ਮਹਿਲਾ ਡਰੱਗ ਇੰਸਪੈਕਟਰ ਨੂੰ ਕਤਲ ਕਰਨ ਵਾਲੇ ਦੀ ਪਤਨੀ ਆਈ ਸਾਹਮਣੇ, ਦਿੱਤਾ ਵੱਡਾ ਬਿਆਨ (ਤਸਵੀਰਾਂ)

Monday, Apr 01, 2019 - 06:25 PM (IST)

ਮਹਿਲਾ ਡਰੱਗ ਇੰਸਪੈਕਟਰ ਨੂੰ ਕਤਲ ਕਰਨ ਵਾਲੇ ਦੀ ਪਤਨੀ ਆਈ ਸਾਹਮਣੇ, ਦਿੱਤਾ ਵੱਡਾ ਬਿਆਨ (ਤਸਵੀਰਾਂ)

ਮੋਰਿੰਡਾ (ਸੱਜਣ ਸੈਣੀ)— ਡਰੱਗਜ਼ ਲਾਇਸੈਂਸਿੰਗ ਅਥਾਰਿਟੀ ਦੀ ਮਹਿਲਾ ਅਧਿਕਾਰੀ ਡਾਕਟਰ ਨੇਹਾ ਸ਼ੋਰੀ ਦੇ ਕਤਲ ਕਰਨ ਦੇ ਮਾਮਲੇ 'ਚ ਕਾਤਲ ਬਲਵਿੰਦਰ ਸਿੰਘ ਦੀ ਪਤਨੀ ਨੇ ਮੀਡੀਆ ਸਾਹਮਣੇ ਆ ਕੇ ਕਈ ਵੱਡੇ ਖੁਲਾਸੇ ਕੀਤੇ ਹਨ। ਬਲਵਿੰਦਰ ਸਿੰਘ ਦੀ ਪਤਨੀ ਦਰਸ਼ਨ ਕੌਰ ਨੇ ਦੱਸਿਆ ਕਿ ਬਲਵਿੰਦਰ ਸਿੰਘ ਇਕ ਸ਼ਾਂਤ ਸੁਭਾਅ ਦਾ ਵਿਅਕਤੀ ਸੀ ਅਤੇ ਉਸ ਨੇ ਕਦੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ ਸੀ। ਇਸ ਸਬੰਧੀ ਬਲਵਿੰਦਰ ਸਿੰਘ ਦੀ ਪਤਨੀ ਦਰਸ਼ਨ ਕੌਰ ਨੇ ਕਿਹਾ ਕਿ ਬਲਵਿੰਦਰ ਸਿੰਘ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਸਬੰਧੀ ਜ਼ਿੰਮੇਵਾਰੀ ਨਿਭਾਅ ਰਿਹਾ ਸੀ ਅਤੇ ਉਹ ਕਦੇ ਕਿਸੇ ਨਾਲ ਕੋਈ ਫਾਲਤੂ ਗੱਲ ਨਹੀਂ ਸੀ ਕਰਦਾ। 

PunjabKesari
ਬਲਵਿੰਦਰ ਸਿੰਘ ਬਾਰੇ ਖੁਲਾਸੇ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਬਾਰੇ ਸ਼ਹਿਰ 'ਚ ਕਿਸੇ ਵੀ ਵਿਅਕਤੀ ਤੋਂ ਪੁੱਛਿਆ ਜਾ ਸਕਦਾ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਦਾ ਕਿਸੇ ਡਰੱਗ ਮਾਫੀਆ ਨਾਲ ਕੋਈ ਸੰਬੰਧ ਹੋ ਹੀ ਨਹੀਂ ਸਕਦਾ ਅਤੇ ਇਹ ਵੀ ਕਿਹਾ ਕਿ ਉਸ ਦਾ ਪਰਿਵਾਰ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਕਿਸੇ ਦਾ ਕਤਲ ਕਰ ਸਕਦਾ ਹੈ ।

PunjabKesari 
ਕਤਲ ਕਰਨ ਵਾਲਾ ਚਲਾਉਂਦਾ ਸੀ ਕਲੀਨਿਕ
ਬਲਵਿੰਦਰ ਕੌਰ ਦੀ ਪਤਨੀ ਨੇ ਕਿਹਾ ਕਿ ਮੈਡੀਕਲ ਸਟੋਰ ਦਾ ਸੀਲ ਹੋ ਜਾਣ ਤੋਂ ਬਾਅਦ ਉਸ ਨੇ ਬੀ. ਏ. ਐੱਮ. ਐੱਸ. ਦੀ ਡਿਗਰੀ ਹਾਸਲ ਕੀਤੀ ਸੀ ਅਤੇ ਆਪਣਾ ਕਲੀਨਿਕ ਖੋਲ੍ਹਿਆ ਸੀ। ਉਸ ਨੇ ਕਿਹਾ ਕਿ ਕਲੀਨਿਕ ਦੇ ਨਾਲ ਉਸ ਨੇ ਵੀ ਆਪਣੀ ਬੁਟੀਕ ਦੀ ਦੁਕਾਨ ਖੋਲ੍ਹੀ ਹੋਈ ਸੀ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਠੀਕ ਚੱਲ ਰਿਹਾ ਸੀ ਪਰ ਹੁਣ ਕੁਝ ਸਮੇਂ ਤੋਂ ਕੰਮ ਘੱਟ ਹੋਣ ਕਾਰਨ ਉਸ ਨੇ ਇਕ ਨਿੱਜੀ ਹਸਪਤਾਲ 'ਚ ਨੌਕਰੀ ਕਰ ਲਈ ਸੀ। ਉਸ ਨੇ ਕਿਹਾ ਕਿ ਉਸ ਨੇ 2009-10 ਤੋਂ ਬਾਅਦ ਕਦੇ ਵੀ ਬਲਵਿੰਦਰ ਸਿੰਘ ਤੋਂ ਡਾਕਟਰ ਨੇਹਾ ਸ਼ੋਰੀ ਦਾ ਜ਼ਿਕਰ ਨਹੀਂ ਸੁਣਿਆ ਅਤੇ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਉਸ ਕੋਲ ਲਾਇਸੈਂਸੀ ਜਾਂ ਬਿਨਾਂ ਲਾਇਸੈਂਸੀ ਪਿਸਤੌਲ ਹੋਣ ਦੀ ਵੀ ਕੋਈ ਜਾਣਕਾਰੀ ਨਹੀਂ ਸੀ। 

PunjabKesari
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ ਨੇਹਾ ਜਦੋਂ ਖਰੜ੍ਹ ਸਥਿਤ ਆਪਣੇ ਦਫਤਰ 'ਚ ਮੌਜੂਦ ਸੀ ਤਾਂ ਬਲਵਿੰਦਰ ਸਿੰਘ ਨੇ ਉਸ ਦੇ ਦਫਤਰ 'ਚ ਦਾਖਲ ਹੋ ਕੇ .32 ਬੋਰ ਲਾਇਸੈਂਸੀ ਰਿਵਾਲਵਰ ਦੇ ਨਾਲ ਨੇਹਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਨੇਹਾ ਦਾ ਕਤਲ ਕਰਨ ਤੋਂ ਬਾਅਦ ਬਲਵਿੰਦਰ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਦੱਸਣਯੋਗ ਹੈ ਕਿ ਇਕ ਪਾਸੇ ਜਿੱਥੇ ਡਾਕਟਰ ਨੇਹਾ ਸ਼ੋਰੀ ਦੀ ਇਕ ਸਾਲਾ ਬੇਟੀ ਆਪਣੀ ਮਾਂ ਤੋਂ ਵਾਂਝੀ ਹੋ ਗਈ ਹੈ, ਉਥੇ ਹੀ ਦੂਜੇ ਪਾਸੇ ਗੋਲੀ ਚਲਾਉਣ ਵਾਲੇ ਬਲਵਿੰਦਰ ਸਿੰਘ ਦੀ ਪਤਨੀ ਤੋਂ ਇਲਾਵਾ ਦੋ ਲੜਕੀਆਂ ਅਤੇ ਇਕ ਲੜਕੇ ਦੇ ਸਿਰ ਤੋਂ ਵੀ ਪਿਤਾ ਦਾ ਸਾਇਆ ਉੱਠ ਗਿਆ ਹੈ।


author

shivani attri

Content Editor

Related News