ਨੀਟ-2019 : ਇਨ੍ਹਾਂ ਉਮੀਦਵਾਰਾਂ ਨੂੰ ਡੇਢ ਘੰਟਾ ਪਹਿਲਾਂ ਕਰਨੀ ਹੋਵੇਗੀ ਰਿਪੋਰਟ

04/25/2019 12:39:24 PM

ਲੁਧਿਆਣਾ (ਵਿੱਕੀ) : 'ਨੈਸ਼ਨਲ ਟੈਸਟ ਏਜੰਸੀ'  (ਐੱਨ. ਟੀ. ਏ.) ਵੱਲੋਂ 5 ਮਈ ਨੂੰ ਦੇਸ਼ ਭਰ 'ਚ ਆਯੋਜਿਤ ਕੀਤੇ ਜਾ ਰਹੇ ਨੈਸ਼ਨਲ ਐਲਜੀਬਿਲਟੀ-ਕਮ-ਐਂਟਰੈਂਸ ਟੈਸਟ (ਨੀਟ) ਵਿਚ ਉਮੀਦਵਾਰ ਦੇ ਡਰੈੱਸ ਕੋਡ ਨੂੰ ਲੈ ਕੇ ਐੱਨ. ਟੀ. ਏ. ਨੇ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਅਧਿਕਾਰਕ ਜਾਣਕਾਰੀ ਮੁਤਾਬਕ ਦੇਸ਼ ਦੇ ਸਾਰੇ ਮੈਡੀਕਲ ਅਤੇ ਬੀ. ਡੀ. ਐੱਸ. ਕਾਲਜਾਂ 'ਚ ਦਾਖਲੇ ਲਈ 'ਨੀਟ' ਦੀ ਪ੍ਰੀਖਿਆ 154 ਸ਼ਹਿਰਾਂ ਵਿਚ ਆਯੋਜਿਤ ਹੋਵੇਗੀ। ਇਸ ਵਾਰ 'ਨੀਟ' ਲਈ ਲਗਭਗ 500 ਮੈਡੀਕਲ ਕਾਲਜਾਂ ਦੇ ਲਗਭਗ 63250 ਸੀਟਾਂ 'ਤੇ ਦਾਖਲੇ ਲਈ 15.20 ਲੱਖ ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ, ਮਤਲਬ ਇਕ ਸੀਟ 'ਤੇ ਦਾਖਲੇ ਲਈ 24 ਵਿਦਿਆਰਥੀਆਂ ਨੇ ਦਾਅਵੇਦਾਰੀ ਜਤਾਈ ਹੈ। ਇਹ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤਕ ਆਫ ਲਾਈਨ ਮੋਡ 'ਤੇ ਹੋਵੇਗੀ।
ਉਧਰ ਐੱਨ. ਟੀ. ਏ. ਦੀ ਗਾਈਡਲਾਈਨ ਮੁਤਾਬਕ ਧਾਰਮਕ ਵਸਤਰ ਧਾਰਨ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ ਰਿਪੋਟਿੰਗ ਟਾਈਮ ਤੋਂ ਡੇਢ ਘੰਟਾ ਪਹਿਲਾਂ ਪ੍ਰੀਖਿਆ ਕੇਂਦਰਾਂ 'ਚ ਪੁੱਜਣਾ ਹੋਵੇਗਾ। ਐੱਨ. ਟੀ. ਏ. ਮੁਤਾਬਕ ਜੋ ਮੁਸਲਮ ਵਿਦਿਆਰਥਣਾਂ ਬੁਰਕਿਆਂ ਅਤੇ ਸਿੱਖ ਵਿਦਿਆਰਥਣਾਂ ਪਗੜੀ ਬੰਨ੍ਹ ਕੇ ਪ੍ਰੀਖਿਆ ਦੇਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਸ਼ੁਰੂ ਹੋਣ ਤੋਂ ਡੇਢ ਘੰਟਾ ਪਹਿਲਾਂ ਪੁੱਜਣਾ ਹੋਵੇਗਾ। ਦੱਸ ਦੇਈਏ ਕਿ ਪ੍ਰੀਖਿਆਵਾਂ 'ਚ ਡਰੈੱਸ ਕੋਡ ਬਾਰੇ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਵਿਵਾਦ ਹੁੰਦੇ ਰਹੇ ਹਨ, ਜਿਸ ਨੂੰ ਦੇਖਦੇ ਹੋਏ ਐੱਨ. ਟੀ. ਏ. ਨੇ ਪਹਿਲਾਂ ਤੋਂ ਹੀ ਨਿਰਦੇਸ਼ ਜਾਰੀ ਕੀਤੇ ਹਨ।


Babita

Content Editor

Related News