ਜਲੰਧਰ ਸ਼ਹਿਰ ਦੇ ਸਾਰੇ ਹੋਟਲਾਂ, ਹਸਪਤਾਲਾਂ ਤੇ ਸ਼ਾਪਿੰਗ ਮਾਲਜ਼ ਨੂੰ ਲੈ ਕੇ ਨਵੇਂ ਹੁਕਮ ਜਾਰੀ

Thursday, Sep 07, 2023 - 04:05 PM (IST)

ਜਲੰਧਰ (ਖੁਰਾਣਾ)–ਨਗਰ ਨਿਗਮ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਨੇ ਟੈਕਸ ਦੀ ਚੋਰੀ ਕਰਨ ਵਾਲੇ ਸ਼ਹਿਰੀਆਂ ’ਤੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਨਗਰ ਨਿਗਮ ਦੇ ਰੈਵੇਨਿਊ ਨੂੰ ਵਧਾਇਆ ਜਾ ਸਕੇ। ਇਸ ਦੇ ਲਈ ਉਨ੍ਹਾਂ ਨੇ ਨਗਰ ਨਿਗਮ ਦੇ ਸੈਕਰੇਟਰੀ ਵਿਕ੍ਰਾਂਤ ਵਰਮਾ ਦੀ ਸਪੈਸ਼ਲ ਡਿਊਟੀ ਲਗਾਈ ਹੈ ਅਤੇ ਹੁਕਮ ਦਿੱਤੇ ਹਨ ਕਿ ਸ਼ਹਿਰ ਦੇ ਸਾਰੇ ਹੋਟਲਾਂ, ਹਸਪਤਾਲਾਂ ਅਤੇ ਮਾਲਜ਼ ਵੱਲੋਂ ਦਿੱਤੇ ਜਾਂਦੇ ਪ੍ਰਾਪਰਟੀ ਟੈਕਸ ਅਤੇ ਉਥੇ ਲੱਗੇ ਵਾਟਰ ਕੁਨੈਕਸ਼ਨਾਂ ਦੀ ਜਾਂਚ ਕੀਤੀ ਜਾਵੇ।

ਨਿਗਮ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮੁਹਿੰਮ ਤਹਿਤ 4 ਪ੍ਰਾਪਰਟੀਆਂ ਦੀ ਜਾਂਚ ਦੌਰਾਨ ਹੀ ਕਈ ਗੜਬੜੀਆਂ ਸਾਹਮਣੇ ਆਈਆਂ ਹਨ। ਸੈਕਰੇਟਰੀ ਵਿਕ੍ਰਾਂਤ ਵਰਮਾ ਅਤੇ ਨਿਗਮ ਸੁਪਰਿੰਟੈਂਡੈਂਟ ਹਰਪ੍ਰੀਤ ਸਿੰਘ ਵਾਲੀਆ ਦੀ ਹਾਜ਼ਰੀ ਵਿਚ ਕਮਿਸ਼ਨਰ ਡਾ. ਰਿਸ਼ੀਪਾਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿਛਲੇ ਦਿਨੀਂ ਵਿਸ਼ਾਲ ਮੈਗਾ ਮਾਰਟ ਵਾਲੀ ਬਿਲਡਿੰਗ ਦੀ ਜਾਂਚ ਕੀਤੀ ਗਈ, ਜਿੱਥੇ ਸਬਮਰਸੀਬਲ ਪੰਪ ਤਾਂ ਲੱਗਾ ਹੋਇਆ ਹੈ ਪਰ ਉਸ ਦਾ ਰਿਹਾਇਸ਼ੀ ਬਿੱਲ ਨਿਗਮ ਵੱਲੋਂ ਭੇਜਿਆ ਜਾ ਰਿਹਾ ਹੈ। ਹੁਣ ਉਸ ਸਬਮਰਸੀਬਲ ਪੰਪ ਦੀ ਮੋਟਰ ਦੀ ਕਪੈਸਿਟੀ ਦਾ ਪਤਾ ਲਾਉਣ ਅਤੇ ਕਮਰਸ਼ੀਅਲ ਬਿੱਲ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਬਿਲਡਿੰਗ ਦੀ ਪ੍ਰਾਪਰਟੀ ਟੈਕਸ ਰਿਟਰਨ ਸਬੰਧੀ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਸਬੰਧਤ ਬਿਲਡਿੰਗ ਮਾਲਕ ਤੋਂ ਇਸ ਸਬੰਧੀ ਦਸਤਾਵੇਜ਼ ਤਲਬ ਕੀਤੇ ਗਏ ਹਨ। ਇਸੇ ਤਰ੍ਹਾਂ ਵਾਸਲ ਟਾਵਰ ਵਾਲੀ ਬਿਲਡਿੰਗ ਦੇ ਵਾਟਰ ਮੀਟਰ ਕੁਨੈਕਸ਼ਨ ਅਤੇ ਰੈਂਟ ਡੀਡ ਨਾਲ ਸਬੰਧਤ ਦਸਤਾਵੇਜ਼ ਤਲਬ ਕੀਤੇ ਗਏ ਹਨ। ਰਿਤੂ ਵੀਅਰਜ਼ ਵਾਲੀ ਬਿਲਡਿੰਗ ਵਿਚ ਚੱਲ ਰਹੇ ਜਿਮ ਤੋਂ ਵੀ ਰੈਂਟ ਡੀਡ ਮੰਗੀ ਗਈ ਹੈ ਅਤੇ ਉਥੇ ਵਾਟਰ ਕੁਨੈਕਸ਼ਨ ਬਾਰੇ ਵੀ ਦਸਤਾਵੇਜ਼ ਤਲਬ ਕਰ ਲਏ ਗਏ ਹਨ। ਇਸੇ ਚੈਕਿੰਗ ਦੌਰਾਨ ਨਿਊ ਰੂਬੀ ਹਸਪਤਾਲ ਅਤੇ ਨਾਲ ਲੱਗਦੇ ਕੰਪਲੈਕਸ ਨਾਲ ਸਬੰਧਤ ਪ੍ਰਾਪਰਟੀ ਟੈਕਸ ਰਿਟਰਨ ਦੀ ਜਾਂਚ ਕੀਤੀ ਗਈ ਹੈ ਅਤੇ ਸਬਮਰਸੀਬਲ ਪੰਪ ਬਾਰੇ ਰਿਪੋਰਟ ਲਈ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ-  ਐਡੀਸ਼ਨਲ ਸਰਕਲ ਛੱਡਣ ਵਾਲੇ ਪਟਵਾਰੀਆਂ ’ਤੇ ਡਿੱਗੀ ਇਕ ਹੋਰ ਗਾਜ, ਜਾਰੀ ਹੋਏ ਇਹ ਸਖ਼ਤ ਹੁਕਮ

ਜੀ. ਐੱਸ. ਟੀ. ਰਿਕਾਰਡ ਨਾਲ ਮੈਚ ਕੀਤੇ ਜਾਣਗੇ ਕਮਰਸ਼ੀਅਲ ਵਾਟਰ ਕੁਨੈਕਸ਼ਨ
ਨਗਰ ਨਿਗਮ ਕਮਿਸ਼ਨਰ ਡਾ. ਰਿਸ਼ੀਪਾਲ ਅਤੇ ਵਾਟਰ ਸਪਲਾਈ ਸ਼ਾਖਾ ਦੇ ਨਵੇਂ ਸੁਪਰਿੰਟੈਂਡੈਂਟ ਹਰਪ੍ਰੀਤ ਸਿੰਘ ਵਾਲੀਆ ਨੇ ਦੱਸਿਆ ਕਿ ਹਾਲ ਹੀ ਵਿਚ ਜੀ. ਐੱਸ. ਟੀ. ਵਿਭਾਗ ਤੋਂ ਸ਼ਹਿਰ ਦੇ ਕਾਰੋਬਾਰੀਆਂ ਦਾ ਜੋ ਡਾਟਾ ਮੰਗਵਾਇਆ ਗਿਆ ਸੀ, ਉਸ ਹਿਸਾਬ ਨਾਲ ਸ਼ਹਿਰ ਵਿਚ ਲੱਗੇ ਕਮਰਸ਼ੀਅਲ ਵਾਟਰ ਮੀਟਰਾਂ ਨੂੰ ਕ੍ਰਾਸ ਚੈੱਕ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਜੀ. ਐੱਸ. ਟੀ. ਨੰਬਰਧਾਰਕਾਂ ਨੂੰ ਉਨ੍ਹਾਂ ਦੇ ਕੰਪਲੈਕਸ ਵਿਚ ਲੱਗੇ ਵਾਟਰ ਕੁਨੈਕਸ਼ਨ ਸਬੰਧੀ ਨੋਟਿਸ ਭੇਜੇ ਜਾ ਸਕਦੇ ਹਨ ਜਿਵੇਂ ਲਾਇਸੈਂਸ ਬ੍ਰਾਂਚ ਵੱਲੋਂ ਕੀਤਾ ਗਿਆ ਸੀ।

PunjabKesari

ਦਰਜਾ ਚਾਰ ਕਰਮਚਾਰੀਆਂ ਦੀ ਭਰਤੀ ਸਬੰਧੀ ਪ੍ਰਸਤਾਵ ਸਰਕਾਰ ਵੱਲੋਂ ਪਾਸ
ਨਿਗਮ ਯੂਨੀਅਨ ਨੇ ਧੰਨਵਾਦ ਜਤਾਇਆ

ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨਿਗਮ ਵਿਚ 485 ਸਫਾਈ ਕਰਮਚਾਰੀਆਂ, 100 ਸੀਵਰਮੈਨਾਂ ਅਤੇ 100 ਬੇਲਦਾਰਾਂ ਦੀ ਭਰਤੀ ਸਬੰਧੀ ਪ੍ਰਸਤਾਵ ਨੂੰ ਪੰਜਾਬ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਸੈਨੇਟਰੀ ਸੁਪਰਵਾਈਜ਼ਰ ਯੂਨੀਅਨ, ਮਿਊਂਸੀਪਲ ਕਰਮਚਾਰੀ ਦਲ, ਨਿਗਮ ਸਫ਼ਾਈ ਮਜ਼ਦੂਰ ਯੂਨੀਅਨ, ਰਾਸ਼ਟਰੀ ਸਫ਼ਾਈ ਕਰਮਚਾਰੀ ਯੂਨੀਅਨ, ਸੀਵਰਮੈਨ ਇੰਪਲਾਈਜ਼ ਯੂਨੀਅਨ, ਮਿਊਂਸੀਪਲ ਸੀਵਰਮੈਨ ਯੂਨੀਅਨ, ਡਰਾਈਵਰ ਐਂਡ ਟੈਕਨੀਕਲ ਯੂਨੀਅਨ, ਲੇਬਰ ਐਂਡ ਟੈਕਨੀਕਲ ਵਰਕਰ ਯੂਨੀਅਨ, ਸਫਾਈ ਮਜ਼ਦੂਰ ਯੂਨੀਅਨ, ਸਫਾਈ ਮਜ਼ਦੂਰ ਸੰਘ, ਸਫਾਈ ਮਜ਼ਦੂਰ ਏਕਤਾ ਯੂਨੀਅਨ, ਮਨਿਸਟ੍ਰੀਅਲ ਸਟਾਫ ਯੂਨੀਅਨ, ਫਾਇਰ ਬ੍ਰਿਗੇਡ ਯੂਨੀਅਨ ਅਤੇ ਸੇਵਾਦਾਰ ਯੂਨੀਅਨ ਆਦਿ ਵੱਲੋਂ ਇਸ ਮਾਮਲੇ ਵਿਚ ਲੰਮੇ ਸਮੇਂ ਤੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ। ਯੂਨੀਅਨ ਨੇਤਾ ਬੰਟੂ ਸੱਭਰਵਾਲ, ਰਿੰਪੀ ਕਲਿਆਣ ਅਤੇ ਵਿਨੋਦ ਮੱਦੀ ਆਦਿ ਨੇ ਇਹ ਮੰਗ ਮੰਨਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ-  SHO ਨਵਦੀਪ ਸਿੰਘ ਨੂੰ ਡਿਸਮਿਸ ਕਰਨ ਮਗਰੋਂ ਜਸ਼ਨਬੀਰ ਦਾ ਕੀਤਾ ਗਿਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News