ਲੁਧਿਆਣਾ ਵਿਚ 'Me vs Me Gym' 'ਤੇ NCB ਦੀ ਛਾਪੇਮਾਰੀ, 37 ਲੱਖ ਰੁਪਏ ਦਾ ਸਾਮਾਨ ਕੀਤਾ ਜ਼ਬਤ

Friday, Feb 09, 2024 - 10:44 PM (IST)

ਲੁਧਿਆਣਾ ਵਿਚ 'Me vs Me Gym' 'ਤੇ NCB ਦੀ ਛਾਪੇਮਾਰੀ, 37 ਲੱਖ ਰੁਪਏ ਦਾ ਸਾਮਾਨ ਕੀਤਾ ਜ਼ਬਤ

ਲੁਧਿਆਣਾ (ਸੇਠੀ)- ਨਾਰਕੋਟਿਕਸ ਕੰਟ੍ਰੋਲ ਬਿਊਰੋ ਜ਼ੋਨਲ ਯੂਨੀਟ ਚੰਡੀਗੜ੍ਹ ਵੱਲੋਂ ਇਕ ਹਵਾਲਾ ਆਪ੍ਰੇਟਰ ਦੇ ਲੁਧਿਆਣਾ ਸਥਿਤ ਘਰੋਂ ਘਰੇਲੂ ਸਮਾਨ ਜ਼ਬਤ ਕਰਨ ਤੋਂ ਤੁਰੰਤ ਬਾਅਦ ਸ਼ੁੱਕਰਵਾਰ ਨੂੰ ਲੁਧਿਆਣਾ ਵਿਚ ਇਕ ਜਿਮ ’ਤੇ ਛਾਪਾ ਮਾਰਿਆ ਜੋ ਖ਼ਤਰਨਾਕ ਅਕਸ਼ੇ ਛਾਬੜਾ ਡਰੱਗਸ ਮਾਮਲੇ ਦੇ ਇਕ ਮੁਲਜ਼ਮ ਦੀ ਮਾਲਕੀ ਦਾ ਹੈ ਅਤੇ ਜਿਮ ਦੇ ਲੱਖਾਂ ਦੇ ਯੰਤਰ ਜ਼ਬਤ ਕੀਤੇ ਗਏ।

ਮਿਲੀ ਜਾਣਕਾਰੀ ਮੁਤਾਬਕ ਯੰਤਰਾਂ ਨੂੰ ਜਿਮ ਦੇ ਮਾਲਕ ਨੇ ਡਰੱਗਸ ਦੇ ਪੈਸੇ ਨਾਲ ਖਰੀਦਿਆ ਸੀ ਜੋ ਡਰੱਗ ਮਾਮਲੇ ਵਿਚ ਮੁਲਜ਼ਮ ਹੈ। ਐੱਨ.ਸੀ.ਬੀ. ਵੱਲੋਂ ਜਾਰੀ ਇਕ ਬਿਆਨ ਦੇ ਮੁਤਾਬਕ, ਐੱਨ.ਸੀ.ਬੀ. ਚੰਡੀਗੜ੍ਹ ਟੀਮ ਨੇ 15 ਨਵੰਬਰ 2022 ਨੂੰ ਲੁਧਿਆਣਾ, ਪੰਜਾਬ ਵਿੱਚ 20.326 ਕਿਲੋ ਹੈਰੋਇਨ ਸਮੇਤ ਸੰਦੀਪ ਸਿੰਘ ਉਰਫ ਦੀਪੂ ਨਾਮ ਦੇ ਇਕ ਵਿਅਕਤੀ ਨੂੰ ਫੜਿਆ ਸੀ ਅਤੇ ਅਪਰਾਧ ਗਿਣਤੀ 79/2022/ਸੀ.ਜ਼ੈੱਡ.ਯੂ. ਦਰਜ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 'ਆਪ'-ਕਾਂਗਰਸ ਗਠਜੋੜ ਦੀਆਂ ਸੰਭਾਵਨਾਵਾਂ ਬਰਕਰਾਰ, ਜਲਦ ਹੋਵੇਗਾ ਅਧਿਕਾਰਕ ਐਲਾਨ: ਅਲਕਾ ਲਾਂਬਾ

ਜਾਣਕਾਰੀ ਮੁਤਾਬਕ ਮਾਮਲੇ ਵਿਚ 39.936 ਕਿਲੋ ਹੈਰੋਇਨ, 0.557 ਕਿਲੋ ਅਫੀਮ, 23.645 ਕਿਲੋ ਸ਼ੱਕੀ ਕੈਫੀਨ ਪਾਊਡਰ, ਐੱਚ.ਸੀ.ਐੱਲ. ਦੀਆਂ 4 ਬੋਤਲਾਂ, 31 ਜਿੰਦਾ ਕਾਰਤੂਸ ਅਤੇ 1 ਮੈਗਜ਼ੀਨ, ਇਸ ਸਮੂਹ ਦੇ 2 ਕਾਰਖਾਨੇ ਅਤੇ ਹੈਰੋਇਨ ਬਰਾਮਦ ਹੋਈ ਸੀ ਅਤੇ ਇਸ ਮਾਮਲੇ ਵਿਚ 20 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਇਕ ਗੁਰਮੇਲ ਸਿੰਘ ਉਰਫ ਗੈਰੀ ਹੈ ਜੋ ਅਕਸ਼ੇ ਛਾਬੜਾ ਵੱਲੋਂ ਚਲਾਏ ਜਾਂਦੇ ਡਰੱਗ ਸਿੰਡੀਕੇਟ ਦਾ ਪ੍ਰਮੁੱਖ ਮੈਂਬਰ ਸੀ। ਹੁਣ ਤੱਕ ਐੱਨ.ਸੀ.ਬੀ. ਚੰਡੀਗੜ੍ਹ ਨੇ ਇਸ ਸਿੰਡੀਕੇਟ ਦੀ ਲਗਭਗ 52 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦਾਂ ਜ਼ਬਤ ਕੀਤੀਆਂ ਹਨ। ਨਾਲ ਹੀ 9 ਫਰਵਰੀ ਨੂੰ ਐੱਨ.ਸੀ.ਬੀ. ਚੰਡੀਗੜ੍ਹ ਨੇ ਗੁਰਮੇਲ ਸਿੰਘ ਦੀ ਮਾਲਕੀ ਅਤੇ ਚਲਾਏ ਜਾਣ ਵਾਲੇ ‘ਮੀ ਵਰਸੇਸ ਮੀ ਜਿਮ’ ਜੀ.ਟੀ.ਬੀ. ਨਗਰ, 33 ਫੁੱਟ ਰੋਡ, ਮੁੰਡੀਆਂ ਕਲਾਂ, ਲੁਧਿਆਣਾ ਨੇ ਐੱਨ.ਡੀ.ਪੀ.ਐੱਸ. ਅਧਿਨਿਯਮ ਦੇ ਤਹਿਤ ਲਗਭਗ 37 ਲੱਖ ਰੁਪਏ ਦਾ ਸਮਾਨ ਜ਼ਬਤ ਕੀਤਾ। ਜਾਂਚ ਵਿੱਚ ਪਾਇਆ ਗਿਆ ਕਿ ਜਿਮ ਯੰਤਰ ਹੈਰੋਇਨ ਸਮੱਗਲਿੰਗ ਤੋਂ ਕਮਾਈ ਡਰੱਗ ਮਨੀ ਤੋਂ ਖਰੀਦਿਆ ਗਿਆ ਸੀ। ਇਸ ਤੋਂ ਪਹਿਲਾਂ 4 ਫਰਵਰੀ 2023 ਨੂੰ ਐੱਨ.ਸੀ.ਬੀ. ਚੰਡੀਗੜ੍ਹ ਨੇ ਐੱਨ.ਡੀ.ਪੀ.ਐੱਸ. ਅਧਿਨਿਯਮ 1985 ਦੇ ਤਹਿਤ ਸੁਰਿੰਦਰ ਕਾਲੜਾ ਦੇ ਘਰੋਂ 36 ਲੱਖ ਰੁਪਏ ਦਾ ਸਮਾਨ ਜ਼ਬਤ ਕੀਤਾ ਸੀ। ਮਾਮਲੇ ਸਬੰਧੀ ਅਗਲੀ ਤਲਾਸ਼ੀ ਚੱਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਸਾਬਕਾ CM ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ

ਡਰੱਗ ਮਨੀ ਤੋਂ ਸ਼ਰਾਬ ਕਾਰੋਬਾਰ ਦਾ ਵੀ ਹਿੱਸਾ ਬਣ ਚੁੱਕਾ ਹੈ ਮੁਲਜ਼ਮ ਅਕਸ਼ੇ ਛਾਬੜਾ

ਦੱਸ ਦਿੱਤਾ ਜਾਵੇ ਕਿ ਅਕਸ਼ੇ ਛਾਬੜਾ ਡਰੱਗਸ ਮਾਮਲਾ ਵਿਚ ਬੀਤੇ ਸਾਲ ਲੁਧਿਆਣਾ ਸ਼ਹਿਰ ਵਿੱਚ ਇੱਕ ਸ਼ਰਾਬ ਠੇਕੇ ਦਾ ਗਰੁੱਪ ਵੀ ਪ੍ਰਭਾਵਿਤ ਹੋਇਆ ਸੀ ਕਿਉਂਕਿ ਉਕਤ ਗਰੁੱਪ ਵਿੱਚ 25 ਫੀਸਦੀ ਦਾ ਹਿੱਸੇਦਾਰ ਸੀ। ਸੁਣਨ ਵਿੱਚ ਇਹ ਵੀ ਆਇਆ ਸੀ ਕਿ ਉਕਤ ਨਸ਼ਾ ਸਮੱਗਲਿੰਗ ਤੋਂ ਕਮਾਈ ਰਕਮ ਸ਼ਰਾਬ ਦੇ ਕਾਰੋਬਾਰ ਵਿੱਚ ਲਗਾਉਂਦਾ ਰਿਹਾ। ਡਰੱਗ ਸਮੱਗਲਰ ਅਕਸ਼ੇ ਛਾਬੜਾ ਨੇ ਘਰ ਦੇ ਨਾਲ ਨਾਲ ਉਸ ਦੇ ਕਈ ਪਲਾਟ ਵੀ ਖਰੀਦੇ ਸਨ। ਖਾਲੀ ਸਮਾਂ ਬਿਤਾਉਣ ਲਈ ਮੁਲਜ਼ਮ ਨੇ ਇਕ ਵੱਡਾ ਫਾਰਮ ਹਾਊਸ ਬਣਾਇਆ ਹੈ। ਡਰੱਗ ਦੇ ਪੈਸੇ ਨਾਲ ਛਾਬੜਾ ਨੇ ਕਈ ਲਗਜ਼ਰੀ ਗੱਡੀਆਂ ਵੀ ਖਰੀਦੀਆਂ ਹੋਈਆਂ ਹਨ। ਮੁਲਜ਼ਮ ਤੋਂ ਟੀਮ ਨੂੰ ਨਸ਼ੀਲੇ ਪਾਊਡਰ ਸਮੇਤ ਵਿਦੇਸ਼ੀ ਡਰੱਗ ਮਨੀ ਅਤੇ ਹੋਰ ਸਮਾਨ ਮਿਲਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News