ਪੰਜਾਬ ''ਚ ਵਧ ਰਹੇ ਹਨ ਲੋਕਾਂ ਦੇ ਲਾਪਤਾ ਹੋਣ ਦੇ ਮਾਮਲੇ, NCRB ਨੇ ਜਾਰੀ ਕੀਤੇ ਹੈਰਾਨ ਕਰਨ ਵਾਲੇ ਅੰਕੜੇ
Saturday, Dec 16, 2023 - 03:36 AM (IST)
ਲੁਧਿਆਣਾ (ਗੌਤਮ) : ਪੰਜਾਬ ਪੁਲਸ ਵੱਲੋਂ ਰਾਜ ’ਚ ਗੁੰਮ ਹੋਏ ਬੱਚਿਆਂ, ਪੁਰਸ਼ਾਂ ਅਤੇ ਔਰਤਾਂ ਨੂੰ ਲੱਭਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਮਾਮਲਿਆਂ ’ਚ ਪੁਲਸ ਨੂੰ ਕੁਝ ਖਾਸ ਸਫਲਤਾ ਨਹੀਂ ਮਿਲ ਰਹੀ। ਬੱਚਿਆਂ ਦੇ ਮਾਮਲੇ ’ਚ ਪੁਲਸ ਨੇ ਦਰਜ ਹੋਏ ਬੱਚਿਆਂ ਦੇ ਮਾਮਲਿਆਂ ਦੇ ਕੇਵਲ 40 ਫੀਸਦੀ ਅਤੇ ਪੁਰਸ਼ਾਂ ਅਤੇ ਔਰਤਾਂ ਦੇ ਮਾਮਲੇ ’ਚ 24 ਫੀਸਦੀ ਸਫਲਤਾ ਹੀ ਹਾਸਲ ਕੀਤੀ ਹੈ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ ਮੁਤਾਬਕ ਪੰਜਾਬ ’ਚ ਅਜੇ 2171 ਬੱਚੇ ਲਾਪਤਾ ਹਨ, ਜੋ ਪੁਲਸ ਵੱਲੋਂ ਨਾ ਤਾਂ ਰਿਕਵਰੀ ਕੀਤੇ ਗਏ ਹਨ ਅਤੇ ਨਾ ਹੀ ਉਨ੍ਹਾਂ ਦੇ ਮਾਮਲੇ ਹੱਲ ਹੋਏ ਹਨ। ਇਸ ਵਿਚ 911 ਲੜਕੇ ਅਤੇ 1260 ਲੜਕੀਆਂ ਸ਼ਾਮਲ ਹਨ, ਜਦੋਂਕਿ ਪੰਜਾਬ ਦੇ 12806 ਵਿਅਕਤੀ ਅਜੇ ਵੀ ਲਾਪਤਾ ਹਨ, ਜਿਨ੍ਹਾਂ ’ਚ 6737 ਪੁਰਸ਼ ਅਤੇ 6069 ਔਰਤਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਔਰਤ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਹੀ ਕੀਤੀ ਗੰਦੀ ਕਰਤੂਤ, ਵਿਰੋਧ ਕਰਨ 'ਤੇ ਚਲਾਈ ਗੋਲ਼ੀ, ਕੱਟੀਆਂ ਉਂਗਲਾਂ
ਅੰਕੜਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ 2022 ਤੋਂ ਪਹਿਲਾਂ ਕੁੱਲ 2494 ਬੱਚੇ ਗੁੰਮ ਸਨ, ਜਿਨ੍ਹਾਂ ’ਚੋਂ 1185 ਲੜਕੇ ਅਤੇ 1309 ਲੜਕੀਆਂ ਸਨ ਪਰ ਸਾਲ 2022 ’ਚ ਵੀ ਕੁੱਲ 1113 ਬੱਚੇ ਲਾਪਤਾ ਹੋਏ, ਜਿਨ੍ਹਾਂ ’ਚ 186 ਲੜਕੇ ਅਤੇ 927 ਲੜਕੀਆਂ ਗੁੰਮ ਹਈਆਂ। ਸਾਲ 2023 ਦੇ ਸਤੰਬਰ ਮਹੀਨੇ ਤੱਕ ਪੰਜਾਬ ਤੋਂ 3607 ਬੱਚੇ ਲਾਪਤਾ ਹਨ, ਜਿਨ੍ਹਾਂ ’ਚੋਂ 1371 ਲੜਕੇ ਅਤੇ 2236 ਲੜਕੀਆਂ ਸ਼ਾਮਲ ਹਨ। ਅੰਕੜਿਆਂ ਮੁਤਾਬਕ ਪੁਲਸ ਨੇ ਸਾਲ 2022 ’ਚ ਗੁੰਮ ਹੋਏ ਬੱਚਿਆਂ ਵਿੱਚੋਂ 1436 ਬੱਚੇ ਲੱਭ ਲਏ ਜਿਨ੍ਹਾਂ ’ਚ 460 ਲੜਕੇ ਅਤੇ 976 ਲੜਕੀਆਂ ਸਨ। ਗੁੰਮ ਹੋਏ ਬੱਚਿਆਂ ਦੇ ਮਾਮਲੇ ਸਬੰਧੀ ਪੁਲਸ ਕਰੀਬ 40 ਫੀਸਦੀ ਮਾਮਲੇ ਹੀ ਹੱਲ ਕਰ ਸਕੀ ਹੈ।
ਗੁੰਮ ਹੋਏ 24 ਫੀਸਦੀ ਲੋਕਾਂ ਨੂੰ ਵੀ ਲੱਭਿਆ ਗਿਆ
ਪੰਜਾਬ ’ਚ ਪਿਛਲੇ ਸਾਲਾਂ ’ਚ ਕੁੱਲ 13041 ਬਾਲਗ ਲਾਪਤਾ ਹੋਏ ਹਨ, ਜਿਨ੍ਹਾਂ ’ਚ 7239 ਪੁਰਸ਼ ਅਤੇ 5802 ਔਰਤਾਂ ਸ਼ਾਮਲ ਸਨ, ਜਦੋਂਕਿ ਅੰਕੜਿਆਂ ਮੁਤਾਬਕ ਸਾਲ 2022 ਵਿਚ ਵੀ ਕੁੱਲ ਗੁੰਮ ਹੋਏ 3628 ਵਿਅਕਤੀਆਂ ’ਚ 1331 ਪੁਰਸ਼ ਅਤੇ 2297 ਔਰਤਾਂ ਸ਼ਾਮਲ ਹਨ। ਹੁਣ ਤੱਕ ਵੀ ਪੰਜਾਬ ’ਚ 16669 ਵਿਅਕਤੀ ਗੁੰਮ ਹੋਏ ਦੱਸੇ ਜਾ ਰਹੇ ਹਨ, ਜਿਨ੍ਹਾਂ ’ਚ 8570 ਪੁਰਸ਼ ਅਤੇ 8099 ਔਰਤਾਂ ਸ਼ਾਮਲ ਹਨ। ਸਾਲ 2022 ’ਚ ਪੁਲਸ ਨੇ 3863 ਕੇ ਹੱਲ ਕੀਤੇ, ਜਿਨ੍ਹਾਂ ਵਿਚ 1833 ਪੁਰਸ਼ਾਂ ਅਤੇ 2030 ਔਰਤਾਂ ਦਾ ਪਤਾ ਲਗਾਇਆ। ਪੁਲਸ ਨੂੰ ਇਨ੍ਹਾਂ ਮਾਮਲਿਆਂ ’ਚ ਲੋਕਾਂ ਨੂੰ ਲੱਭਣ ’ਚ ਕਰੀਬ 24 ਫੀਸਦੀ ਹੀ ਸਫਲਤਾ ਮਿਲੀ ਹੈ।
ਇਹ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰ ਬਣ ਗਿਆ ਜੰਗ ਦਾ ਮੈਦਾਨ, ਦਵਾਈ ਲਈ ਲੜ ਪਏ ਲੋਕ, ਬੁਲਾਉਣੀ ਪਈ ਪੁਲਸ
ਅੰਕੜਿਆਂ ਮੁਤਾਬਕ ਲੁਧਿਆਣਾ ’ਚ 217 ਬੱਚੇ ਅਤੇ 303 ਬਾਲਗ, ਜਲੰਧਰ ’ਚ 103 ਬੱਚੇ ਅਤੇ 696 ਔਰਤਾਂ ਅਤੇ ਪੁਰਸ਼, ਅੰਮ੍ਰਿਤਸਰ ’ਚ 139 ਬੱਚੇ ਅਤੇ 167 ਔਰਤਾਂ ਅਤੇ ਪੁਰਸ਼, ਬਠਿੰਡਾ ’ਚ 90 ਬੱਚੇ ਅਤੇ 100 ਬਾਲਗ, ਫਰੀਦਕੋਟ 22 ਬੱਚੇ ਤੇ 2 ਬਾਲਗ, ਫਤਿਹਗੜ੍ਹ ਸਾਹਿਬ ’ਚ 44 ਬੱਚੇ ਅਤੇ 27 ਬਾਲਗ, ਫਾਜ਼ਿਲਕਾ ’ਚ 38 ਬੱਚੇ ਅਤੇ 105 ਬਾਲਗ, ਫਿਰੋਜ਼ਪੁਰ ’ਚ 46 ਬੱਚੇ ਅਤੇ 85 ਬਾਲਗ, ਗੁਰਦਾਸਪੁਰ ਵਿਚ 28,25, ਹੁਸ਼ਿਆਰਪੁਰ ’ਚ 103 ਬੱਚੇ 127 ਬਾਲਗ, ਕਪੂਰਥਲਾ ’ਚ ਬੱਚੇ 16 ਬਾਲਗ 52, ਤਰਨਤਾਰਨ ਵਿਚ 3 ਬੱਚੇ ਅਤੇ 113 ਬਾਲਗ, ਸੰਗਰੂਰ ’ਚ 66 ਬੱਚੇ ਅਤੇ 26 ਬਾਲਗ, ਰੋਪੜ ’ਚ 34 ਬੱਚੇ 70 ਬਾਲਗ, ਪਟਿਆਲਾ ’ਚ 145 ਬੱਚੇ 75 ਬਾਲਗ, ਪਠਾਨਕੋਟ ’ਚ 11 ਬੱਚੇ 71 ਬਾਲਗ, ਨਵਾਂਸ਼ਹਿਰ ’ਚ 38 ਬੱਚੇ, ਸ੍ਰੀ ਮੁਕਤਸਰ ਸਾਹਿਬ ਵਿਚ 10 ਬੱਚੇ 190 ਬਾਲਗ, ਮੋਗਾ ’ਚ 3 ਬੱਚੇ 126 ਬਾਲਗ, ਮਾਨਸਾ ’ਚ 4 ਬੱਚੇ 72 ਬਾਲਗ, ਮਾਲੇਰਕੋਟਲਾ ’ਚ 18 ਬੱਚੇ 12 ਬਾਲਗ ਸ਼ਾਮਲ ਹਨ। ਖੰਨਾ ਤੋਂ 30 ਬੱਚੇ, 22 ਔਰਤਾਂ ਅਤੇ 8 ਪੁਰਸ਼ ਲਾਪਤਾ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8