ਸ਼ਹਿਰ ਦੇ 3 ਹੋਰ ਵਿਅਕਤੀਆਂ ''ਚ ਸਵਾਈਨ ਫਲੂ ਦੀ ਪੁਸ਼ਟੀ

Thursday, Aug 03, 2017 - 08:03 AM (IST)

ਸ਼ਹਿਰ ਦੇ 3 ਹੋਰ ਵਿਅਕਤੀਆਂ ''ਚ ਸਵਾਈਨ ਫਲੂ ਦੀ ਪੁਸ਼ਟੀ

ਚੰਡੀਗੜ੍ਹ  (ਪਾਲ) - ਦੋ ਦਿਨਾਂ 'ਚ ਸ਼ਹਿਰ 'ਚ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ 13 ਤੋਂ ਵਧ ਕੇ 17 ਤਕ ਪਹੁੰਚ ਗਈ ਹੈ। ਬੁੱਧਵਾਰ ਨੂੰ ਸਿਹਤ ਵਿਭਾਗ ਨੇ ਸਵਾਈਨ ਫਲੂ ਦੇ 3 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ 'ਚ ਇਕ 35 ਸਾਲਾ ਮਰੀਜ਼ ਸੈਕਟਰ-24 ਦਾ ਰਹਿਣ ਵਾਲਾ ਹੈ, ਜਦੋਂਕਿ ਦੂਜਾ 44 ਸਾਲਾ ਮਰੀਜ਼ ਸੈਕਟਰ-18 ਦਾ ਨਿਵਾਸੀ ਹੈ। ਉਥੇ ਹੀ ਸੈਕਟਰ-52 'ਚ ਰਹਿਣ ਵਾਲੀ 35 ਸਾਲਾ ਇਕ ਔਰਤ 'ਚ ਵੀ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ।  ਫਿਲਹਾਲ ਤਿੰਨੋਂ ਮਰੀਜ਼ ਆਬਜ਼ਰਵੇਸ਼ਨ 'ਚ ਹਨ, ਜਿਨ੍ਹਾਂ 'ਚੋਂ 2 ਜੀ. ਐੱਮ. ਐੱਸ. ਐੱਚ. 16 ਤੇ 1 ਮਰੀਜ਼ ਜੀ. ਐੱਮ. ਸੀ. ਐੱਚ. 32 'ਚ ਭਰਤੀ ਹੈ। ਮਲੇਰੀਆ ਵਿਭਾਗ ਦੇ ਨੋਡਲ ਅਫਸਰ ਡਾ. ਗੌਰਵ ਅਗਰਵਾਲ ਅਨੁਸਾਰ ਤਿੰਨਾਂ ਮਰੀਜ਼ਾਂ ਦੀ ਹਾਲਤ ਠੀਕ ਹੈ।
ਫੋਗਿੰਗ ਪ੍ਰੋਗਰਾਮ ਸ਼ੁਰੂ
ਸ਼ਹਿਰ 'ਚ ਸਵਾਈਨ ਫਲੂ ਤੇ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਨੇ ਬੁੱਧਵਾਰ ਤੋਂ ਸ਼ਹਿਰ 'ਚ ਫੋਗਿੰਗ ਪ੍ਰੋਗਰਾਮ ਦੀ ਵੀ ਸ਼ੁਰੂਆਤ ਕਰ ਦਿੱਤੀ ਹੈ। ਇਸਦੇ ਤਹਿਤ 1 ਤੋਂ 17 ਅਗਸਤ ਤਕ ਸ਼ਹਿਰ 'ਚ ਫੋਗਿੰਗ ਕੀਤੀ ਜਾ ਰਹੀ ਹੈ।


Related News