ਮਸ਼ਹੂਰ ਬਾਲੀਵੁੱਡ ਸਟਾਰ ਲਈ ਪੰਜਾਬੀ ਕੁੜੀ ਦੀ 20 ਸਾਲਾਂ ਦੀ ਦੀਵਾਨਗੀ ਦੇਖ ਹਰ ਕੋਈ ਹੈਰਾਨ (ਵੀਡੀਓ)

Thursday, Sep 10, 2015 - 01:26 PM (IST)

 ਮਸ਼ਹੂਰ ਬਾਲੀਵੁੱਡ ਸਟਾਰ ਲਈ ਪੰਜਾਬੀ ਕੁੜੀ ਦੀ 20 ਸਾਲਾਂ ਦੀ ਦੀਵਾਨਗੀ ਦੇਖ ਹਰ ਕੋਈ ਹੈਰਾਨ (ਵੀਡੀਓ)

ਜਲੰਧਰ (ਚਿਰਾਗ)-ਦੁਨੀਆ ਦੀਆਂ ਮਸ਼ਹੂਰ ਹਸਤੀਆਂ ਦਾ ਦੀਵਾਨਾ ਕੌਣ ਨਹੀਂ ਹੁੰਦਾ ਇਨ੍ਹਾਂ ਹਸਤੀਆਂ ਦੀ ਦੀਵਾਨਗੀ ਕਈ ਲੋਕਾਂ ਦੇ ਇੰਝ ਸਿਰ ਚੜ੍ਹ ਕੇ ਬੋਲਦੀ ਹੈ ਕਿ ਦੇਖਣ ਵਾਲਾ ਵੀ ਹੈਰਾਨ ਰਹਿ ਜਾਂਦਾ ਹੈ। ਕੁਝ ਇਸੇ ਤਰ੍ਹਾਂ ਦੀ ਦੀਵਾਨਗੀ ਪਾਲ ਰੱਖੀ ਹੈ ਜਲੰਧਰ ਦੀ ਨੇਹਾ ਨੇ। ਨੇਹਾ ਪਿਛਲੇ 20 ਸਾਲਾਂ ਤੋਂ ਆਪਣਾ ਜਨਮਦਿਨ ਨਾ ਮਨਾ ਕੇ ਮਸ਼ਹੂਰ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦਾ ਜਨਮਦਿਨ ਮਨਾਉਂਦੀ ਆ ਰਹੀ ਹੈ। 
ਜਲੰਧਰ ਦੀ ਰਹਿਣ ਵਾਲੀ ਨੇਹਾ ਨੇ ਅਕਸ਼ੈ ਕੁਮਾਰ ਦੀ ਪਹਿਲੀ ਫਿਲਮ ਤੋਂ ਲੈ ਕੇ ਅੱਜ ਤੱਕ ਕੋਈ ਫਿਲਮ ਨਹੀਂ ਛੱਡੀ। ਜਿੰਨਾ ਪੁਰਾਣਾ ਅਕਸ਼ੈ ਦਾ ਫਿਲਮੀ ਕੈਰੀਅਰ ਹੈ, ਉਨ੍ਹਾਂ ਦੀ ਪੁਰਾਣਾ ਨੇਹਾ ਦਾ ਉਨ੍ਹਾਂ ਪ੍ਰਤੀ ਦੀਵਾਨਾਪਨ। ਨੇਹਾ ਨੇ ਆਪਣੇ ਘਰ ਦੀਆਂ ਕੰਧਾਂ ''ਤੇ ਅਕਸ਼ੈ ਦੇ ਪੋਸਟਰ ਲਗਾਏ ਹੋਏ ਹਨ। ਨੇਹਾ ਦਾ ਜਨਮਦਿਨ 6 ਸਤੰਬਰ ਨੂੰ ਹੁੰਦਾ ਹੈ ਪਰ ਇਸ ਦਿਨ ਆਪਣਾ ਜਨਮਦਿਨ ਨਾ ਮਨਾ ਕੇ 9 ਸਤੰਬਰ ਨੂੰ ਅਕਸ਼ੈ ਦਾ ਜਨਮਦਿਨ ਮਨਾਉਂਦੀ ਹੈ। 
ਇਸ ਖਾਸ ਦਿਨ ''ਤੇ ਉਹ ਬਜ਼ਾਰੋਂ ਕੇਕ ਲਿਆਉਂਦੀ ਹੈ ਅਤੇ ਕਈ ਦਿਨ ਪਹਿਲਾਂ ਅਕਸ਼ੈ ਦੀ ਜਨਮਦਿਨ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ। ਫਿਰ 9 ਸਤੰਬਰ ਨੂੰ ਪਰਿਵਾਰ ਵਾਲਿਆਂ ਸਮੇਤ ਕੇਕ ਕੱਟਕੇ ਅਤੇ ਨੱਚ-ਗਾ ਕੇ ਅਕਸ਼ੈ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਅਕਸ਼ੈ ਪ੍ਰਤੀ ਨੇਹਾ ਦੀ ਦੀਵਾਨਗੀ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


author

Babita Marhas

News Editor

Related News