ਪਾਕਿਸਤਾਨ 'ਚ ਹੈ ਸਿੱਧੂ ਦਾ ਦਿਲ : ਸੁਖਬੀਰ ਬਾਦਲ (ਵੀਡੀਓ)

Friday, Mar 08, 2019 - 10:56 AM (IST)

ਨਵਾਂਸ਼ਹਿਰ(ਜੋਬਨਪ੍ਰੀਤ)— ਸਿੱਧੂ ਦਾ ਦਿਲ ਤਾਂ ਪਾਕਿਸਤਾਨ 'ਚ ਹੈ, ਇਥੇ ਤਾਂ ਬੱਸ ਉਹ ਫਾਰਮੈਲਿਟੀ ਵਜੋਂ ਰਹਿ ਰਿਹਾ ਹੈ। ਇਹ ਕਹਿਣਾ ਹੈ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ। ਦੱਸ ਦੇਈਏ ਕਿ ਸੁਖਬੀਰ ਬਾਦਲ ਨਵਾਂਸ਼ਹਿਰ ਦੇ ਹਲਕਾ ਬਲਾਚੌਰ 'ਚ ਵਰਕਰ ਮੀਟਿੰਗ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜਨ ਵਾਲੇ ਉਮੀਦਰਵਾਰ ਬ੍ਰਿਗੇਡੀਅਰ ਰਾਜ ਕੁਮਾਰ 'ਆਪ' ਨੂੰ ਛੱਡ ਅਕਾਲੀ ਦਲ 'ਚ ਸ਼ਾਮਲ ਹੋ ਗਏ। ਸੁਖਬੀਰ ਸਿੰਘ ਬਾਦਲ ਨੇ ਖੁਦ ਸਿਰੋਪਾਓ ਭੇਟ ਕਰਕੇ ਰਾਜ ਕੁਮਾਰ ਨੂੰ ਪਾਰਟੀ 'ਚ ਸ਼ਾਮਲ ਕੀਤਾ। ਇਸ ਦੌਰਾਨ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ, ਖਾਸ ਤੌਰ 'ਤੇ ਨਵਜੋਤ ਸਿੱਧੂ ਨੂੰ ਨਿਸ਼ਾਨੇ 'ਤੇ ਲਿਆ।

ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਤੇ ਚੋਣ ਬਹਾਰ ਆਉਣ ਦੇ ਨਾਲ ਹੀ ਸਿਆਸੀ ਜੋੜ-ਤੋੜ ਦਾ ਮੌਸਮ ਵੀ ਆ ਗਿਆ ਹੈ, ਜਿਸ ਦੇ ਚੱਲਦਿਆਂ ਆਏ ਦਿਨ ਸਿਆਸੀ ਧਮਾਕੇ ਹੋ ਰਹੇ ਹਨ।  


author

cherry

Content Editor

Related News