਪੂਲ, ਇੰਟਰਟੈਂਨਮੈਂਟ ਪਾਰਕ , ਥਿਏਟਰ, ਬਾਰ , ਓਡੀਟੋਰੀਅਮਜ਼, ਅਸੈਂਬਲੀ ਹਾਲਜ ਵੀ ਬੰਦ ਰਹਿਣਗੇ। ਇਸ ਤੋਂ ਇਲਾਵਾ ਧਾਰਮਿਕ ਸਥਾਨਾਂ ਵਿਚ ਪਬਲਿਕ ਦੇ ਜਾਣ 'ਤੇ ਪਾਬੰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਟਰੱਕ ਅਤੇ ਗੁਡਜ਼ ਮੂਵਮੈਂਟ ਨੂੰ 24 ਘੰਟੇ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ 04 ਪਹੀਆ, 02 ਪਹੀਆਂ ਵਾਹਨਾਂ ਦੀ ਆਵਾਜਾਈ ਸਬੰਧੀ ਸਟੇਟ ਟਰਾਂਸਪੋਰਟ ਦੀ ਗਾਈਡਲਾਇਨਜ਼ ਮੁਤਾਬਿਕ ਚਲਾਏ ਜਾ ਸਕਦੇ ਹਨ। ਉਨਾਂ ਦੱਸਿਆ ਕਿ ਈ-ਕਮਰਸ ਦੀਆਂ ਸੇਵਾਵਾਂ ਨੂੰ ਵੀ ਚਾਲੂ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਐਗਰੀਕਲਚਰ ਐਕਟੀਵਿਟੀ ਵੀ ਚਾਲੂ ਰੱਖੀ ਜਾ ਸਕਦੀ ਹੈ । ਸਪੋਰਟਸ ਐਕਟੀਵਿਟੀ ਵੀ ਚਾਲੂ ਰਹੇਗੀ ਪਰ ਦਰਸ਼ਕ ਅਲਾਊਂਡ ਨਹੀ ਹੋਣਗੇ। ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਵਿਚ 50 ਫੀਸਦੀ ਸਟਾਫ ਦੇ ਨਾਲ ਕੰਮ ਕੀਤਾ ਜਾ ਸਕਦਾ ਹੈ ਤਾਂ ਜੋ ਸ਼ੋਸ਼ਲ ਡਿਸਟੈਂਸ ਨੂੰ ਮੈਨਟੇਂਨ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਬਾਰਬਰ ਅਤੇ ਸੈਲੂਨ ਦੀਆਂ ਦੁਕਾਨਾਂ ਸਿਹਤ ਵਿਭਾਗ ਦੀਆਂ ਗਾਇਡਲਾਇਨਜ਼ ਅਨੁਸਾਰ ਹੀ ਖੋਲੀਆਂ ਜਾ ਸਕਦੀਆਂ ਹਨ। ਸ਼ਰਾਬ ਦੀਆਂ ਦੁਕਾਨਾ ਵੀ ਸਵੇਰੇ 07 ਵਜੇ ਸ਼ਾਮ 07 ਵਜੇ ਤੱਕ ਖੋਲੀਆਂ ਜਾ ਸਕਦੀਆਂ ਹਨ।
ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਜਗ੍ਹਾਂ ਮਾਸਕ ਦਾ ਇਸਤੇਮਾਲ ਜਰੂਰ ਕੀਤੇ ਜਾਵੇ ਅਤੇ ਸ਼ੋਸ਼ਲ ਡਿਸਟੈਂਸ ਨੂੰ ਹਰ ਹਾਲਤ ਵਿਚ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਜ਼ਿਲ੍ਹੇ ’ਚ ਕਰੋਨਾ ਵਾਇਰਸ ਨੂੰ ਘੱਟ ਕਰਨ ਵਿਚ ਸਫਲਤਾ ਹਾਸਲ ਹੋ ਸਕੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਲਾਕਡਾਊਨ ਦੌਰਾਨ ਵੀ ਜ਼ਿਲ੍ਹਾ ਨਿਵਾਸੀਆਂ ਦਾ ਸਹਿਯੋਗ ਮਿਲਦਾ ਰਹੇਗਾ। ਵਧੇਰੇ ਹਦਾਇਤਾਂ ਇਸ ਪ੍ਰਕਾਰ ਹਨ ਸਮੂਹ ਉਦਯੋਗ ਅਤੇ ਅਦਾਰੇ ਜਿਹਡ਼ੇ ਇਨ੍ਹਾਂ ਹੁਕਮਾਂ ਤਹਿਤ ਮਨਜੂਰ ਹਨ ਨੂੰ ਚਲਾਉਣ ਲਈ ਕੋਈ ਵੱਖਰੇ ਹੁਕਮ ਜਾਰੀ ਨਹੀ ਕੀਤੇ ਜਾਣਗੇ। ਸਰਕਾਰੀ, ਨਿੱਜੀ ਅਤੇ ਹੋਰ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਸਵੇਰੇ 7 ਵਜੇ ਤੋ ਸ਼ਾਮ 7 ਵਜੇ ਤੱਕ ਦਫ਼ਤਰੀ ਆਵਾਜਾਈ ਲਈ ਕਿਸੇ ਵੱਖਰੇ ਪਾਸ ਦੀ ਜਰੂਰਤ ਨਹੀ ਹੋਵੇਗੀ। ਸਮੂਹ ਦੁਕਾਨਦਾਰ ਕੰਮ ਕਰਦੇ ਸਮੇਂ ਮਾਸਕ, ਹੈਂਡ ਸੈਨੇਟਾਈਜਰ ਦੀ ਵਰਤੋ, ਸਾਬਣ ਨਾਲ ਹੱਥਾਂ ਨੂੰ ਵਾਰ-ਵਾਰ ਧੋਣਾ ਅਤੇ ਘੱਟ ਤੋ ਘੱਟ 6 ਫੁੱਟ ਦੀ ਸਮਾਜਿਕ ਦੂਰੀ ਰੱਖਣੀ ਯਕੀਨੀ ਬਣਾਉਣਗੇ। ਸਮੂਹ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਪਬਲਿਕ ਦਾ ਬੇਲੋਡ਼ਾ ਇਕੱਠ ਹੋਣ ਤੋ ਰੋਕਣ ਲਈ ਢੁਕਵੇ ਪ੍ਰਬੰਧ ਕਰਨਗੇ ਅਤੇ ਦਫ਼ਤਰ ਵਿਚ ਆਈ ਪਬਲਿਕ ਦਰਮਿਆਨ ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਰੱਖਣਾ ਯਕੀਨੀ ਬਣਾਉਣਗੇ। ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਕਰਨੀ ਲਾਜ਼ਮੀ ਹੋਵਗੀ। ਕਿਸੇ ਵੀ ਵਿਅਕਤੀ ਲਈ ਕਿਸੇ ਜਨਤਕ ਸਥਾਨ, ਗਲੀਆਂ, ਹਸਪਤਾਲ, ਦਫ਼ਤਰ, ਮਾਰਕਿਟ ਆਦਿ ਵਿਚ ਜਾਣ ਸਮੇਂ ਮਾਸਕ ਪਾਉਣਾ ਜਰੂਰੀ ਹੋਵੇਗਾ। ਕਿਸੇ ਵੀ ਵਾਹਨ ਵਿਚ ਸਫਰ ਕਰ ਰਹੇ ਵਿਅਕਤੀ ਇਹ ਮਾਸਕ ਜਰੂਰ ਪਹਿਣਨਗੇ। ਕਿਸੇ ਵੀ ਦਫ਼ਤਰ/ਕੰਮ ਦੇ ਸਥਾਨ/ਕਾਰਖਾਨੇ ਆਦਿ ਵਿਚ ਕੰਮ ਕਰਨ ਵਾਲਾ ਹਰ ਵਿਅਕਤੀ ਵੀ ਉਪਰੋਕਤ ਅਨੁਸਾਰ ਮਾਸਕ ਪਹਿਨੇਗਾ।