JEE Main ਤੋਂ ਬਾਅਦ ਹੁਣ 13 ਨੂੰ ਹੋਵੇਗੀ ''ਨੀਟ'' ਦੀ ਪ੍ਰੀਖਿਆ, NTA ਨੇ ਖਿੱਚੀ ਤਿਆਰੀ

09/08/2020 7:55:20 AM

ਲੁਧਿਆਣਾ (ਵਿੱਕੀ) : ਇੰਜੀਨੀਅਰਿੰਗ ’ਚ ਪ੍ਰਵੇਸ਼ ਲਈ ਜੇ. ਈ. ਈ. ਮੇਨਸ ਕਰਵਾਉਣ ਤੋਂ ਬਾਅਦ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ. ਟੀ. ਏ.) ਨੇ ਮੈਡੀਕਲ ਦੇ ਸਨਾਤਕ ਪਾਠਕ੍ਰਮ ’ਚ ਪ੍ਰਵੇਸ਼ ਲਈ 13 ਸਤੰਬਰ ਨੂੰ ਹੋਣ ਵਾਲੀ ਪ੍ਰੀਖਿਆ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ, ਜਿਸ 'ਚ 15 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।

ਇਹ ਵੀ ਪੜ੍ਹੋ : 'ਕੋਰੋਨਾ ਮਰੀਜ਼ਾਂ' ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁਫ਼ਤ ਦਿੱਤੀ ਜਾਵੇਗੀ ਇਹ ਖ਼ਾਸ ਸਹੂਲਤ

ਐੱਨ. ਟੀ. ਏ. ਦੇ ਅਧਿਕਾਰੀਆਂ ਮੁਤਾਬਕ ਜੇ. ਈ. ਈ. ਮੇਨਸ 'ਚ ਕੰਪਿਊਟਰ ਆਧਾਰਿਤ ਪ੍ਰੀਖਿਆ ਦੇ ਉਲਟ ਕਾਗਜ਼ ਅਤੇ ਕਲਮ ਨਾਲ ਹੋਣ ਵਾਲੀ ‘ਨੀਟ’ ਪ੍ਰੀਖਿਆ-2020 ਲਈ ਦੇਸ਼ ਭਰ 'ਚ 15.97 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਸਮਾਜਿਕ ਦੂਰੀ ਦੀ ਪਾਲਣਾ ਯਕੀਨੀ ਬਣਾਉਣ ਲਈ ਐੱਨ. ਟੀ. ਏ. ਨੇ ਰਾਸ਼ਟਰੀ ਪਾਤਰਤਾ ਸਹਿ-ਪ੍ਰਵੇਸ਼ ਪ੍ਰੀਖਿਆ (ਨੀਟ) ਦੇ ਪ੍ਰੀਖਿਆ ਕੇਂਦਰਾਂ ਦੀ ਗਿਣਤੀ 2,546 ਤੋਂ ਵਧਾ ਕੇ 3843 ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਦੋਂ ਪਰਿਵਾਰ ਨੇ 'ਕੋਰੋਨਾ ਮ੍ਰਿਤਕ' ਦੇ ਸਸਕਾਰ ਤੋਂ ਪਹਿਲਾਂ ਖੋਲ੍ਹ ਦਿੱਤੀ ਪੈਕ ਕੀਤੀ 'ਲਾਸ਼'...

ਅਧਿਕਾਰੀ ਨੇ ਦੱਸਿਆ ਕਿ ਸਮਾਜਿਕ ਦੂਰੀ ਤਹਿਤ ਵਿਦਿਆਰਥੀਆਂ ਨੂੰ ਪ੍ਰੀਖਿਆ ਕਮਰਿਆਂ ’ਚ ਵੱਖ-ਵੱਖ ਸਮੇਂ 'ਚ ਪ੍ਰਵੇਸ਼ ਕਰਵਾਇਆ ਜਾਵੇਗਾ ਅਤੇ ਇਸ ਤਰ੍ਹਾਂ ਨਿਕਾਸੀ ਹੋਵੇਗੀ। ਪ੍ਰੀਖਿਆ ਕੇਂਦਰਾਂ ਦੇ ਬਾਹਰ ਇੰਤਜ਼ਾਰ ਦੌਰਾਨ ਵਿਦਿਆਰਥੀਆਂ ਨੂੰ ਸਮਾਜਿਕ ਦੂਰੀ ਦੇ ਨਾਲ ਖੜ੍ਹੇ ਹੋਣ ਲਈ ਪੂਰੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸੂਬਾ ਸਰਕਾਰਾਂ ਨੂੰ ਸਥਾਨਕ ਪੱਧਰ ’ਤੇ ਵਿਦਿਆਰਥੀਆਂ ਦੀ ਆਵਾਜਾਈ ’ਚ ਮਦਦ ਕਰਨ ਲਈ ਪੱਤਰ ਲਿਖਿਆ ਹੈ ਤਾਂ ਕਿ ਉਹ ਸਮੇਂ ’ਤੇ ਪ੍ਰੀਖਿਆ ਕੇਂਦਰ ਪੁੱਜ ਸਕਣ।

ਇਹ ਵੀ ਪੜ੍ਹੋ : ਮੋਹਾਲੀ 'ਚ 15 ਸਾਲਾਂ ਦੀ ਕੁੜੀ ਬਣੀ 'ਮਾਂ', ਅੱਗ ਵਾਂਗ ਫੈਲ ਗਈ ਖ਼ਬਰ

ਪ੍ਰੀਖਿਆ ਕੇਂਦਰ ਦੇ ਪ੍ਰਵੇਸ਼ ਦੁਆਰ ਅਤੇ ਕਲਾਸ ’ਚ ਸੈਨੇਟਾਈਜ਼ਰ ਦੀ ਵਿਵਸਥਾ, ਬਾਰ ਕੋਡ ਜ਼ਰੀਏ ਪ੍ਰਵੇਸ਼ ਪੱਤਰ ਦੀ ਜਾਂਚ, ਪ੍ਰੀਖਿਆ ਕੇਂਦਰ ਦੀ ਗਿਣਤੀ 'ਚ ਵਾਧਾ, ਇਕ-ਇਕ ਸੀਟ ਛੱਡ ਕੇ ਬੈਠਣ ਦੀ ਵਿਵਸਥਾ ਵਰਗੇ ਕੁੱਝ ਉਪਾਅ ਹਨ, ਜੋ ਐੱਨ. ਟੀ. ਏ. ਨੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਕੀਤੇ ਹਨ। ਅਧਿਕਾਰੀ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ’ਚ ਵਿਦਿਆਰਥੀਆਂ ਨੂੰ ਮਾਸਕ ਮੁਹੱਈਆ ਕਰਵਾਇਆ ਜਾਵੇਗਾ।

 


Babita

Content Editor

Related News