ਕੈਂਸਰ ਨਾਲ ਹੋਈ ਸੀ ਪਤਨੀ ਦੀ ਮੌਤ, ਸ਼ੁਰੂ ਕੀਤੀ ਮੁਹਿੰਮ ਤਾਂ ਜੋ ਕੋਈ ਹੋਰ ਨਾ ਹੋਵੇ ਪ੍ਰਭਾਵਿਤ
Saturday, Mar 24, 2018 - 07:42 AM (IST)

ਜਲੰਧਰ (ਕਮਲੇਸ਼) - ਕੈਂਸਰ ਕਾਰਨ ਪਤਨੀ ਦੀ ਮੌਤ ਤੋਂ ਬਾਅਦ ਐੱਨ. ਆਰ. ਆਈ. ਅਰਜਿੰਦਰ ਪਾਲ ਸਿੰਘ ਚਾਵਲਾ ਨੇ ਕਿਹਾ ਕਿ ਉਹ ਕੈਂਸਰ ਵਰਗੀ ਬੀਮਾਰੀ ਬਾਰੇ ਸਾਰਿਆਂ ਨੂੰ ਜਾਗੂਰਕ ਕਰਨਗੇ। ਇਸ ਕਾਰਨ ਚਾਵਲਾ ਨੇ 2001 'ਚ ਯੂ. ਕੇ. 'ਚ ਕੈਂਸਰ ਚੈਰੀਟੇਬਲ ਟਰੱਸਟ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਕੋਈ ਹੋਰ ਇਸ ਦਰਦ ਨਾਲ ਨਾ ਗੁਜ਼ਰੇ ਇਸ ਕਾਰਨ ਔਰਤਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਸਟੇਜ 'ਚ ਕੈਂਸਰ ਦਾ ਪਤਾ ਲੱਗਣ 'ਤੇ ਇਸ ਦਾ ਇਲਾਜ ਸੰਭਵ ਹੈ ਅਤੇ 90 ਫੀਸਦੀ ਮਾਮਲਿਆਂ 'ਚ ਮਰੀਜ਼ ਇਸ ਬੀਮਾਰੀ ਤੋਂ ਠੀਕ ਹੋ ਜਾਂਦਾ ਹੈ ਪਰ ਚੌਥੀ ਸਟੇਜ 'ਤੇ ਇਸ ਬੀਮਾਰੀ ਦਾ ਪਤਾ ਲੱਗਣ 'ਤੇ ਠੀਕ ਹੋਣ ਦੀ ਸੰਭਾਵਨਾ ਜ਼ੀਰੋ ਹੋ ਜਾਂਦੀ ਹੈ। ਚਾਵਲਾ ਨੇ ਕਿਹਾ ਕਿ ਉਹ ਅੰਮ੍ਰਿਤਸਰ 'ਚ ਰਿਹਬਿਲਟੈਸ਼ਨ ਸੈਂਟਰ ਖੋਲ੍ਹਣ ਜਾ ਰਹੇ ਹਨ, ਜਿਥੇ ਕੈਂਸਰ ਦੇ ਇਲਾਜ ਤੋਂ ਗੁਜ਼ਰੇ ਲੋਕਾਂ ਨੂੰ ਹੌਸਲਾ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਦਾ ਮਨੋਬਲ ਵਧ ਸਕੇ ਤੇ ਉਨ੍ਹਾਂ 'ਚ ਜਿਊਣ ਦੀ ਲਾਲਸਾ ਕਾਇਮ ਰਹੇ। ਉਨ੍ਹਾਂ ਕਿਹਾ ਕਿ ਉਹ 2011 ਤੋਂ ਆਪਣੇ ਇਸ ਮਕਸਦ 'ਚ ਡਟੇ ਹਨ ਅਤੇ ਹੁਣ ਤੱਕ ਕੈਂਸਰ ਪੀੜਤ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਭਗ 5 ਹਜ਼ਾਰ ਕੈਂਪ ਲਗਾ ਚੁੱਕੇ ਹਨ।