ਪੰਜਾਬ ਦੇ 2 ਮੁਲਜ਼ਮਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜੇਗੀ NCB

Saturday, Aug 17, 2024 - 12:40 PM (IST)

ਪੰਜਾਬ ਦੇ 2 ਮੁਲਜ਼ਮਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜੇਗੀ NCB

ਮੋਹਾਲੀ/ਲੁਧਿਆਣਾ (ਏ.ਐੱਨ.ਆਈ.): ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਵੱਡੀ ਕਾਰਵਾਈ ਕਰਦਿਆਂ ਡਰੱਗ ਮਾਫੀਆ ਅਕਸ਼ੈ ਛਾਬੜਾ ਅਤੇ ਜਸਪਾਲ ਸਿੰਘ ਉਰਫ ਗੋਲਡੀ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (PITNDPS) ਐਕਟ ਤਹਿਤ ਹਿਰਾਸਤ ਵਿਚ ਲਿਆ ਹੈ। NCB ਦੀ ਚੰਡੀਗੜ੍ਹ ਜ਼ੋਨਲ ਯੂਨਿਟ ਨੇ ਇਸ ਸਬੰਧੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਦੋਵਾਂ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਡਿਬਰੂਗੜ੍ਹ, ਅਸਾਮ ਵਿਚ ਰੱਖਿਆ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - ਲਾਡੋਵਾਲ ਟੋਲ ਪਲਾਜ਼ਾ ਵੱਲ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੁਣ ਨਹੀਂ ਚੱਲਣਗੇ ਇਹ ਕਾਰਡ

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਦੋਹਾਂ ਕੈਦੀਆਂ ਨੇ ਜੇਲ੍ਹ ਵਿਚ ਹੋਣ ਦੇ ਬਾਵਜੂਦ ਵੀ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ, ਜਿਸ ਦੇ ਨਤੀਜੇ ਵਜੋਂ ਅਕਸ਼ੈ ਛਾਬੜਾ ਵਿਰੁੱਧ ਤਿੰਨ ਹੋਰ ਐੱਫ.ਆਈ.ਆਰ. ਅਤੇ ਗੋਲਡੀ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਤਹਿਤ ਇਕ ਵਾਧੂ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਜੇਲ੍ਹ ਵਿਚ ਬੰਦ ਡਰੱਗ ਮਾਫੀਆ ਦੇ ਸਬੰਧਾਂ ਨੂੰ ਤੋੜਨ ਦੀ ਕੋਸ਼ਿਸ਼ ਵਿਚ ਐੱਨ.ਸੀ.ਬੀ. ਵੱਲੋਂ ਇਹ ਦੂਜੀ ਅਜਿਹੀ ਕਾਰਵਾਈ ਹੈ। ਇਸ ਤੋਂ ਪਹਿਲਾਂ 13 ਅਗਸਤ ਨੂੰ ਬਲਵਿੰਦਰ ਸਿੰਘ ਉਰਫ ਬਿੱਲਾ ਹਵੇਲੀਆਂ ਖ਼ਿਲਾਫ਼ ਪਹਿਲੀ ਕਾਰਵਾਈ ਕੀਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਡਿਬਰੂਗੜ੍ਹ ਜੇਲ੍ਹ 'ਚ ਬੰਦ MP ਅੰਮ੍ਰਿਤਪਾਲ ਸਿੰਘ ਦੀ ਨਿੱਜੀ ਕਾਨੂੰਨੀ ਸਲਾਹਕਾਰ ਦਾ ਕਾਰਾ

ਜਾਣਕਾਰੀ ਅਨੁਸਾਰ ਡਰੱਗ ਮਾਫੀਆ ਅਕਸ਼ੈ ਛਾਬੜਾ ਨੂੰ 24 ਨਵੰਬਰ, 2022 ਨੂੰ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵੇਲੇ ਉਹ ਦੇਸ਼ ਛੱਡ ਕੇ ਯੂ.ਏ.ਈ. ਦੇ ਸ਼ਾਰਜਾਹ ਜਾਣ ਦੀ ਫ਼ਿਰਾਕ ਵਿਚ ਸੀ। ਐੱਨ.ਸੀ.ਬੀ. ਵੱਲੋਂ ਕੀਤੀ ਜਾਂਚ ਦੌਰਾਨ ਜਸਪਾਲ ਸਿੰਘ ਉਰਫ ਗੋਲਡੀ ਦਾ ਨਾਂ ਛਾਬੜਾ ਦੇ ਡਰੱਗ ਸਿੰਡੀਕੇਟ ਦੇ ਮੁੱਖ ਮੈਂਬਰਾਂ ਵਿੱਚੋਂ ਇੱਕ ਵਜੋਂ ਸਾਹਮਣੇ ਆਇਆ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਲੁਧਿਆਣਾ ਸਥਿਤ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨੇ ਆਈ.ਸੀ.ਪੀ. ਅਟਾਰੀ, ਪੰਜਾਬ, ਮੁੰਦਰਾ ਸੀ ਪੋਰਟ, ਗੁਜਰਾਤ ਅਤੇ ਜੰਮੂ-ਕਸ਼ਮੀਰ ਤੋਂ ਲਗਭਗ 1400 ਕਿਲੋ ਹੈਰੋਇਨ ਦੀ ਤਸਕਰੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ! ਧੜ ਤੋਂ ਲੱਥ ਕੇ ਟਰਾਲੇ 'ਚ ਜਾ ਡਿੱਗੀ ਡਰਾਈਵਰ ਦੀ ਧੋਣ

ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ NCB ਨੇ ਇਸ ਮਾਮਲੇ ਵਿਚ ਕੁੱਲ੍ਹ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਕਿੰਗਪਿਨ, ਸਮੱਗਲਰ, ਚਿੱਟੇ ਕਾਲਰ ਅਪਰਾਧੀ ਅਤੇ ਦੋ ਅਫ਼ਗਾਨ ਨਾਗਰਿਕ ਸ਼ਾਮਲ ਹਨ। ਹੁਣ ਤੱਕ, NCB ਨੇ ਸਿੰਡੀਕੇਟ ਤੋਂ ਲਗਭਗ 40 ਕਿਲੋ ਹੈਰੋਇਨ, 0.557 ਕਿੱਲੋ ਅਫੀਮ, 23.645 ਕਿੱਲੋ ਸ਼ੱਕੀ ਨਸ਼ੀਲਾ ਪਾਊਡਰ, ਐੱਚ.ਸੀ.ਐੱਲ. ਦੀਆਂ ਚਾਰ ਬੋਤਲਾਂ, 31 ਜਿੰਦਾ ਗੋਲੀਆਂ ਅਤੇ ਇਕ ਮੈਗਜ਼ੀਨ ਬਰਾਮਦ ਕੀਤਾ ਹੈ। ਇਸ ਗਰੋਹ ਦੇ ਦੋ ਹੈਰੋਇਨ ਪ੍ਰੋਸੈਸਿੰਗ ਠਿਕਾਣਿਆਂ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ। NCB ਦੀ ਚੰਡੀਗੜ੍ਹ ਜ਼ੋਨਲ ਇਕਾਈ ਨੇ ਹੁਣ ਤੱਕ ਇਸ ਡਰੱਗ ਸਿੰਡੀਕੇਟ ਦੀ 57 ਕਰੋੜ ਰੁਪਏ ਤੋਂ ਵੱਧ ਦੀ ਅਚੱਲ/ਚੱਲ ਜਾਇਦਾਦ ਵੀ ਜ਼ਬਤ ਕੀਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News