ਨਵੀਆਂ ਖੇਤੀ ਤਕਨੀਕਾਂ ਨਾਲ ਕਿਸਾਨ ਫਸਲਾਂ ਦੇ ਝਾਡ਼ ’ਚ ਕਰ ਸਕਦੇ ਹਨ ਵਾਧਾ

Sunday, Jun 10, 2018 - 07:03 AM (IST)

 ਅੰਮ੍ਰਿਤਸਰ,   (ਦਲਜੀਤ)-  ਸਾਉਣੀ ਦੀ ਮੁੱਖ ਫਸਲ ਝੋਨਾ ਬਾਸਮਤੀ ਲਾਉਣ ਲਈ ਪੰਜਾਬ ਦੇ ਕਿਸਾਨ ਤਿਆਰੀ ਕਰ ਰਹੇ ਹਨ। ਖੇਤੀ ਮਾਹਿਰਾਂ ਦੀ ਰਾਇ ਅਨੁਸਾਰ ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਬਾਅਦ ਝੋਨਾ ਲਾਉਣ ਲਈ ਕਿਸਾਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ। ਪਾਣੀ ਦੀ ਬੱਚਤ ਕਰਨ ਲਈ ਝੋਨਾ ਲਾਉਣ ਤੋਂ ਪਹਿਲਾਂ ਖੇਤਾਂ ਨੂੰ ਲੇਜ਼ਰ ਲੈਂਡ ਲੈਵਲਰ ਨਾਲ ਪੱਧਰਾ ਕਰਨਾ ਹੁਣ ਬਹੁਤ ਜ਼ਰੂਰੀ ਬਣ ਗਿਆ ਹੈ ਕਿਉਂਕਿ ਇਕਸਾਰ ਪੱਧਰ ਕੀਤੇ ਖੇਤਾਂ ਵਿਚ 2-3 ਇੰਚ ਪਾਣੀ ਦੀ ਵਰਤੋਂ ਕਰ ਕੇ ਬਡ਼ੇ ਵਧੀਆ ਤਰੀਕੇ ਨਾਲ ਕੱਦੂ ਕੀਤਾ ਜਾ ਸਕਦਾ ਹੈ। ਇਹ ਵਿਚਾਰ ਪੱਤਰਕਾਰਾਂ ਨਾਲ ਸਾਂਝਾੇ ਕਰਦੇ ਹੋਏ ੳੁੱਘੇ ਖੇਤੀ ਮਾਹਿਰ ਇੰਜੀਨੀਅਰ ਰਣਬੀਰ ਸਿੰਘ ਰੰਧਾਵਾ ਜ਼ਿਲਾ ਅੰਮ੍ਰਿਤਸਰ ਵੱਲੋਂ ਪ੍ਰਗਟ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਲੇਜ਼ਰ ਲੈਂਡ ਲੈਵਲਰ ਨਾਲ ਪੱਧਰੇ ਕੀਤੇ ਖੇਤਾਂ ’ਚ ਆਮ ਨਾਲੋਂ 25 ਤੋਂ 30 ਫੀਸਦੀ ਪਾਣੀ ਤੇ ਊਰਜਾ ਦੀ ਬੱਚਤ ਹੁੰਦੀ ਹੈ। ਇਸ ਵਿਧੀ ਨੂੰ ਅਪਣਾ ਕੇ ਪੱਧਰੇ ਕੀਤੇ ਖੇਤਾਂ ਦੇ ਥੋਡ਼੍ਹੇ ਪਾਣੀ ਵਿਚ 25-30 ਕੁ ਦਿਨਾਂ ਦੀ ਨਿਰੋਈ ਝੋਨੇ ਦੀ ਪਨੀਰੀ ਵੀ ਲਾਈ ਜਾ ਸਕਦੀ ਹੈ। ਇੰਜ. ਰੰਧਾਵਾ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਧਰਤੀ ਹੇਠਲੇ ਅੰਮ੍ਰਿਤ ਵਰਗੇ ਪਾਣੀ ਦੀ ਵਰਤੋਂ ਲੋਡ਼ ਅਨੁਸਾਰ ਬਡ਼ੇ ਸੰਕੋਚ ਨਾਲ ਕੀਤੀ ਜਾਵੇ।
ਝੋਨਾ ਪੱਕਣ ਤੋਂ ਬਾਅਦ ਸੁਪਰ ਐੱਸ. ਐੱਮ. ਐੱਸ. ਲੱਗੀ ਕੰਬਾਇਨ ਨਾਲ ਕਟਾਈ ਕਰਵਾਈ ਜਾਵੇ। ਇਹ ਵਿਧੀ ਖੇਤਾਂ ਵਿਚ ਇਕਸਾਰ ਛੋਟੇ-ਛੋਟੇ ਟੁਕਡ਼ਿਅਾਂ ਵਿਚ ਖਿਲਰੀ ਪਰਾਲੀ ਨੂੰ ਬਿਨਾਂ ਅੱਗ ਲਾਏ ਹੈਪੀ ਸੀਡਰ ਮਸ਼ੀਨ ਨਾਲ ਜਿਥੇ ਸਭ ਤੋਂ ਢੁੱਕਵੀਂ, ਸਸਤੀ ਅਤੇ ਸੌਖੀ ਸਾਬਤ ਹੋਵੇਗੀ, ਉਥੇ ਧਰਤੀ ਦੀ ਉਪਜਾਊ ਸ਼ਕਤੀ ਵਧਣ ਨਾਲ ਝਾਡ਼ ਵਿਚ ਵੀ ਵਾਧਾ ਹੋਵੇਗਾ। ਕਿਸਾਨਾਂ ਨੂੰ ਹੁਣ ਅਜਿਹੀਅਾਂ ਆਧੁਨਿਕ ਲਾਹੇਵੰਦ ਤਕਨੀਕਾਂ ਦਾ ਤਾਲਮੇਲ ਬਿਠਾ ਕੇ ਸਮੇਂ ਦੇ ਹਾਣੀ ਬਣਨ ਦੀ ਲੋਡ਼ ਹੈ।
 


Related News