ਜਲੰਧਰ ''ਚ ਗੋਲ਼ੀਆਂ ਮਾਰ ਕਤਲ ਕੀਤੇ ਲੱਕੀ ਓਬਰਾਏ ਦੇ ਮਾਮਲੇ ''ਚ ਨਵੀਂ ਅਪਡੇਟ! ਮੁਲਜ਼ਮਾਂ ਦੀ CCTV ਆਈ ਸਾਹਮਣੇ
Friday, Feb 06, 2026 - 12:07 PM (IST)
ਜਲੰਧਰ (ਸੋਨੂੰ)- ਜਲੰਧਲ ਦੇ ਮਾਡਲ ਟਾਊਨ ਵਿਚ ਗੁਰਦੁਆਰਾ ਸਾਹਿਬ ਦੇ ਬਾਹਰ ਗੋਲ਼ੀਆਂ ਮਾਰ ਕੇ ਕਤਲ ਕੀਤੇ 'ਆਪ' ਆਗੂ ਲੱਕੀ ਓਬਰਾਏ ਦੇ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਲੱਕੀ ਓਬਰਾਏ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੱਕੀ ਅੱਜ ਸਵੇਰੇ ਸਵਾ 8 ਵਜੇ ਗੁਰਦੁਆਰੇ ਵਿੱਚ ਰੋਜ਼ਾਨਾ ਮੱਥਾ ਟੇਕਣ ਆਇਆ ਸੀ।

ਇਹ ਵੀ ਪੜ੍ਹੋ: ਜਨਵਰੀ ਮਹੀਨੇ 'ਚ ਹੋਏ ਲਗਭਗ 25 ਕਤਲ! CM ਭਗਵੰਤ ਮਾਨ ਦੇਵੇ ਅਸਤੀਫ਼ਾ: ਸੁਖਬੀਰ ਬਾਦਲ
ਇਸ ਦੌਰਾਨ ਹਮਲਾਵਰ ਨੇ ਗੁਰਦੁਆਰੇ ਦੇ ਬਾਹਰ ਉਸ 'ਤੇ ਗੋਲ਼ੀਆਂ ਚਲਾਈਆਂ। ਇਸ ਘਟਨਾ ਨੂੰ ਲੈ ਕੇ ਐਕਟਿਵਾ 'ਤੇ ਸਵਾਰ ਮੁਲਜ਼ਮਾਂ ਦੀ ਤਸਵੀਰ ਵੀ ਸਾਹਮਣੇ ਆਈ ਹੈ। ਸੀ. ਸੀ. ਟੀ. ਵੀ. ਫੁਟੇਜ ਵਿੱਚ ਵ੍ਹਾਈਟ ਐਕਟਿਵਾ 'ਤੇ ਸਵਾਰ ਦੋ ਵਿਅਕਤੀ ਵਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਗੁਰਦੁਆਰਾ ਸਾਹਿਬ ਦੇ ਬਾਹਰ ਹਮਲਾਵਰਾਂ ਵੱਲੋਂ ਫਾਇਰਿੰਗ ਕਰਕੇ ਆਪ ਆਗੂ ਲੱਕੀ ਓਬਰਾਏ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਲਜ਼ਮਾਂ ਨੇ ਲੱਕੀ ਓਬਰਾਏ ਦੇ ਕਰੀਬ 6 ਗੋਲ਼ੀਆਂ ਮਾਰੀਆਂ ਸਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਵਜੋਤ ਕੌਰ ਸਿੱਧੂ ਦੀ ਭਾਜਪਾ 'ਚ ਵਾਪਸੀ ਨੂੰ ਲੈ ਕੇ ਮਨੋਰੰਜਨ ਕਾਲੀਆ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
