ਪੰਜਾਬ ਦੀ ਸਿਆਸਤ ’ਚ 30 ਸਾਲਾ ’ਚ ਇਨ੍ਹਾਂ ਨਵੇਂ ਚਿਹਰਿਆਂ ਨੂੰ ਅਚਾਨਕ ਮਿਲੀ ਮੁੱਖ ਮੰਤਰੀ ਦੀ ਕੁਰਸੀ

01/14/2022 7:28:45 PM

ਜਲੰਧਰ— 14 ਫਰਵਰੀ ਨੂੰ ਪੰਜਾਬ ’ਚ  ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ। ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਸਿਆਸਤ ’ਚ 30 ਸਾਲਾ ’ਚ ਤਿੰਨ ਵਾਰ ਅਚਾਨਕ ਨਵੇਂ ਚਿਹਰਿਆਂ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲੀ ਹੈ। ਹਾਲ ਹੀ ’ਚ ਬਣੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਜਿਹੇ ਪਹਿਲੇ ਨੇਤਾ ਨਹੀਂ ਹਨ, ਜੋ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਹਨ। ਇਸ ਤੋਂ ਪਹਿਲਾਂ ਦੋ ਵਾਰ ਇਸੇ ਤਰ੍ਹਾਂ ਰਾਜਿੰਦਰ ਕੌਰ ਭੱਠਲ ਅਤੇ ਹਰਚਰਨ ਸਿੰਘ ਬਰਾੜ ਵੀ ਮੁੱਖ ਮੰਤਰੀ ਦਾ ਅਹੁਦਾ ਹਾਸਲ ਕਰ ਚੁੱਕੇ ਹਨ। ਇਹ ਤਿੰਨੋਂ ਉਹ ਨਾਂ ਹਨ, ਜੋ ਮੁੱਖ ਮੰਤਰੀ ਬਣਨ ਦੀ ਰੇਸ ’ਚ ਕਦੇ ਨਹੀਂ ਸਨ। ਹਾਲਾਂਕਿ ਇਤਿਹਾਸ ਇਹ ਵੀ ਦੱਸਦਾ ਹੈ ਕਿ ਅਚਾਨਕ ਸਾਹਮਣੇ ਆਏ ਚਿਹਰੇ ਫਿਰ ਦੋਬਾਰਾ ਸੀ. ਐੱਮ. ਦੀ ਕੁਰਸੀ ਤੱਕ ਪਹੁੰਚ ਨਹੀਂ ਸਕੇ। ਬਰਾੜ ਜਿੱਥੇ ਬਾਅਦ ’ਚ ਵਿਧਾਇਕ ਨਹੀਂ ਬਣ ਸਕੇ, ਉਥੇ ਹੀ ਭੱਠਲ ਨੂੰ ਦੋਬਾਰਾ ਮੁੱਖ ਮੰਤਰੀ ਦਾ ਅਹੁਦਾ ਨਹੀਂ ਮਿਲਿਆ ਸੀ। ਹੁਣ ਵੇਖਣਾ ਇਹ ਹੈ ਕਿ ਨਵੀਂ 16ਵੀਂ ਵਿਧਾਨ ਸਭਾ ਦੀਆਂ ਚੋਣਾਂ ’ਚ ਜੇਕਰ ਕਾਂਗਰਸ ਵਾਪਸੀ ਕਰਦੀ ਹੈ ਤਾਂ ਚੰਨੀ ਦੂਜੀ ਪਾਰੀ ’ਚ ਸੀ. ਐੱਮ. ਬਣ ਸਕਦੇ ਹਨ ਜਾਂ ਨਹੀਂ? ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਪਿਛਲੇ 30 ਸਾਲਾ ’ਚ ਇਹ ਅਨੋਖਾ ਇਤਿਹਾਸ ਇਕ ਵਾਰ ਫਿਰ ਤੋਂ ਦੋਹਰਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ: CM ਚੰਨੀ ਨੇ ਸੁਰੱਖਿਆ ’ਚ ਕੁਤਾਹੀ ਲਈ PM ਮੋਦੀ ਤੋਂ ਸ਼ਾਇਰਾਨਾ ਅੰਦਾਜ਼ 'ਚ ਮੰਗੀ ਮੁਆਫ਼ੀ

ਇਹ ਨੇ ਉਹ ਚਿਹਰੇ, ਜਿਨ੍ਹਾਂ ਨੂੰ ਅਚਾਨਕ ਮਿਲੀ ਪੰਜਾਬ ਦੀ ਸੱਤਾ  
ਹਰਚਰਨ ਸਿੰਘ ਬਰਾੜ

ਮੁੱਖ ਮੰਤਰੀ ਰਹੇ- 31 ਅਗਸਤ 1995 ਤੋਂ ਲੈ ਕੇ 21 ਨਵੰਬਰ 1996 ਤੱਕ 
ਕਾਰਜਕਾਲ- ਇਕ ਸਾਲ 82 ਦਿਨ
 
ਕਿਵੇਂ ਬਣੇ ਮੁੱਖ ਮੰਤਰੀ 
ਸਾਲ 1992 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾਇਆ। ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਹਾਈਕਮਾਨ ਨੇ ਅਚਾਨਕ ਬਰਾੜ ਨੂੰ ਸੱਤਾ ਸੌਂਪ ਦਿੱਤੀ। ਉਹ ਬੇਅੰਤ ਸਿੰਘ ਦੀ ਸਰਕਾਰ ’ਚ ਮੰਤਰੀ ਰਹੇ ਸਨ। ਉਨ੍ਹਾਂ ਦੀ ਕਾਰਗੁਜ਼ਾਰੀ ਕਾਰਨ ਹੀ ਹਾਈਕਮਾਨ ਨੇ ਅਚਾਨਕ ਉਨ੍ਹਾਂ ਨੂੰ ਹਟਾ ਦਿੱਤਾ ਸੀ। 

ਇਹ ਵੀ ਪੜ੍ਹੋ: ਜਲੰਧਰ: ਲੋਹੜੀ ਵਾਲੇ ਦਿਨ ਉਜੜਿਆ ਘਰ, ਭੰਗੜਾ ਕਲਾਕਾਰ ਦੀ ਰੇਲਵੇ ਟਰੈਕ ਤੋਂ ਮਿਲੀ ਲਾਸ਼

PunjabKesari

ਰਾਜਿੰਦਰ ਕੌਰ ਭੱਠਲ 
ਮੁੱਖ ਮੰਤਰੀ ਰਹੇ- 21 ਨਵੰਬਰ 1996 ਤੋਂ ਲੈ ਕੇ 11 ਫਰਵਰੀ 1997 
ਕਾਰਜਕਾਲ-82 ਦਿਨ 
ਕਿਵੇਂ ਬਣੇ ਮੁੱਖ ਮੰਤਰੀ 

ਰਾਜਿੰਦਰ ਕੌਰ ਭੱਠਲ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸੀ। 82 ਦਿਨਾਂ ਤੱਕ ਉਨ੍ਹਾਂ ਦਾ ਕਾਰਜਕਾਲ ਰਿਹਾ। ਹਰਚਰਨ ਸਿੰਘ ਬਰਾੜ ਸ਼ਾਹੀ ਮਿਜਾਜ਼ ਦੇ ਸਨ। ਇਕ ਵਾਰ ਦਿੱਲੀ ਤੋਂ ਪਾਰਟੀ ਆਬਜ਼ਰਵਰ ਪੰਜਾਬ ਪਹੁੰਚੇ ਸਨ। ਲੰਬੇ ਇੰਤਜ਼ਾਰ ਦੇ ਬਾਅਦ ਬਰਾੜ ਉਨ੍ਹਾਂ ਨੂੰ ਮਿਲੇ ਹੀ ਨਹੀਂ ਸਨ। ਰਿਪੋਰਟ ਹਾਈਕਮਾਨ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਭੱਠਲ ਨੂੰ ਮੁੱਖ ਮੰਤਰੀ ਬਣਾ ਦਿੱਤਾ। 

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਆਣਪ ਨਾਲ ਪੰਜਾਬ 'ਚ ਇਕ ਅਣਹੋਣੀ ਘਟਨਾ ਟਲੀ

PunjabKesari

ਚਰਨਜੀਤ ਸਿੰਘ ਚੰਨੀ 
ਮੁੱਖ ਮੰਤਰੀ- 20 ਸਤੰਬਰ 21 ਤੋਂ ਲੈ ਕੇ 08 ਜਨਵਰੀ 2022 ਤੱਕ ਦਾ ਕਾਰਜਕਾਲ
ਕਾਰਜਕਾਲ-111 ਦਿਨ 

PunjabKesari
ਕਿਵੇਂ ਬਣੇ ਮੁੱਖ ਮੰਤਰੀ 

ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਪ੍ਰਦੇਸ਼ ਪ੍ਰਧਾਨ ਬਣਨ ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਅਸਹਿਜ ਹੋ ਗਏ ਸਨ। ਦੋਹਾਂ ਦੇ ਵਿਵਾਦ ’ਚ ਕੈਪਟਨ ਦੀ ਕੁਰਸੀ ਚਲੀ ਗਈ ਸੀ। ਮੁੱਖ ਮੰਤਰੀ ਦੇ ਦਾਅਵੇਦਾਰ ’ਚ ਨਵਜੋਤ ਸਿੰਘ ਸਿੱਧੂ, ਸੁਖਵਿੰਦਰ ਸਿੰਘ ਰੰਧਾਵਾ ਅਤੇ ਸੁਨੀਲ ਜਾਖੜ ਸਨ। ਹਾਈਕਮਾਨ ਨੇ ਅਚਾਨਕ ਹੀ ਮੁੱਖ ਮੰਤਰੀ ਦੇ ਅਹੁਦੇ ਦੀ ਕੁਰਸੀ ਚਰਨਜੀਤ ਸਿੰਘ ਚੰਨੀ ਨੂੰ ਸੌਂਪ ਦਿੱਤੀ ਸੀ।

ਇਹ ਵੀ ਪੜ੍ਹੋ: ਲੋਹੜੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਭੁਲੱਥ ਦੇ 2 ਨੌਜਵਾਨਾਂ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News