ਪੰਜਾਬ ''ਚ ''NEET'' ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਰੇਲਵੇ ਦਾ ਵੱਡਾ ਤੋਹਫ਼ਾ

Sunday, Sep 13, 2020 - 07:50 AM (IST)

ਚੰਡੀਗੜ੍ਹ : ਪੂਰੇ ਦੇਸ਼ ਸਮੇਤ ਪੰਜਾਬ 'ਚ ਜੇ. ਈ. ਏ. ਮੇਨ ਪ੍ਰੀਖਿਆ ਆਯੋਜਿਤ ਕਰਨ ਤੋਂ ਬਾਅਦ ਹੁਣ ਨੀਟ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਗਈਆਂ ਹਨ। ਨੀਟ ਪ੍ਰੀਖਿਆ 13 ਸਤੰਬਰ ਮਤਲਬ ਕਿ ਅੱਜ ਹੋਵੇਗੀ। ਪੰਜਾਬ 'ਚ ਨੀਟ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਰੇਲਵੇ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਲ ਕੰਬਾਊ ਵਾਰਦਾਤ, ਕਹੀ ਮਾਰ ਕੇ 14 ਸਾਲਾਂ ਦੇ ਮੁੰਡੇ ਦਾ ਕਤਲ
ਰੇਲਵੇ ਵੱਲੋਂ ਨੀਟ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ੇਸ਼ ਗੱਡੀਆਂ ਚਲਾਈਆਂ ਗਈਆਂ ਹਨ। ਉੱਤਰ ਪੱਛਮ ਰੇਲਵੇ ਦੇ ਪੀ. ਆਰ. ਓ. ਅਭੇ ਸ਼ਰਮਾ ਦੇ ਅਨੁਸਾਰ ਸ੍ਰੀ ਗੰਗਾਨਗਰ-ਬਠਿੰਡਾ ਐਕਸਪ੍ਰੈੱਸ ਸਪੈਸ਼ਲ ਗੱਡੀ ਗਿਣਤੀ 04705 ਐਤਵਾਰ 13 ਸਤੰਬਰ ਦੀ ਸਵੇਰੇ 7.30 ਵਜੇ ਸ੍ਰੀ ਗੰਗਾਨਗਰ ਤੋਂ ਰਵਾਨਾ ਹੋ ਕੇ ਅਬੋਹਰ, ਮਲੋਟ ’ਚ ਠਹਿਰਦੇ ਹੋਏ 2 ਘੰਟੇ 15 ਮਿੰਟ ਬਾਅਦ 9.45 ਵਜੇ ਬਠਿੰਡਾ ਪਹੁੰਚੇਗੀ।

ਇਹ ਵੀ ਪੜ੍ਹੋ : ਮੋਹਾਲੀ 'ਚ ਸ਼ੂਟਿੰਗ ਬਹਾਨੇ 'ਮਾਡਲ' ਨਾਲ ਜਬਰ-ਜ਼ਿਨਾਹ, ਸੁਣਾਈ ਹੱਡ-ਬੀਤੀ (ਵੀਡੀਓ)

ਵਾਪਸੀ ’ਚ ਬਠਿੰਡਾ-ਸ੍ਰੀ ਗੰਗਾਨਗਰ ਐਕਸਪ੍ਰੈੱਸ ਸਪੈਸ਼ਲ ਗੱਡੀ 04706 ਉਸੇ ਦਿਨ ਸ਼ਾਮ 7.30 ਵਜੇ ਬਠਿੰਡਾ ਤੋਂ ਰਵਾਨਾ ਹੋ ਕੇ ਰਾਤ 10 ਵਜੇ ਸ੍ਰੀ ਗੰਗਾਨਗਰ ਪਹੁੰਚੇਗੀ। ਸਪੈਸ਼ਲ ਗੱਡੀ ਪੂਰਨ ਤੌਰ ’ਤੇ ਸੈਨੇਟਾਈਜ਼ ਹੋਵੇਗੀ। ਇਸ ’ਚ ਪ੍ਰੀਖਿਆਰਥੀਆਂ ਤੋਂ ਇਲਾਵਾ ਕੋਈ ਵੀ ਮੁਸਾਫਰ ਉੱਚਿਤ ਰਿਜ਼ਰਵ ਟਿਕਟ ਲੈ ਕੇ ਯਾਤਰਾ ਨਹੀਂ ਕਰ ਸਕੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਦੇ ਵਾਧੂ 'ਬਿੱਲਾਂ' ਬਾਰੇ ਕੈਪਟਨ ਦਾ ਅਹਿਮ ਐਲਾਨ (ਵੀਡੀਓ)

ਕਮਰਸ਼ੀਅਲ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਉਕਤ ਗੱਡੀ ਤੋਂ ਇਲਾਵਾ ਇਕ ਹੋਰ ਗੱਡੀ ਭਿਵਾਨੀ ਤੋਂ ਰਵਾਨਾ ਹੋਵੇਗੀ, ਜੋ ਸਿਰਸਾ ਤੋਂ ਹੁੰਦੇ ਹੋਏ ਸਾਢੇ 9 ਵਜੇ ਦੇ ਕਰੀਬ ਬਠਿੰਡਾ ਪਹੁੰਚੇਗੀ। ਇਨ੍ਹਾਂ ਗੱਡੀਆਂ ਨੂੰ ਬਕਾਇਦਾ ਸੈਨੇਟਾਈਜ਼ ਕਰ ਕੇ ਅਤੇ ਮੁਸਾਫ਼ਰਾਂ ਦੀ ਸਕੈਨਿੰਗ ਆਦਿ ਕਰ ਕੇ ਅੱਗੇ ਰਵਾਨਾ ਕੀਤਾ ਜਾਵੇਗਾ।


 


Babita

Content Editor

Related News