ਨੇਤਾ ਜੀ ਸਤਿ ਸ੍ਰੀ ਅਕਾਲ ’ਚ ਫਤਿਹਜੰਗ ਬਾਜਵਾ, ਸੁਣੋ ਬਾਜਵਾ ਪਰਿਵਾਰ ਦੇ ਅਣਸੁਣੇ ਕਿੱਸੇ

Tuesday, Jun 29, 2021 - 05:36 PM (IST)

ਜਲੰਧਰ : ‘ਜਗ ਬਾਣੀ’ ਦੇ ਬਹੁਚਰਚਿਤ ਪ੍ਰੋਗਰਾਮ ਨੇਤਾ ਜੀ ਸਤਿ ਸ੍ਰੀ ਅਕਾਲ ਵਿਚ ਇਸ ਵਾਰ ਕਾਂਗਰਸ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ। ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਜਿੱਥੇ ਬਾਜਵਾ ਕੋਲੋਂ ਤਿੱਖੇ ਸਵਾਲ ਪੁੱਛੇ ਗਏ, ਉਥੇ ਹੀ ਬਾਜਵਾ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਪਰਿਵਾਰ ਦੇ ਅਣਸੁਣੇ ਕਿੱਸੇ ਵੀ ਦਰਸ਼ਕਾਂ ਨਾਲ ਸਾਂਝੇ ਕੀਤੇ। ਬਾਜਵਾ ਨੇ ਆਪਣੇ ਬਚਪਨ ਦੀ ਯਾਦ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਉਹ ਆਪਣੇ ਅੰਮੀ ਤੋਂ ਪੁੱਛਦੇ ਸਨ ਕਿ ਉਨ੍ਹਾਂ ਦਾ ਜਨਮ ਕਿਸਮ ਸਮੇਂ ਹੋਇਆ, ਤਾਂ ਉਹ ਕਹਿੰਦੇ ਸਨ ਕਿ ਬਟਾਲੇ ਤੋਂ ਰੇਲ ਗੱਡੀ ਜਾਂਦੀ ਸੀ ਅਤੇ ਜਦੋਂ ਉਹ ਸੀਟੀਆਂ ਮਾਰਦੀ ਵਾਪਸ ਜਾਂਦੀ ਸੀ, ਉਸ ਸਮੇਂ ਉਹ ਪੈਦਾ ਹੋਏ ਸਨ।

ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ ’ਚ ਅਕਾਲੀ ਆਗੂ ’ਤੇ ਜ਼ਬਰਦਸਤ ਹਮਲਾ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਮਤਲਬ ਅੰਦਾਜਨ ਸਮਾਂ ਕਰੀਬ ਚਾਰ-ਸਵਾ ਚਾਰ ਵਜੇ ਦਾ ਸੀ। ਇਸ ਦੌਰਾਨ ਬਾਜਵਾ ਨੇ ਆਪਣੇ ਕਾਲਜ ਦੇ ਵੀ ਕਿੱਸੇ ਸਾਂਝੇ ਕੀਤੇ। ਜਿਨ੍ਹਾਂ ਤੁਸੀਂ ਖ਼ਬਰ ਵਿਚ ਦਿੱਤੇ ਵੀਡੀਓ ਲਿੰਕ ਰਾਹੀਂ ਸੁਣ ਸਕਦੇ ਹੋ। ਇਸ ਤੋਂ ਇਲਾਵਾ ਬਾਜਵਾ ਦਾ ਪੂਰਾ ਇੰਟਰਵਿਊ ਤੁਸੀਂ ਬੁੱਧਵਾਰ ਸਵੇਰੇ 10 ਵਜੇ ਜਗ ਬਾਣੀ ਦੇ ਫੇਸਬੁੱਕ ਅਤੇ ਯੂ-ਟਿਊਬ ਪੇਜ ’ਤੇ ਵੇਖ ਸਕਦੇ ਹੋ।


author

Gurminder Singh

Content Editor

Related News