'ਦਿ ਗ੍ਰੇਟ ਖਲੀ' ਵੀ ਹੋਏ ਨੀਟੂ ਸ਼ਟਰਾਂ ਵਾਲੇ ਦੇ ਫੈਨ, ਬਣਾਉਣਗੇ ਮੈਂਟਲੀ ਸਟ੍ਰਾਂਗ (ਵੀਡੀਓ)

Sunday, May 26, 2019 - 03:22 PM (IST)

ਜਲੰਧਰ (ਸੋਨੂੰ)— ਲੋਕ ਸਭਾ ਚੋਣਾਂ 'ਚ ਜਲੰਧਰ ਦਾ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਬੇਸ਼ੱਕ ਬਿਨਾਂ ਸ਼ੱਕ ਚੋਣ ਹਾਰ ਗਿਆ ਹੈ ਪਰ ਉਸ ਦੇ ਫੈਨਜ਼ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਆਮ ਆਦਮੀ ਤੋਂ ਲੈ ਕੇ ਪਾਲੀਵੁੱਡ ਕਲਾਕਾਰਾਂ ਤੱਕ ਹਰ ਕਿਸੇ ਦੀ ਜ਼ੁਬਾਨ 'ਤੇ ਨੀਟੂ ਦਾ ਨਾਂ ਆ ਰਿਹਾ ਹੈ। ਨੀਟੂ ਦੀ ਲੋਕਪ੍ਰਿਯਤਾ ਇਸ ਕਦਰ ਵਧ ਗਈ ਹੈ ਕਿ ਰੈਸਲਿੰਗ ਦੀ ਦੁਨੀਆ ਦੇ ਬਾਦਸ਼ਾਹ 'ਦਿ ਗ੍ਰੇਟ ਖਲੀ' ਵੀ ਨੀਟੂ ਸ਼ਟਰਾਂ ਵਾਲੇ ਦੇ ਫੈਨ ਹੋ ਗਏ ਹਨ। ਉਹ ਵੀ ਇਸ ਕਦਰ ਕਿ ਮੁੜ ਸਿਆਸਤ ਦੇ ਰਿੰਗ 'ਚ ਉਤਰਨ ਤੋਂ ਪਹਿਲਾਂ ਨੀਟੂ ਨੂੰ ਮਾਨਸਿਕ ਤੌਰ 'ਤੇ ਆਪਣੇ ਵਰਗਾ ਸਟ੍ਰਾਂਗ ਬਣਾਉਣ ਲਈ ਤਿਆਰ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਅਕੈਡਮੀ 'ਚ ਪਹੁੰਚੇ ਨੀਟੂ ਨੂੰ ਰਿੰਗ 'ਚ ਉਤਾਰਨ ਦੀ ਗੱਲ ਵੀ ਕਹੀ। ਦੱਸ ਦੇਈਏ ਕਿ 5 ਵੋਟਾਂ ਪੈਣ 'ਤੇ ਨੀਟੂ ਸ਼ਟਰਾਂਵਾਲਾ ਡੋਲ ਗਿਆ ਸੀ ਪਰ ਅੱਜ ਖਲੀ ਨੂੰ ਮਿਲ ਕੇ ਉਨ੍ਹਾਂ ਨੇ ਖੁਦ ਨੂੰ ਸ਼ਕਤੀਮਾਨ ਵਾਂਗ ਬਲਵਾਨ ਦੱਸਿਆ ਹੈ। 


author

shivani attri

Content Editor

Related News