ਚੋਰੀ ਦੇ ਮਾਮਲੇ ''ਚ ਪੁਲਸ ਨੇ ਖੋਲ੍ਹੀ ਨੇਪਾਲੀ ਕੁੜੀਆਂ ਦੀ ਪੋਲ

12/21/2019 11:10:04 AM

ਫਤਿਹਗੜ੍ਹ ਸਾਹਿਬ (ਬਿਪਨ) : ਜ਼ਿਲਾ ਫਤਿਹਗੜ੍ਹ ਸਾਹਿਬ ਅਧੀਨ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੇ ਬੀਤੇ ਦਿਨ ਇਕ ਘਰ 'ਚ ਚੋਰੀ ਦੇ ਮਾਮਲੇ 'ਚ 2 ਨੇਪਾਲੀ ਕੁੜੀਆਂ ਦੀ ਪੋਲ ਖੋਲ੍ਹਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇੱਥੇ ਸੁਭਾਸ਼ ਨਗਰ ਇਲਾਕੇ 'ਚ 18 ਦਸੰਬਰ ਨੂੰ ਇਕ ਘਰ 'ਚ ਵੱਡੀ ਗਿਣਤੀ 'ਚ ਗਹਿਣੇ, ਲੱਖਾਂ ਦੀ ਨਕਦੀ, ਜ਼ਮੀਨ ਦੀਆਂ ਰਜਿਸਟਰੀਆਂ ਦੀ ਚੋਰੀ ਹੋਈ ਸੀ, ਜਿਸ ਤੋਂ ਬਾਅਦ ਅੰਜਨਾ ਗੋਇਲ ਨਾਂ ਦੀ ਔਰਤ ਵਲੋਂ ਇਸ ਸਬੰਧੀ ਸ਼ਿਕਾਇਤ ਦਰਜ ਕਰਾਈ ਗਈ ਸੀ।

ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅੰਜਨਾ ਗੋਇਲ ਦੇ ਕਰੀਬੀਆਂ ਤੋਂ ਪੁੱਛਗਿੱਛ ਕੀਤੀ ਅਤੇ ਘਰ 'ਚ ਕੰਮ ਕਰਨ ਵਾਲੀਆਂ ਦੋ ਨੇਪਾਲੀ ਕੁੜੀਆਂ ਗੀਤਾ ਅਤੇ ਈਸ਼ਾ ਬਾਰੇ ਵੀ ਛਾਣਬੀਣ ਕੀਤੀ। ਪੁਲਸ ਨੇ ਇਸ ਚੋਰੀ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋਵੇਂ ਨੇਪਾਲੀ ਕੁੜੀਆਂ ਨੂੰ ਖਰੜ ਦੀ ਸ਼ਿਵਾਲਿਕ ਸਿਟੀ ਤੋਂ ਗ੍ਰਿਫਤਾਰ ਕਰ ਲਿਆ ਹੈ। ਕੁੜੀਆਂ ਦੀ ਨਿਸ਼ਾਨਦੇਹੀ 'ਤੇ ਪੁਲਸ ਵਲੋਂ ਘਰ 'ਚੋਂ ਚੋਰੀ ਹੋਏ 4 ਲੱਖ, 4 ਹਜ਼ਾਰ ਰੁਪਏ, ਚਾਂਦੀ ਦੇ ਗਹਿਣੇ ਆਦਿ ਵੀ ਬਰਾਮਦ ਕਰ ਲਏ ਗਏ ਹਨ। ਫਿਲਹਾਲ ਪੁਲਸ ਵਲੋਂ ਕੁੜੀਆਂ ਦਾ ਰਿਮਾਂਡ ਲੈ ਕੇ ਇਸ ਮਾਮਲੇ ਸਬੰਧੀ ਹੋਰ ਪੁੱਛਗਿਛ ਕੀਤੀ ਜਾਵੇਗੀ।


Babita

Content Editor

Related News