ਕਤਲ ਕੀਤੀ ਨੇਹਾ ਸ਼ੋਰੀ ਦਾ ਪਰਿਵਾਰ ਬੋਲਿਆ, ''ਡਰੱਗ ਮਾਫੀਆ ਨੇ ਮਰਵਾਈ ਬੇਟੀ''

01/30/2020 4:20:26 PM

ਚੰਡੀਗੜ੍ਹ (ਹਾਂਡਾ) : ਖਰੜ 'ਚ ਡਰੱਗ ਮਾਫੀਆ ਦਾ ਸ਼ਿਕਾਰ ਬਣੀ ਮਹਿਲਾ ਡਰੱਗ ਅਧਿਕਾਰੀ ਨੇਹਾ ਸ਼ੋਰੀ ਦੇ ਕਤਲ ਦੀ ਪੁਲਸ ਜਾਂਚ ਰਿਪੋਰਟ ਅਤੇ ਵਿਸ਼ੇਸ਼ ਜਾਂਚ ਟੀਮ ਦੀ ਕੈਂਸਲੇਸ਼ਨ ਰਿਪੋਰਟ ਦੀਆਂ ਕਾਪੀਆਂ ਮਾਪਿਆਂ ਨੂੰ ਦਿੱਤੀਆਂ ਜਾਣ। ਜਾਂਚ 'ਚ ਲਾਪਰਵਾਹੀ ਖਿਲਾਫ ਪਿਤਾ ਕੈਪਟਨ ਕੈਲਾਸ਼ ਕੁਮਾਰ ਸ਼ੋਰੀ ਦੀ ਮੰਗ 'ਤੇ ਜਸਟਿਸ ਹਰਨਰੇਸ਼ ਸਿੰਘ ਗਿੱਲ ਦੀ ਬੈਂਚ ਨੇ ਕਿਹਾ ਕਿ ਪਟੀਸ਼ਨਰ ਦੀ ਅਰਜ਼ੀ 'ਤੇ ਪੁਲਸ ਜਾਂਚ ਤੇ ਕੈਂਸਲੇਸ਼ਨ ਰਿਪੋਰਟ ਦੀ ਕਾਪੀ ਦਿੱਤੀ ਜਾਵੇ।

ਪਟੀਸ਼ਨਰ ਦੇ ਵਕੀਲ ਬੀ. ਡੀ. ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਮਾਮਲੇ 'ਚ ਡਰੱਗਜ਼ ਵਿਭਾਗ ਦੇ ਸ਼ਿਕਾਇਤ ਕਰਤਾ ਕਰਮਚਾਰੀ 'ਤੇ ਦਬਾਅ ਬਣਾ ਕੇ ਸ਼ਿਕਾਇਤ ਵਾਪਸ ਲੈਣ 'ਤੇ ਰਾਜ਼ੀ ਕੀਤਾ। ਮੋਹਾਲੀ ਦੇ ਸੀ.  ਜੇ. ਐੱਮ. ਕੋਰਟ 'ਚ ਕੈਂਸਲੇਸ਼ਨ ਦੀ ਕਾਰਵਾਈ ਲਈ ਅਪਲਾਈ ਕੀਤਾ ਗਿਆ ਹੈ। ਅਦਾਲਤ ਨੇ ਪੰਜਾਬ ਸਰਕਾਰ ਦੇ ਵਕੀਲ ਤੋਂ ਪਟੀਸ਼ਨਰ ਨੂੰ ਜਾਂਚ ਰਿਪੋਰਟ ਅਤੇ ਕੈਂਸਲੇਸ਼ਨ ਰਿਪੋਰਟ ਦੀ ਕਾਪਮੀ ਦੇਣ 'ਤੇ ਜਵਾਬ ਮੰਗਿਆ, ਜਿਸ 'ਤੇ ਕਿਹਾ ਕਿ ਸਰਕਾਰ ਪਟੀਸ਼ਨਰ ਤੋਂ ਅਰਜ਼ੀ 'ਤੇ ਰਿਪੋਰਟ ਦੇਣ ਨੂੰ ਤਿਆਰ ਹੈ।

ਕੋਰਟ ਨੂੰ ਦੱਸਿਆ ਜਿਸ ਵਿਅਕਤੀ 'ਤੇ ਨੇਹਾ ਦੇ ਕਤਲ ਦਾ ਦੋਸ਼ੀ ਸੀ, ਉਸ ਦੀ ਮੌਤ ਹੋ ਚੁੱਕੀ ਹੈ, ਇਸ ਲਈ ਐੱਫ. ਆਈ. ਆਰ. ਰੱਦ ਕੀਤੇ ਜਾਣ ਦੀ ਕਾਰਵਾਈ ਕੀਤੀ ਗਈ ਹੈ। ਪਟੀਸ਼ਨਰ ਪੱਖ ਦਾ ਕਹਿਣਾ ਹੈ ਕਿ ਮੁਲਜ਼ਮ ਇਕ ਨਹੀਂ, ਸਗੋਂ ਡਰੱਗ ਮਾਫੀਆ ਨਾਲ ਜੁੜੇ ਕਈ ਲੋਕ ਹਨ, ਜਿਸ ਦੀ ਜਾਂਚ ਨਿਰਪੱਖ ਰੂਪ 'ਚ ਨਹੀਂ ਹੋਈ। ਅਦਾਲਤ ਨੇ ਸੁਣਵਾਈ ਨੂੰ 20 ਮਾਰਚ ਤੱਕ ਮੁਲਤਵੀ ਕਰ ਦਿੱਤਾ।


Babita

Content Editor

Related News