ਅੱਜ ਮਹਾਨਗਰ ਜਲੰਧਰ ’ਚ ਖੁੱਲ੍ਹਣਗੇ 53 ਨਵੇਂ ਸ਼ਰਾਬ ਦੇ ਠੇਕੇ, 15 ਫ਼ੀਸਦੀ ਕੀਮਤਾਂ ਘਟੀਆਂ

07/08/2022 12:54:17 PM

ਜਲੰਧਰ (ਪੁਨੀਤ)– ਜਲੰਧਰ ਜ਼ਿਲ੍ਹੇ ਵਿਚ ਬਣਾਏ ਗਏ 20 ਗਰੁੱਪਾਂ ਵਿਚੋਂ 15 ਲਈ ਟੈਂਡਰ ਪਹਿਲਾਂ ਹੀ ਸਫ਼ਲ ਹੋ ਚੁੱਕਾ ਹੈ ਅਤੇ ਵੀਰਵਾਰ 3 ਨਵੇਂ ਗਰੁੱਪਾਂ ਲਈ ਆਏ ਟੈਂਡਰ ਨੂੰ ਸਫ਼ਲ ਕਰਾਰ ਦਿੱਤਾ ਗਿਆ। ਇਸ ਤਹਿਤ ਮਹਾਨਗਰ ਵਿਚ ਹੁਣ 18 ਗਰੁੱਪਾਂ ਦੇ ਟੈਂਡਰਾਂ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਐਕਸਾਈਜ਼ ਮਹਿਕਮੇ ਵੱਲੋਂ ਨਵੇਂ ਪ੍ਰਾਪਤ ਹੋਏ 3 ਟੈਂਡਰਾਂ ਲਈ ਲਾਇਸੈਂਸ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤਹਿਤ ਸ਼ੁੱਕਰਵਾਰ ਨੂੰ ਮਹਾਨਗਰ ’ਚ 53 ਨਵੇਂ ਠੇਕੇ ਖੁੱਲ੍ਹ ਜਾਣਗੇ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਲਿਆਂਦੀ ਗਈ ਨਵੀਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਠੇਕੇਦਾਰਾਂ ਦਾ ਰੁਝਾਨ ਮਿਲਿਆ-ਜੁਲਿਆ ਰਹਿਣ ਕਰਕੇ ਮਹਿਕਮੇ ਨੇ ਗਰੁੱਪਾਂ ਦੀਆਂ ਕੀਮਤਾਂ 15 ਫ਼ੀਸਦੀ ਤੱਕ ਘਟਾ ਦਿੱਤੀਆਂ ਹਨ। 28 ਜੂਨ ਨੂੰ ਕੀਮਤਾਂ ਘਟਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ 3 ਵਾਰ 5-5 ਫ਼ੀਸਦੀ ਕੀਮਤਾਂ ਘਟਾਈਆਂ ਗਈਆਂ। ਇਸ ਤਹਿਤ ਸ਼ੁਰੂਆਤ ਵਿਚ ਗਰੁੱਪ ਲੈਣ ਵਾਲੇ ਠੇਕੇਦਾਰਾਂ ਨੂੰ ਘਟੀ ਕੀਮਤ ਦਾ ਲਾਭ ਨਹੀਂ ਮਿਲ ਸਕਿਆ।

ਸਰਕਾਰੀ ਠੇਕਿਆਂ ਦੀ ਸਾਈਟ ਲਈ ਹੁਣ 6 ਠੇਕੇ ਖੋਲ੍ਹਣ ’ਤੇ ਮਹਿਕਮੇ ਵੱਲੋਂ ਫੋਕਸ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਬਾਕੀ ਬਚੇ 2 ਗਰੁੱਪ ਸ਼ਾਮਲ ਹਨ, ਜਿਨ੍ਹਾਂ ਵਿਚ ਮਾਡਲ ਟਾਊਨ ਗਰੁੱਪ ਦੇ 17 ਅਤੇ ਲੈਦਰ ਕੰਪਲੈਕਸ ਗਰੁੱਪ ਦੇ 25 ਠੇਕੇ ਖੋਲ੍ਹਣ ਦੀ ਵਿਵਸਥਾ ਹੈ। ਮਹਿਕਮੇ ਵੱਲੋਂ ਇਨ੍ਹਾਂ 2 ਗਰੁੱਪਾਂ ’ਚ ਸ਼ੁਰੂਆਤੀ ਦੌਰ ਵਿਚ 6 ਠੇਕੇ ਖੋਲ੍ਹੇ ਜਾਣਗੇ। ਮਾਰਕਫੈੱਡ ਨਾਲ ਮਿਲ ਕੇ ਮਹਿਕਮੇ ਵੱਲੋਂ ਠੇਕੇ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰੀ ਠੇਕੇ ਖੋਲ੍ਹਣ ਨੂੰ ਲੈ ਕੇ ਮਹਿਕਮੇ ਨੂੰ ਮੈਨਪਾਵਰ ਦੀ ਸਮੱਸਿਆ ਪੇਸ਼ ਆ ਰਹੀ ਸੀ ਪਰ ਹੁਣ 18 ਗਰੁੱਪ ਸੇਲ ਹੋ ਜਾਣ ਕਾਰਨ ਮਹਿਕਮੇ ਨੂੰ ਬਾਕੀ ਬਚੇ 2 ਗਰੁੱਪਾਂ ਲਈ 6 ਠੇਕੇ ਖੋਲ੍ਹਣ ਵਾਸਤੇ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਐਕਸਾਈਜ਼ ਮਹਿਕਮੇ ਦੀ ਨਿਗਰਾਨੀ ਵਿਚ ਮਾਰਕਫੈੱਡ ਦੇ ਕਰਮਚਾਰੀਆਂ ਨੂੰ ਠੇਕਿਆਂ ’ਤੇ ਤਾਇਨਾਤ ਕਰਕੇ ਸਰਕਾਰੀ ਠੇਕਿਆਂ ’ਤੇ ਸ਼ਰਾਬ ਵੇਚੀ ਜਾਵੇਗੀ।

ਇਹ ਵੀ ਪੜ੍ਹੋ: CM ਮਾਨ ਦੇ ਵਿਆਹ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਕੁਝ ਇਸ ਤਰ੍ਹਾਂ ਦਿੱਤਾ ਗਿਆ ਸਨਮਾਨ

ਵੀਰਵਾਰ 3 ਗਰੁੱਪਾਂ ਲਈ ਆਏ ਟੈਂਡਰ ਨੂੰ ਸ਼ਾਮੀਂ ਅਪਰੂਵਲ ਦੇ ਕੇ ਠੇਕੇ ਖੋਲ੍ਹਣ ਦਾ ਲਾਇਸੈਂਸ ਜਾਰੀ ਕਰ ਦਿੱਤਾ ਗਿਆ। ਇਸ ਵਿਚ ਫੋਕਲ ਪੁਆਇੰਟ ਗਰੁੱਪ ਦੇ 17, ਸੋਢਲ ਗਰੁੱਪ ਦੇ 19 ਅਤੇ ਬੱਸ ਸਟੈਂਡ ਗਰੁੱਪ ਦੇ 17 ਠੇਕੇ ਸ਼ਾਮਲ ਹਨ। ਠੇਕੇਦਾਰਾਂ ਵੱਲੋਂ 53 ਠੇਕੇ ਖੋਲ੍ਹਣ ਦੀ ਪ੍ਰਕਿਰਿਆ ਲਾਇਸੈਂਸ ਜਾਰੀ ਹੋਣ ਦੇ ਤੁਰੰਤ ਬਾਅਦ ਸ਼ੁਰੂ ਕਰ ਦਿੱਤੀ ਗਈ। ਠੇਕੇਦਾਰਾਂ ਕੋਲ ਆਪਣੀ ਮਰਜ਼ੀ ਦੇ ਸਥਾਨ ’ਤੇ ਠੇਕੇ ਖੋਲ੍ਹਣ ਦੀ ਵਿਵਸਥਾ ਹੈ ਪਰ ਅਜੇ ਜਿਹੜੀ ਜਾਣਕਾਰੀ ਇਕੱਤਰ ਹੋਈ ਹੈ, ਉਸ ਮੁਤਾਬਕ ਗਰੁੱਪਾਂ ਨਾਲ ਸਬੰਧਤ ਵਧੇਰੇ ਪੁਰਾਣੀਆਂ ਦੁਕਾਨਾਂ ਵਿਚ ਵੀ ਠੇਕੇ ਖੁੱਲ੍ਹਣ ਜਾ ਰਹੇ ਹਨ। ਕੁਝ ਦੁਕਾਨਾਂ ਵਿਚ ਫੇਰਬਦਲ ਹੋਣ ਦੀ ਸੰਭਾਵਨਾ ਹੈ।

PunjabKesari

ਜ਼ਿਲ੍ਹੇ ਵਿਚ ਕੁੱਲ 640 ਠੇਕੇ ਖੋਲ੍ਹੇ ਜਾਣ ਦੀ ਵਿਵਸਥਾ ਹੈ, ਜਿਸ ਵਿਚੋਂ ਦਿਹਾਤੀ ਦੇ 7 ਗਰੁੱਪ ਪਹਿਲਾਂ ਹੀ ਵਿਕ ਚੁੱਕੇ ਹਨ ਅਤੇ ਇਸ ਅਧੀਨ 358 ਠੇਕਿਆਂ ’ਤੇ ਸ਼ਰਾਬ ਦੀ ਵਿਕਰੀ ਹੋ ਰਹੀ ਹੈ। ਇਸੇ ਲੜੀ ਵਿਚ ਮਹਾਨਗਰ ਵਿਚ ਹੁਣ 53 ਠੇਕੇ ਖੁੱਲ੍ਹਣੇ ਬਾਕੀ ਹਨ। ਮਹਿਕਮੇ ਵੱਲੋਂ ਬਾਕੀ ਬਚੇ 2 ਗਰੁੱਪਾਂ ਲਈ ਸ਼ੁੱਕਰਵਾਰ ਸ਼ਾਮ ਤੱਕ ਟੈਂਡਰ ਭਰਨ ਦਾ ਇਕ ਹੋਰ ਮੌਕਾ ਦੇ ਦਿੱਤਾ ਗਿਆ ਹੈ। ਇਸ ਲੜੀ ਵਿਚ ਮਹਾਨਗਰ ਵਿਖੇ ਹੁਣ 53 ਠੇਕੇ ਖੁੱਲ੍ਹਣੇ ਬਾਕੀ ਹਨ। ਮਹਿਕਮੇ ਵੱਲੋਂ ਬਾਕੀ ਬਚੇ 2 ਗਰੁੱਪਾਂ ਲਈ ਸ਼ੁੱਕਰਵਾਰ ਸ਼ਾਮ ਤੱਕ ਟੈਂਡਰ ਭਰਨ ਦਾ ਇਕ ਹੋਰ ਮੌਕਾ ਦੇ ਦਿੱਤਾ ਗਿਆ ਹੈ ਅਤੇ ਕੀਮਤਾਂ ਵਿਚ ਕਿਸੇ ਤਰ੍ਹਾਂ ਦੀ ਕਟੌਤੀ ਨਹੀਂ ਕੀਤੀ ਗਈ। ਠੇਕੇਦਾਰਾਂ ਨੂੰ ਵੀਰਵਾਰ ਵੀ ਕੀਮਤ ਘਟਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋ ਸਕਿਆ। ਸ਼ਹਿਰ ਦੇ ਜਿਹੜੇ ਗਰੁੱਪਾਂ ਲਈ ਟੈਂਡਰ ਸਫ਼ਲ ਹੋਏ ਹਨ, ਉਨ੍ਹਾਂ ਵਿਚੋਂ ਕਈ ਗਰੁੱਪਾਂ ਦੇ ਬਾਕੀ ਬਚੇ ਠੇਕੇ ਅਜੇ ਵੀ ਖੁੱਲ੍ਹ ਰਹੇ ਹਨ।

ਇਹ ਵੀ ਪੜ੍ਹੋ: ਬੇਅਦਬੀ ਮਾਮਲੇ ’ਤੇ ਆਇਆ ਵੱਡਾ ਫ਼ੈਸਲਾ, ਅਦਾਲਤ ਨੇ 3 ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ

ਕਈ ਠੇਕਿਆਂ ਤੋਂ ਗਾਇਬ ਹੋਈ ਰੇਟ ਲਿਸਟ ਨਾਲ ਖ਼ਪਤਕਾਰਾਂ ’ਚ ਭੰਬਲਭੂਸਾ
ਠੇਕਿਆਂ ਦੇ ਟੈਂਡਰ ਸਫ਼ਲ ਹੋਣ ਤੋਂ ਬਾਅਦ ਜਿਹੜੀ ਪਹਿਲੀ ਰੇਟ ਲਿਸਟ ਬਣਾਈ ਗਈ ਸੀ, ਉਸ ਨੂੰ ਠੇਕਿਆਂ ਦੇ ਫਰੰਟ ’ਤੇ ਲਾ ਕੇ ਖਪਤਕਾਰਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਸੀ। ਇਸ ਲਿਸਟ ਮੁਤਾਬਕ ਪਿਛਲੀ ਵਾਰ ਵਿਕਣ ਵਾਲੀ ਸ਼ਰਾਬ ਦੀਆਂ ਕੀਮਤਾਂ ਵਿਚ 30 ਤੋਂ 40 ਫੀਸਦੀ ਕਟੌਤੀ ਸਾਹਮਣੇ ਆਈ ਸੀ ਪਰ ਹੁਣ ਕਈ ਠੇਕੇਦਾਰਾਂ ਵੱਲੋਂ ਮਨਮਰਜ਼ੀ ਦੇ ਰੇਟ ਵਸੂਲੇ ਜਾ ਰਹੇ ਹਨ। ਉਥੇ ਹੀ, ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਠੇਕਿਆਂ ਤੋਂ ਰੇਟ ਲਿਸਟ ਗਾਇਬ ਹੋ ਚੁੱਕੀ ਹੈ। ਇਸ ਕਾਰਨ ਖ਼ਪਤਕਾਰਾਂ ਵਿਚ ਭੰਬਲਭੂਸੇ ਵਾਲੀ ਹਾਲਤ ਬਣੀ ਹੋਈ ਹੈ। ਕਈ ਠੇਕਿਆਂ ’ਤੇ ਜਿਹੜੀ ਬੋਤਲ 500 ਰੁਪਏ ਵਿਚ ਮਿਲ ਰਹੀ ਹੈ, ਉਥੇ ਹੀ ਕਈ ਥਾਵਾਂ ’ਤੇ ਇਸ ਦੇ 620 ਰੁਪਏ ਵਸੂਲੇ ਜਾ ਰਹੇ ਹਨ।

ਇਹ ਵੀ ਪੜ੍ਹੋ:ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News