ਪੀ. ਜੀ. ਆਈ. ਦੀ ਵੱਡੀ ਲਾਪ੍ਰਵਾਹੀ ਆਈ ਸਾਹਮਣੇ, ਕੋਰੋਨਾ ਪਾਜ਼ੇਟਿਵ ਨੂੰ ਦਾਖਲ ਕੀਤਾ ਟੈਂਪਰੇਰੀ ਵਾਰਡ ''ਚ
Tuesday, Mar 31, 2020 - 04:15 PM (IST)
ਚੰਡੀਗੜ੍ਹ (ਪਾਲ) : ਕੋਰੋਨਾ ਵਾਇਰਸ ਨੂੰ ਲੈ ਕੇ ਪੀ. ਜੀ. ਆਈ. ਦੀ ਇਕ ਵੱਡੀ ਲਾਪਰਵਾਹੀ ਕਾਰਨ ਕਈ ਡਾਕਟਰਾਂ, ਸਟਾਫ ਅਤੇ ਮਰੀਜ਼ਾਂ 'ਤੇ ਕੋਰੋਨਾ ਵਾਇਰਸ ਦਾ ਖ਼ਤਰਾ ਵੱਧ ਗਿਆ ਹੈ। ਗਾਈਡ ਲਾਈਨਜ਼ ਅਤੇ ਹੈਲਥ ਅਲਰਟ ਦੇ ਬਾਵਜੂਦ ਹਸਪਤਾਲ 'ਚ ਇਲਾਜ ਲਈ ਆਏ ਇਕ ਮਰੀਜ਼ ਦਾ ਟੈਸਟ ਦੇਰੀ ਨਾਲ ਹੋਇਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਮਰੀਜ਼ ਨੂੰ ਸੀ. ਡੀ. ਵਾਰਡ 'ਚ ਦਾਖਲ ਕਰਨ ਦੀ ਥਾਂ ਟੈਂਪਰੇਰੀ ਤੌਰ 'ਤੇ ਬਣਾਏ ਗਏ ਵਾਰਡ 'ਚ ਦਾਖਲ ਕੀਤਾ ਗਿਆ ਸੀ। ਨਵਾਂਗਰਾਓਂ ਦਸਮੇਸ਼ ਨਗਰ ਦੇ ਰਹਿਣ ਵਾਲੇ 65 ਸਾਲ ਦੇ ਬਜ਼ੁਰਗ ਨੂੰ 26 ਮਾਰਚ ਨੂੰ ਪੀ. ਜੀ. ਆਈ. 'ਚ ਦਾਖਲ ਕੀਤਾ ਗਿਆ ਸੀ। ਮਰੀਜ਼ ਨੂੰ ਬੁਖਾਰ, ਖੰਘ ਤੇ ਸਾਹ ਲੈਣ 'ਚ ਮੁਸ਼ਕਿਲ ਸੀ। ਡਾਕਟਰਾਂ ਨੇ ਇਸਨੂੰ ਸਵਾਈਨ ਫਲੂ ਦਾ ਕੇਸ ਸਮਝ ਕੇ ਮਰੀਜ਼ ਨੂੰ ਐਮਰਜੈਂਸੀ 'ਚ ਟੈਂਪਰੇਰੀ ਬਣਾਏ ਗਏ ਇਕ ਵਾਰਡ 'ਚ ਦਾਖਲ ਕਰ ਦਿੱਤਾ। ਅਗਲੇ ਦਿਨ ਜਦੋਂ ਮਰੀਜ਼ ਦਾ ਟੈਸਟ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਬਜ਼ੁਰਗ ਨੂੰ ਸਵਾਈਨ ਫਲੂ ਨਹੀਂ ਹੈ। ਇਸ ਤੋਂ ਬਾਅਦ ਉਸਦਾ ਕੋਵਿਡ ਟੈਸਟ ਕੀਤਾ ਗਿਆ। ਐਤਵਾਰ ਰਾਤ ਨੂੰ ਮਰੀਜ਼ ਦੀ ਟੈਸਟ ਰਿਪੋਰਟ ਆਈ ਜਿਸ ਤੋਂ ਪਤਾ ਚੱਲਿਆ ਕਿ ਉਹ ਕੋਰੋਨਾ ਪਾਜ਼ੇਟਿਵ ਹੈ। ਦੇਰ ਰਾਤ ਤੋਂ ਬਾਅਦ ਮਰੀਜ਼ ਨੂੰ ਪੀ. ਜੀ. ਆਈ. ਦੇ ਸੀ. ਡੀ. ਵਾਰਡ 'ਚ ਸ਼ਿਫਟ ਕੀਤਾ ਗਿਆ।
ਐਮਰਜੈਂਸੀ ਮੀਟਿੰਗ ਕੀਤੀ ਅਤੇ ਸਟਾਫ ਕੀਤਾ ਟਰੇਸ
ਜਿਵੇਂ ਹੀ ਪਤਾ ਚੱਲਿਆ ਕਿ ਮਰੀਜ਼ ਕੋਰੋਨਾ ਤੋਂ ਪਾਜ਼ੇਟਿਵ ਹੈ। ਉਸ ਤੋਂ ਬਾਅਦ ਪੀ. ਜੀ. ਆਈ. ਨੇ ਇਕ ਐਮਰਜੈਂਸੀ ਮੀਟਿੰਗ ਬੁਲਾਈ, ਜਿਸ ਤੋਂ ਬਾਅਦ ਉਸ ਸਟਾਫ ਅਤੇ ਡਾਕਟਰਾਂ ਨੂੰ ਟਰੇਸ ਕੀਤਾ ਗਿਆ ਜੋ ਉਸ ਵਾਰਡ 'ਚ ਕੰਮ ਕਰ ਰਹੇ ਸਨ। ਪੀ. ਜੀ. ਆਈ. ਨੇ 5 ਡਾਕਟਰਾਂ ਨੂੰ ਟਰੇਸ ਕਰ ਕੇ ਆਈਸੋਲੇਟ ਕੀਤਾ ਹੈ, ਜਿਸ 'ਚ 2 ਕੰਸਲਟੈਂਟ ਹਨ, ਨਾਲ ਹੀ 22 ਨਰਸਿੰਗ ਸਟਾਫ 5 ਐੱਚ. ਏ., 4 ਐੱਸ. ਏ. ਹਨ।
ਇਹ ਵੀ ਪੜ੍ਹੋ ► ਚੰਡੀਗੜ੍ਹ 'ਚ ਇਕ ਦਿਨ 'ਚ 5 ਕੋਰੋਨਾ ਪਾਜ਼ੇਟਿਵ
ਐਮਰਜੈਂਸੀ ਅਤੇ ਟਰਾਮਾ ਕਰਵਾਇਆ ਸੈਨੀਟਾਈਜ਼
ਮਰੀਜ਼ ਨੂੰ ਸੀ. ਡੀ. ਵਾਰਡ 'ਚ ਸ਼ਿਫਟ ਕਰਨ ਤੋਂ ਬਾਅਦ ਹੀ ਹਸਪਤਾਲ ਪ੍ਰਸ਼ਾਸਨ ਨੇ ਐਮਰਜੈਂਸੀ ਅਤੇ ਟਰਾਮਾ ਸੈਂਟਰ ਨੂੰ ਸੈਨੇਟਾਈਜ਼ ਕਰਵਾ ਦਿੱਤਾ ਹੈ।
ਬਿਨਾਂ ਸੇਫਟੀ ਤੋਂ ਜਾ ਰਹੇ ਸਨ ਮਰੀਜ਼ ਕੋਲ
ਸਟਾਫ ਅਨੁਸਾਰ ਪੀ. ਈ. ਪੀ. ਕਿੱਟਾਂ ਦੀ ਵੱਡੀ ਕਮੀ ਚੱਲ ਰਹੀ ਹੈ। ਸੇਫਟੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ। ਗਾਈਡ ਲਾਈਨਜ਼ ਨੂੰ ਵੇਖੀਏ ਤਾਂ ਇਨ੍ਹੀ ਦਿਨੀਂ ਹਸਪਤਾਲ 'ਚ ਇਸ ਤਰ੍ਹਾਂ ਦਾ ਮਰੀਜ਼ ਜੇਕਰ ਆਉਂਦਾ ਹੈ ਤਾਂ ਉਸਦਾ ਕੋਰੋਨਾ ਟੈਸਟਿੰਗ ਜ਼ਰੂਰੀ ਹੈ ਪਰ ਇਸ ਮਰੀਜ਼ ਨੂੰ ਅਣਦੇਖਾ ਕੀਤਾ ਗਿਆ। ਡਾਕਟਰਾਂ ਅਤੇ ਸਟਾਫ ਨੂੰ ਤਾਂ ਕੋਰੋਨਾ ਹੋਣ ਦਾ ਖ਼ਤਰਾ ਹੋ ਗਿਆ ਹੈ। ਉਸ ਵਾਰਡ 'ਚ 3 ਦਿਨਾਂ ਤੋਂ ਸਵਾਈਨ ਫਲੂ ਦੇ ਮਰੀਜ਼ ਦਾਖਲ ਸਨ ਜਿਨ੍ਹਾਂ 'ਚੋਂ ਇਕ ਪੀ. ਜੀ. ਆਈ. ਦਾ ਸੁਰੱਖਿਆ ਕਰਮੀ ਹੈ। ਅਜਿਹੇ 'ਚ ਉਨ੍ਹਾਂ ਤਿੰਨਾਂ ਨੂੰ ਵੀ ਇਸਦਾ ਖ਼ਤਰਾ ਹੋ ਗਿਆ ਹੈ।
ਇਹ ਵੀ ਪੜ੍ਹੋ ► ਅਮਰੀਕਾ ਦਾ ਦਾਅਵਾ 5 ਮਿੰਟ 'ਚ ਕੋਰੋਨਾ ਦੀ ਪੁਸ਼ਟੀ, ਇੱਧਰ ਪੰਜਾਬ 'ਚ ਚਿੰਤਾਜਨਕ ਹਾਲਾਤ
ਐਮਰਜੈਂਸੀ ਅਤੇ ਟਰਾਮਾ ਨੂੰ ਵੀ ਖ਼ਤਰਾ
ਭਲੇ ਹੀ ਪੀ. ਜੀ. ਆਈ. ਨੇ ਐਮਰਜੈਂਸੀ ਅਤੇ ਟਰਾਮਾ ਨੂੰ ਸੈਨੇਟਾਈਜ਼ ਕਰਵਾ ਦਿੱਤਾ ਹੈ ਬਾਵਜੂਦ ਇਸਦੇ ਜੋ ਡਾਕਟਰ ਅਤੇ ਸਟਾਫ ਇਸਦੇ ਸੰਪਰਕ 'ਚ ਆਏ ਉਨ੍ਹਾਂ ਨੇ ਪਿਛਲੇ ਤਿੰਨ ਦਿਨਾਂ 'ਚ ਕਈ ਮਰੀਜ਼ਾਂ ਨੂੰ ਵੇਖਿਆ ਹੋਵੇਗਾ। ਅਜਿਹੇ 'ਚ ਉਨ੍ਹਾਂ ਸਾਰਿਆਂ 'ਤੇ ਕੋਰੋਨਾ ਵਾਇਰਸ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।
ਬੇਟੇ ਨੂੰ ਵੀ ਕੀਤਾ ਦਾਖਲ
ਨਵਾਂਗਰਾਓਂ ਦੇ ਇਸ ਮਰੀਜ਼ ਨੂੰ ਉਸਦਾ 40 ਸਾਲ ਦਾ ਪੁੱਤਰ ਲੈ ਕੇ ਆਇਆ ਸੀ। ਜੋ ਕਿ ਮੋਹਾਲੀ 'ਚ ਰਹਿੰਦਾ ਹੈ। ਪਿਤਾ ਦੇ ਨਾਲ ਰਹਿਣ ਕਾਰਣ ਉਸਨੂੰ ਵੀ ਫਿਲਹਾਲ ਪੀ. ਜੀ. ਆਈ.'ਚ ਆਈਸੋਲਸ਼ੇਨ ਵਾਰਡ 'ਚ ਦਾਖਲ ਕਰ ਲਿਆ ਗਿਆ ਹੈ।
ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਰੇਸਪਿਰੇਟਰੀ ਦੀ ਮੁਸ਼ਕਿਲ ਹੋਣ 'ਤੇ ਵੱਖ ਤੋਂ ਉਸਨੂੰ ਦਾਖਲ ਕੀਤਾ ਗਿਆ ਸੀ। ਲੱਛਣ ਸਾਰੇ ਸਵਾਈਨ ਫਲੂ ਦੇ ਸਨ ਜਦੋਂ ਟੈਸਟ ਹੋਇਆ ਤਾਂ ਨੈਗੇਟਿਵ ਆਉਣ 'ਤੇ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ਤੋਂ ਬਾਅਦ ਪਤਾ ਚੱਲਿਆ ਕਿ ਉਹ ਪਾਜ਼ੇਟਿਵ ਹੈ। ਮਰੀਜ਼ ਦੇ ਸੰਪਰਕ 'ਚ ਆਏ ਸਟਾਫ ਨੂੰ ਟਰੇਸ ਕਰਨ ਤੋਂ ਬਾਅਦ ਆਈਸੋਲੇਟ ਕਰ ਲਿਆ ਗਿਆ ਹੈ। ਜਦੋਂਕਿ ਐਮਰਜੈਂਸੀ ਅਤੇ ਟਰਾਮਾ ਨੂੰ ਸੈਨੇਟਾਈਜ਼ ਕਰਵਾ ਦਿੱਤਾ ਗਿਆ ਹੈ। -ਡਾ. ਅਸ਼ੋਕ ਕੁਮਾਰ, ਆਫੀਸ਼ੀਏਟਿੰਗ ਪੀ. ਆਰ. ਓ., ਪੀ. ਜੀ. ਆਈ.
ਇਹ ਵੀ ਪੜ੍ਹੋ ► ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਚੌਥੀ ਮੌਤ ►ਅੰਮ੍ਰਿਤਸਰ ਦੀ ਡਾਕਟਰ ਨੇ ਕੋਵਿਡ-19 ਇਲਾਜ ਸਬੰਧੀ ਪੰਜਾਬ ਸਰਕਾਰ 'ਤੇ ਲਗਾਇਆ ਵੱਡਾ ਦੋਸ਼