ਨੀਟ ਪ੍ਰੀਖਿਆ ''ਚ ਟਾਪ ਕਰਨ ਵਾਲੇ ਨਵਦੀਪ ਸਿੰਘ ਨੂੰ SGPC ਨੇ ਕੀਤਾ ਸਨਮਾਨਤ (ਤਸਵੀਰਾਂ)

Sunday, Jul 02, 2017 - 11:17 AM (IST)

ਨੀਟ ਪ੍ਰੀਖਿਆ ''ਚ ਟਾਪ ਕਰਨ ਵਾਲੇ ਨਵਦੀਪ ਸਿੰਘ ਨੂੰ SGPC ਨੇ ਕੀਤਾ ਸਨਮਾਨਤ (ਤਸਵੀਰਾਂ)

ਤਲਵੰਡੀ ਸਾਬੋ— ਸੀ. ਬੀ. ਐੱਸ. ਸੀ. ਵੱਲੋਂ ਮੈਡੀਕਲ ਪੜ੍ਹਾਈ ਦੇ ਦਾਖਲੇ ਲਈ ਲਏ ਜਾਣ ਵਾਲੀ ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ (ਨੀਟ)-2017 'ਚੋਂ ਦੇਸ਼ ਭਰ 'ਚੋਂ ਪਹਿਲਾਂ ਸਥਾਨ ਹਾਸਲ ਕਰਕੇ ਸਿੱਖ ਭਾਈਚਾਰੇ ਅਤੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਸ੍ਰੀ ਮੁਕਤਸਰ ਸਾਹਿਬ ਦੇ ਸੂਰਤ ਗੁਰਸਿੱਖ ਨੌਜਵਾਨ ਨਵਦੀਪ ਸਿੰਘ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਤ ਕੀਤਾ ਗਿਆ। ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਏ ਜਾ ਰਹੇ ਗੁਰਮਤਿ ਲਹਿਰ ਦੇ ਸਮਾਗਮ ਵਿਚ ਨਵਦੀਪ ਨੂੰ  50,000 ਦੀ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇੱਥੇ ਦੱਸ ਦੇਈਏ ਕਿ ਨਵਦੀਪ ਸਿੰਘ ਨੇ 720 'ਚੋਂ 697 ਨੰਬਰ ਲੈ ਕੇ ਨੀਟ ਪ੍ਰੀਖਿਆ 'ਚੋਂ ਟਾਪ ਕੀਤਾ ਸੀ।


author

Kulvinder Mahi

News Editor

Related News